ਮਾਲੇਰਕੋਟਲਾ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਕ੍ਰਿਸਚੀਅਨ ਨੈਸ਼ਨਲ ਫਰੰਟ ਅਤੇ ਮਸੀਹ ਸੇਵਕ ਏਕਤਾ ਕਮੇਟੀ ਮਲੇਰਕੋਟਲਾ ਦੀ ਅਗਵਾਈ ਵਿੱਚ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਦਰਸ਼ਨ ਮਸੀਹ ਦੀ ਪ੍ਰਧਾਨਗੀ ਹੇਠ ਵਫਦ ਨੇ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਮੰਗ ਪੱਤਰ ਸੌਂਪਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਜਦ ਦੀ ਕੇਂਦਰ ਵਿੱਚ ਭਾਜਪਾ ਸਰਕਾਰ ਆਈ ਹੈ ਕ੍ਰਿਸਚੀਅਨ ਭਾਈਚਾਰੇ ਤੇ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਹਮਲੇ ਵਧੇ ਹਨ ਅਤੇ ਉਹਨਾਂ ਰਾਜਾਂ ਵਿੱਚ ਸੰਵਿਧਾਨ ਦੇ ਆਰਟੀਕਲ 25 ਅਨੁਸਾਰ ਕਿਸੇ ਵੀ ਧਰਮ ਨੂੰ ਅਪਣਾਉਣ ਅਤੇ ਪ੍ਰਚਾਰ ਪ੍ਰਸਾਰ ਕਰਨ ਦੀ ਅਜ਼ਾਦੀ ਦੇ ਵਿਰੁੱਧ ਧਰਮ ਤਬਦੀਲੀ ਰੋਕੂ ਕਾਨੂੰਨ ਬਣਾ ਕੇ ਪਾਸਟਰ ਸਾਹਿਬਾਨਾਂ ਤੇ ਝੂਠੇ ਪਰਚੇ ਦਰਜ ਕਰ ਜੇਲਾਂ ਵਿੱਚ ਬੰਦ ਅਤੇ ਚਰਚਾਂ ਵਿੱਚ ਪ੍ਰਾਰਥਨਾ ਕਰਨ ਆਉਣ ਵਾਲੇ ਲੋਕਾਂ ਨੂੰ ਮਾਰ ਕੁੱਟ ਕਰਨਾ ਆਮ ਗੱਲ ਹੋ ਗਈ ਹੈ ।25 ਦਸੰਬਰ 2025 ਨੂੰ ਆਰਐਸਐਸ ਤੇ ਬਜਰੰਗ ਦਲ ਦੇ ਗੁੰਡਿਆਂ ਵਲੋਂ ਰਾਜਸਥਾਨ,ਛੱਤੀਸਗੜ,ਮੱਧ ਪ੍ਰਦੇਸ਼ ,ਰਾਜਧਾਨੀ ਦਿੱਲੀ,ਯੂਪੀ ਹਰਿਆਣਾ ਆਦਿ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਕ੍ਰਿਸਮਸ ਸਮਾਗਮਾਂ ਨੂੰ ਬੰਦ ਕਰਾਉਣ ਚਰਚਾ ਦੇ ਅੰਦਰ ਦਾਖਿਲ ਹੋ ਕੇ ਪਾਸਟਰ ਸਾਹਿਬਾਨ ਅਤੇ ਸੰਗਤਾਂ ਦੀ ਮਾਰਕੁੱਟ ਸਮਾਨ ਦੀ ਭੰਨਤੋੜ ਅਤੇ ਅੱਗ ਲਾਉਣ ਅਤੇ ਯੂਪੀ ਅਤੇ ਹਿਸਾਰ ਵਿੱਚ ਚਰਚ ਦੇ ਗੇਟਾਂ ਅੱਗੇ ਹਨੂਮਾਨ ਚਾਲੀਸਾ ਪੜ ਦੋ ਧਰਮਾਂ ਵਿੱਚ ਫ਼ਸਾਦ ਕਰਾਉਣ ਵਰਗੀਆਂ ਘਟਨਾਵਾਂ ਅਤਿ ਨਿੰਦਣਯੋਗ ਹਨ।ਇਹਨਾਂ ਘਟਨਾਵਾਂ ਨਾਲ ਦੁਨੀਆ ਵਿੱਚ ਭਾਰਤ ਦੀ ਧਰਮ ਨਿਰਪੱਖ ਅਕਸ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਾਰਤ ਦੀ ਬਦਨਾਮੀ ਹੋ ਰਹੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਰਾਏਪੁਰ ਦੇ ਦੋਸ਼ੀਆਂ ਵਿਰੁੱਧ ਮਾਮੂਲੀ ਧਾਰਾਵਾਂ ਲਾ ਕੇ ਕੀਤੀ ਕਾਰਵਾਈ ਵਿੱਚ ਭਾਜਪਾ ਦੇ ਆਗੂਆਂ ਵੱਲੋਂ ਦੋਸ਼ੀਆਂ ਨੂੰ ਜਮਾਨਤ ਮਿਲਣ ਉਪਰੰਤ ਜੇਲ੍ਹ ਤੋਂ ਰਿਹਾਅ ਹੋਏ ਦੋਸ਼ੀਆਂ ਦੀ ਰੈਲੀ ਕੱਢਣ ਤੋਂ ਸਪੱਸ਼ਟ ਹੋ ਜਾਦਾ ਹੈ ਕਿ ਉਕਤ ਘਟਨਾਵਾਂ ਦੀ ਪੁਸਤਪਨਾਹੀ ਭਾਜਪਾ ਕਰ ਰਹੀ ਹੈ।ਰਾਸ਼ਟਰਪਤੀ ਜੀ ਤੋ ਅਸੀਂ ਯੂਏਪੀਏ ਅਤੇ ਐਨਐਸਏ ਤਹਿਤ ਉਕਤ ਸੂਬਿਆਂ ਵਿੱਚ ਗੁੰਡਾਗਰਦੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਬਜਰੰਗ ਦਲ ਅਤੇ ਆਰ ਐਸ ਐਸ ਤੇ ਪਾਬੰਦੀ ਲਾਉਣ ਦੀ ਮੰਗ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਨੂੰ ਰੱਦ ਕਰ ਲਿਆਂਦੇ ਨਵੇਂ ਕਾਨੂੰਨ ਤਹਿਤ ਪਿੰਡਾਂ ਦੇ ਲੋਕਾਂ ਨੂੰ ਸੌ ਦਿਨ ਦੇ ਰੁਜ਼ਗਾਰ ਨੂੰ ਖਤਮ ਕਰ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਨੂੰ ਸ਼ਾਜਿਸ ਤਹਿਤ ਲਿਆਂਦਾ ਗਿਆ ਹੈ ਸੂਬੇ ਜੋ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਕਿਵੇ 40% ਦੇਣਗੇ ਇਹ ਲੋਕਾਂ ਨਾਲ ਧੋਖਾ ਹੈ ਤਾਂ ਕਿ ਪਿੰਡਾਂ ਦੇ ਗਰੀਬ ਲੋਕਾਂ ਦਾ ਰੁਜ਼ਗਾਰ ਖਤਮ ਕੀਤਾ ਜਾਵੇ।ਉਹਨਾਂ ਮਨਰੇਗਾ ਦਾ ਪਹਿਲਾ ਕਾਨੂੰਨ ਬਹਾਲ ਕਰਨ ਦੀ ਵੀ ਰਾਸ਼ਟਰਪਤੀ ਜੀ ਤੋ ਮੰਗ ਕੀਤੀ।ਇਸ ਮੌਕੇ ਪਾਸਟਰ ਦਰਸ਼ਨ ਪ੍ਰਧਾਨ ਮਲੇਰੇਕੋਟਲਾ,ਪਾ.ਭਰਪੂਰ ਜੱਸੀ ਪੰਜਾਬ ਜਨਰਲ ਸਕੱਤਰ,ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਿਰਮਲਜੀਤ ਸਿੰਘ,ਮਾਸਟਰ ਕੁਲਦੀਪ ਸਿਆਣ ,ਪਾ ਸੰਜੇ ਕੁਮਾਰ ,ਪਾ. ਸੱਤਪਾਲ,ਪਾ. ਜਸਵਿੰਦਰ ਜੱਸਾ,ਪਾ. ਸੁੱਚਾ ,ਪਾ.ਸਰਬਜੀਤ ,ਆਸੂ ਗਿੱਲ,ਵਿਨੇ ਕੁਮਾਰ ਚਰਨਜੀਤ , ਦਵਿੰਦਰ ਧਾਲੀਵਾਲ,ਸਰਵਣ ਸਿੰਘ ,ਮਨਪ੍ਰੀਤ ,ਜੋਬਨਪ੍ਰੀਤ,ਅਰਸ਼ਦੀਪ, ਸੈਂਟੀ ਰਾਜਾ ਸਮੂਹ ਮੈਂਬਰ ਆਦਿ ਸ਼ਾਮਿਲ ਹੋਏ।
https://play.google.com/store/apps/details?id=in.yourhost.samajweekly



