HOME ਬਸੰਤ ਪੰਚਮੀਂ ਤੇ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ, ਕਣਕ ਤੇ...

ਬਸੰਤ ਪੰਚਮੀਂ ਤੇ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ, ਕਣਕ ਤੇ ਸਰੋਂ ਦੀ ਫਸਲ ਲਈ ਵਰਦਾਨ ਬਣਿਆਂ ਮੀਂਹ

2
ਪਤੰਗਬਾਜ਼ੀ ਕਰਨੇ ਵਾਲੇ ਹੋਏ ਨਿਰਾਸ਼, ਸੈਂਕੜੇ ਰੁਪਏ ਖਰੀਦੇ ਪਤੰਗ ਬਣੇ ਘਰਾਂ ਦਾ ਸ਼ਿੰਗਾਰ, ਪੂਰਾ ਦਿਨ ਪੈਦਾ ਰਿਹਾ ਮੀਂਹ
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਦੇਰ ਰਾਤ ਤੋਂ  ਚੱਲ ਰਹੀਆਂ ਤੇਜ਼ ਹਵਾਵਾਂ ਤੇ ਰਿਮਝਿਮ ਮੀਂਹ ਨਾਲ  ਕਿਸਾਨਾਂ ਦੇ ਚਿਹਰੇ ਖਿੜ ਗਏ | ਇਹ ਮੀਂਹ ਕਣਕ ਤੇ ਸਰੋਂ ਦੀ ਫਸਲ ਲਈ ਵਰਦਾਨ ਸਾਬਤ ਹੋ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਫਸਲ ਤੇ ਜਮਾਂ ਕੋਰਾ  ਪੂਰੀ ਤਰ੍ਹਾਂ ਨਾਲ ਧੋ ਹੋ ਗਿਆ ਹੈ | ਇਹ ਮੀਂਹ ਫਸਲਾਂ ਦੀ ਪੈਦਾਵਾਰ ਲਈ ਖਾਦ  ਦਾ ਕੰਮ ਕਰੇਗਾ | ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕਣਕ ਤੇ ਸਰੋਂ ਦੀ ਫਸਲ ਦੀ ਚੰਗੀ ਪੈਦਾਵਾਰ ਹੋਣ ਦੀ ਉਮੀਦ ਬੱਝ ਗਈ ਹੈ |  ਖੇਤਾਂ ਵਿੱਚ ਸਰੋਂ ਤੇ ਕਣਕ ਦੀ ਫਸਲ ਲਹਿਰਾਉਦੀਂ ਹੋਈ ਖੂਬਸੂਰਤ ਲੱਗ ਰਹੀ ਸੀ | ਦੂਸਰੇ ਪਾਸੇ ਬਸੰਤ ਪੰਚਮੀ ਦਾ ਦਿਨ ਹੋਣ ਕਰਕੇ ਪਤੰਗਬਾਜ਼ੀ ਕਰਨੇ ਵਾਲੇ ਸ਼ੌਕੀਨਾ ਦਾ ਸਾਰਾ  ਮਜਾ ਕਿਰਕਿਰਾ ਹੋ ਗਿਆ | ਸੈਂਕੜੇ ਰੁਪਏ ਦੇ ਖਰੀਦੇ ਪਤੰਗ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ |  ਬਸੰਤ ਪੰਚਮੀ ਤੇ ਲੋਕ ਖੂਬ ਪਤੰਗਬਾਜ਼ੀ ਕਰਦੇ ਹਨ | ਲੇਕਿਨ ਸਾਰਾ ਦਿਨ ਰੁਕ ਰੁਕ ਤੇ ਤੇਜ਼ ਪੈ ਰਹੇ ਮੀਂਹ ਕਾਰਨ ਉਨ੍ਹਾਂ ਦਾ ਸ਼ੌਕ ਅਧੂਰਾ ਰਹਿ ਗਿਆ |   ਬਸੰਤ ਪੰਚਮੀ ਤੇ ਪਤੰਗਬਾਜ਼ੀ  ਕਰਨੇ ਦੇ ਸ਼ੌਕੀਨਾ ਦੇ ਕਹਿਣਾ ਸੀ ਕਿ ਉਨ੍ਹਾਂ ਨੂੰ  ਬਹੁਤ ਚਾਅ ਸੀ ਕਿ ਅਸੀ ਡੀਜੇ ਲਗਾ ਕੇ  ਖੂਬ ਪਤੰਗਬਾਜ਼ੀ ਕਰਾਗੇ ਲੇਕਿਨ ਮੌਸਮ ਦੇ ਬਦਲੇ ਮਿਜਾਜ਼ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਦੇ ਪਾਣੀ ਫੇਰ ਦਿੱਤਾ |  ਦੂਸਰੇ ਪਾਸੇ ਮੌਸਮ ਦੇ ਬਦਲੇ ਮਿਜਾਜ਼ ਨਾਲ ਹਰ ਕੋਈ ਖੁਸ਼ ਨਜਰ ਆ ਰਿਹਾ  ਹੈ |  ਕਿਉਕਿ ਪਿਛਲੇ ਕਈ ਦਿਨਾਂ ਤੋਂ  ਕੋਰਾ ਪੈ ਰਿਹਾ ਸੀ |  ਠੰਡ ਦੇ ਮੌਸਮ ਵਿੱਚ ਚਾਹ ਪਕੌੜਿਆ ਦੀ ਦੁਕਾਨਾਂ ਤੇ ਖੂਬ ਰੌਣਕ ਲੱਗੀ ਰਹੀ | ਲੋਕ ਗਰਮ ਚਾਹ ਦੇ ਨਾਲ ਪਕੌੜੇ ਦੀ ਸਵਾਦ ਚੱਖ ਰਹੇ ਸਨ |  ਪੂਰਾ ਦਿਨ ਮੀਂਹ ਜਾਰੀ ਰਿਹਾ ਤੇ ਲੋਕ ਆਪਣੇ ਘਰਾਂ ਵਿੱਚ ਦੁਬਕੇ ਰਹੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article25 ਜਨਵਰੀ ਨੂੰ ਡੀ.ਏ.ਐਨ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਵੇਗਾ– ਗੁਲਪ੍ਰੀਤ ਸਿੰਘ ਔਲਖ
Next articleਮਨਜੀਤ ਸਿੰਘ ਬੱਧਣ ਦਾ ਕਾਵਿ-ਸੰਗ੍ਰਹਿ ‘ਚੁੱਪ ਦੇ ਅਲਫ਼ਾਜ਼’ ਹੋਵੇਗਾ ਲੋਕ-ਅਰਪਿਤ