ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਪਿੰਡ ਰੱਕੜਾਂ ਬੇਟ ਨੇੜੇ ਚਨੇਈ ਐਕਸਪ੍ਰੈਸ ਢਾਬੇ ਕੋਲ ਬੇਸਹਾਰਾ ਸਾਨ੍ਹ ਅਤੇ ਕਾਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਹੈ ਕਿ ਕੋਲ ਐਕਸੀਡੈਟ ਹੋਇਆ।ਉਨ੍ਹਾਂ ਨੇ ਤਰੁੰਤ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਵੇਖਿਆ ਇੱਕ ਸਿਆਜ ਕਾਰ ਜਿਸ ਦਾ ਨੰਬਰ ਐਚ ਆਰ 03ਯੂ 5945 ਜਿਸ ਨੂੰ ਨਰੇਸ਼ ਕੁਮਾਰ ਪੁੱਤਰ ਜਸਪਾਲ ਸਿੰਘ ਵਾਸੀ ਕੂਲਪੁਰ ਯਮੁਨਾਨਗਰ ਹਰਿਆਣਾ ਚਲਾ ਰਿਹਾ ਸੀ ਜੋ ਕਿ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ,ਜਿਸ ਨਾਲ ਤਿੰਨ ਸਵਾਰੀਆਂ ਵੀ ਸਨ ।ਜਦੋਂ ਇਹ ਚਨੇਈ ਐਕਸਪ੍ਰੈਸ ਢਾਬੇ ਕੋਲ ਪਹੁੰਚਿਆ ਤਾਂ ਅਚਾਨਕ ਕਾਰ ਅੱਗੇ ਇਕ ਬੇਸਹਾਰਾ ਸਾਨ੍ਹ ਆ ਗਿਆ ਅਤੇ ਜਿਸ ਨਾਲ ਕਾਰ ਦੀ ਸਿੱਧੀ ਟੱਕਰ ਹੋ ਗਈ ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਪਰ ਕਾਰ ਵਿਚ ਵਿਚ ਬੈਠੀਆਂ ਸਵਾਰੀਆਂ ਦਾ ਵਾਲ ਵਾਲ ਬਚਾਅ ਹੋ ਗਿਆ । ਅਤੇ ਐਸ ਐਸ ਐਫ ਦੀ ਟੀਮ ਨੇ ਲੋਕਾਂ ਦੀ ਨਾਲ ਕਾਰ ਨੂੰ ਸਾਇਡ ਤੇ ਕਰਵਾਇਆ ਅਤੇ ਰੋਡ ਨੂੰ ਕਲੀਅਰ ਕਰਵਾ ਕੇ ਟ੍ਰੈਫਿਕ ਸੰਚਾਰੂ ਢੰਗ ਨਾਲ ਚਲਾਇਆ ।ਐਕਸੀਡੈਂਟ ਦੀ ਇਤਲਾਹ ਕੰਟਰੋਲ ਰੂਮ ਅਤੇ ਥਾਣਾ ਬਲਾਚੌਰ ਸਦਰ ਨੂੰ ਦਿੱਤੀ ਗਈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



