HOME ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਦਰਬਾਰ ਬਾਰੇ ਦਿੱਤੇ...

ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਦਰਬਾਰ ਬਾਰੇ ਦਿੱਤੇ ਗੁੰਮਰਾਹਕੁੰਨ ਬਿਆਨ ਤੇ ਤੁਰੰਤ ਮਾਫੀ ਮੰਗੇ ਭਗਵੰਤ ਮਾਨ :- ਮਨਜੀਤ ਸਿੰਘ ਖਾਲਸਾ

6
ਮਨਜੀਤ ਸਿੰਘ ਖਾਲਸਾ

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)–328 ਸਰੂਪਾਂ ਦੇ ਮਾਮਲੇ ਚ ਜਿਵੇਂ ਮਾਘੀ ਮੇਲੇ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁੰਮਰਾਹਕੁੰਨ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਕਿਹਾ ਕਿ ਬੰਗਾ ਨਜ਼ਦੀਕ ਇੱਕ ਡੇਰੇ ਚੋਂ 169 ਸਰੂਪ ਲੱਭ ਗਏ ਹਨ ਤੇ ਜਿਨ੍ਹਾਂ ਚੋਂ 139 ਸਰੂਪ ਨੇ ਜਿਨ੍ਹਾਂ ਦਾ ਕਿਸੇ ਕੋਲ ਕੋਈ ਰਿਕਾਰਡ ਨਹੀਂ ਹੈ ਇਸ ਬਿਆਨ ਨਾਲ ਨਾਭ ਕੰਵਲ ਰਾਜਾ ਸਾਹਿਬ ਨਾਲ ਜੁੜੀਆਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਭਗਵੰਤ ਮਾਨ ਧਰਮ ਦੇ ਨਾਮ ਤੇ ਗੰਦੀ ਰਾਜਨੀਤੀ ਕਰ ਰਿਹਾ ਹੈ ਤੇ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨਜੀਤ ਸਿੰਘ ਖਾਲਸਾ ਆਗੂ ਸ਼੍ਰੋਮਣੀ ਅਕਾਲੀ ਦਲ ਤੇ ਮੈਂਬਰ ਪੰਚਾਇਤ ਪਿੰਡ ਛੋਕਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾਂ ਆਖਿਆ ਭਗਵੰਤ ਮਾਨ ਸੂਬੇ ਦਾ ਮੁੱਖ ਮੰਤਰੀ ਆ ਸੂਬੇ ਚ ਹਰ ਰੋਜ਼ ਗੋਲੀ ਚੱਲ ਰਹੀ ਹੈ ਹਰ ਰੋਜ਼ ਮਾਵਾਂ ਦੇ ਪੁੱਤਰ ਮਾਰੇ ਜਾ ਰਹੇ ਹਨ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਚ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਹੁਣ ਮੁੱਦਿਆਂ ਤੋਂ ਭੱਜਣ ਦੇ ਲਈ ਪੰਜਾਬ ਸਰਕਾਰ ਧਰਮ ਦੇ ਨਾਮ ਤੇ ਰਾਜਨੀਤੀ ਕਰ ਰਹੀ ਹੈ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਜੋ ਰਾਜਾ ਸਾਹਿਬ ਦੇ ਦਰਬਾਰ ਬਾਰੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਗਲਤ ਬਿਆਨਬਾਜ਼ੀ ਕੀਤੀ ਹੈ ਉਸਦੀ ਭਗਵੰਤ ਮਾਨ ਨੂੰ ਤੁਰੰਤ ਸੰਗਤ ਤੋਂ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਸੰਗਤਾਂ ਚ ਰੋਸ ਹੋਰ ਵੱਧੇਗਾ ਅਤੇ ਆਉਣ ਵਾਲੇ ਦਿਨਾਂ ਚ ਜਦੋਂ ਵੀ ਭਗਵੰਤ ਮਾਨ ਹਲਕਾ ਬੰਗਾ ਜਾਂ ਹਲਕਾ ਫਿਲੌਰ ਆਉਣਗੇ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹੇ ਵਿਚ ਸ਼ੋਰ ਪ੍ਰਦੂਸ਼ਣ ਸਬੰਧੀ ਮਨਾਹੀ ਦੇ ਹੁਕਮ ਜਾਰੀ
Next articleਬੇਸਹਾਰਾ ਸਾਨ੍ਹ ਅਤੇ ਕਾਰ ਦੀ ਟੱਕਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ