ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) ( ਸ਼ਿਵਨਾਥ) ਪਿਛਲੇ ਪੰਦਰਾਂ ਸਾਲ ਤੋਂ ਚੱਲੀ ਆ ਰਹੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਸਥਾਨਕ ਡੀ.ਸੀ. ਆਫਿਸ ਰੋਡ ਸਥਿਤ ਮੁਹੱਲਾ ਬੁੱਧ ਵਿਹਾਰ ਨਿਵਾਸੀਆਂ ਵੱਲੋਂ ਇਸ ਵਾਰ ਵੀ ਸਾਂਝੀ ਲੋਹੜੀ ਮਨਾਈ ਗਈ। ਬੁੱਧ ਵਿਹਾਰ ਵਿਕਾਸ ਕਮੇਟੀ ਦੀ ਅਗਵਾਈ ਹੇਠ ਮਨਾਈ ਗਈ ਇਸ ਲੋਹੜੀ ਸਮੇਂ ਕਮੇਟੀ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਸਮੇਤ ਅਸ਼ੋਕ ਕੁਮਾਰ ਭਾਰਤੀ, ਅਨਿਲ ਅਨੇਜਾ, ਲੱਕੀ ਮੋਬਾਇਲ ਵਾਲਾ, ਗੁਰਦੀਪ ਸਿੰਘ ਸਦਿਓੜਾ, ਬਲਦੇਵ ਸਿੰਘ ਸਦਿਓੜਾ, ਮੋਹਨ ਲਾਲ ਛਾਬੜਾ, ਮਦਨ ਲਾਲ ਜੇ.ਈ., ਵਰੁਣ ਲਾਡੀ, ਹਰਪਾਲ ਸਿੰਘ ਸਦਿਓੜਾ, ਜਨਕ ਜੌੜਾ, ਤੇਜਿੰਦਰ ਬੇਦੀ, ਗੁਰਮੇਲ ਸਿੰਘ ਬਰਾੜ, ਅਸ਼ੋਕ ਰਾਜੌਰੀਆ, ਜਸਪ੍ਰੀਤ ਸਿੰਘ, ਸੰਦੀਪ ਬੱਤਰਾ, ਰਾਜ ਕੁਮਾਰ ਵਾਟਸ, ਸਰਬਜੀਤ ਸੁਖੀਜਾ, ਮਹੇਸ਼ ਸ਼ਰਮਾ, ਭਾਰਤ ਭੂਸ਼ਣ ਸਿੰਗਲਾ, ਮਨਜੀਤ ਕੌਰ ਭੰਡਾਰੀ, ਰੌਬਿਨ ਸੰਧੂ, ਜਗਦੀਸ਼ ਚੰਦਰ ਧਵਾਲ, ਹਰਦਿਆਲ ਸਿੰਘ, ਉਪਕਾਰ ਸਿੰਘ, ਰਵੀ ਭਟੇਜਾ, ਮਨਿੰਦਰਜੀਤ ਸਿੰਘ, ਸੁਮਿਤ ਸਲੂਜਾ, ਪ੍ਰਿੰਸ ਕੁਮਾਰ, ਰਾਹੁਲ ਗੋਇਲ, ਹਰਸ਼ ਗੋਇਲ, ਹਰਦੀਪ ਸਿੰਘ, ਰਾਜਾ ਸਿੰਘ, ਸੰਦੀਪ ਸਿੰਘ, ਸੁਨੀਲ ਜੱਗਾ, ਸੁਰੇਸ਼ ਬਾਂਸਲ, ਤਰਸੇਮ ਮੱਕੜ, ਸੰਨੀ ਜੌਹਰ, ਅੰਕੁਸ਼ ਭਾਰਤੀ ਅਤੇ ਮਨੋਜ ਕੁਮਾਰ ਮਨੀ ਆਦਿ ਸਮੂਹ ਮੈਂਬਰ ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਮੌਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਲੋਹੜੀ ਬਾਲੀ ਗਈ ਅਤੇ ਆਪਣੀ ਪਹਿਲੀ ਲੋਹੜੀ ਮਨਾਉਣ ਵਾਲੀਆਂ ਛੋਟੀਆਂ ਕੰਨਿਆਵਾਂ ਅਸਮਾਇਰਾ ਅਤੇ ਗਰਿਮਾ ਦੇ ਬੁੱਕ ਭਰਵਾਏ ਗਏ। ਇਸ ਮੌਕੇ ਸਭਨਾਂ ਨੂੰ ਪ੍ਰਸ਼ਾਦ ਵਜੋਂ ਮੂੰਗਫਲੀ ਅਤੇ ਰਿਓੜੀਆਂ ਵੰਡੀਆਂ ਗਈਆਂ। ਸਾਂਝੀ ਲੋਹੜੀ ਸਮਾਗਮ ਮੌਕੇ ਸੁਮਿਤ ਸਲੂਜਾ ਅਤੇ ਨੇਹਾ ਸਲੂਜਾ ਨੇ ਕਪਲ ਡਾਂਸ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਨੰਦਿਤਾ, ਗੁਰਨੂਰ, ਗਰਿਮਾ, ਮਾਇਰਾ, ਤਨਵੀਰ, ਮਾਧਵ, ਗੋਵਿੰਦ, ਕਾਵਿਆ, ਰੂਹਾਨ, ਗੁਰਅੰਸ਼, ਗੁਨਿਸ਼, ਸਾਧਿਕਾ, ਵਿਹਾਨ, ਸ੍ਰਿਸ਼ਟੀ, ਰਿਆਨ, ਮਾਨਵ ਵੀਰ, ਅਰਨਵ, ਪਿੱਕੂ ਅਤੇ ਅਸ਼ਮੀਤ ਕੌਰ ਨੇ ਡਾਂਸ ਅਤੇ ਹੋਰ ਆਇਟਮਾਂ ਰਾਹੀਂ ਸਾਂਝੀ ਲੋਹੜੀ ਸਮਾਗਮ ਨੂੰ ਚਾਰ ਚੰਨ੍ਹ ਲਾ ਦਿੱਤੇ। ਕਲਚਰਲ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਭਨਾਂ ਨੂੰ ਕਮੇਟੀ ਵੱਲੋਂ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਹੌਂਸਲਾ ਅਫਜਾਈ ਕੀਤੀ ਗਈ। ਉਕਤ ਜਾਣਕਾਰੀ ਦਿੰਦੇ ਹੋਏ ਵਿਕਾਸ ਕਮੇਟੀ ਦੇ ਪ੍ਰਧਾਨ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਲੋਹੜੀ ਸਮਾਗਮ ਮੌਕੇ ਮੁਹੱਲੇ ਦੇ ਚਮਕਦੇ ਸਿਤਾਰੇ ਬੈਡਮਿੰਟਨ ਮੁਕਾਬਲੇ ਵਿੱਚ ਗੋਲਡ ਮੈਡਲਿਸਟ ਅਗਮ ਅਰੋੜਾ, ਸੁਪਰ ਇੰਟੈਲੀਜੈਂਟ ਸਟੂਡੈਂਟ ਰੂਹਾਨ ਸਲੂਜਾ, ਲਗਾਤਾਰ ਚਾਰ ਸਾਲ ਤੋਂ ਆਪਣੀ ਕਲਾਸ ਵਿੱਚ ਫਸਟ ਆ ਰਹੇ ਗੁਨਿਸ਼ ਸੁਖੀਜਾ, ਇੰਡੀਅਨ ਆਇਲ ਕਾਰਪੋਰੇਸ਼ਨ ਦਾ ਗਰੀਨ ਅੰਬੇਸਡਰ ਅਵਾਰਡ ਜੇਤੂ ਮਾਧਵ ਢੋਸੀਵਾਲ ਅਤੇ ਅੰਤਰ ਰਾਸ਼ਟਰੀ ਪੱਧਰ ਦੀ ਚਿੱਤਰਕਾਰੀ ਵਿੱਚ ਯੂ ਟਿਊਬ ਚੈਨਲ ਸੰਚਾਲਿਕਾ ਜੈਸਿਕਾ ਸਦਿਓੜਾ ਨੂੰ ਵਿਸ਼ੇਸ਼ ਸਨਮਾਨ ਚਿੰਨ ਭੇਂਟ ਕੀਤੇ ਗਏ। ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਲੋਹੜੀ ਲਈ ਸਭ ਤੋਂ ਵੱਧ ਆਰਥਿਕ ਸਹਾਇਤਾ ਦੇਣ ਵਾਲੇ ਜਨਕ ਜੌੜਾ ਅਤੇ ਮਾਤਾ ਪਰਮਜੀਤ ਕੌਰ ਨੂੰ ਵਿਕਾਸ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਆਪਣੀ ਪਹਿਲੀ ਲੋਹੜੀ ਮਨਾਉਣ ਵਾਲੀਆਂ ਛੋਟੀ ਕੰਨਿਆ ਅਸਮਾਇਰਾ ਅਤੇ ਗਰਿਮਾ ਦੇ ਪਰਿਵਾਰ ਨੂੰ ਵੀ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਇਸ ਸਾਂਝੀ ਲੋਹੜੀ ਸਮਾਗਮ ਮੌਕੇ ਛੋਟੀਆਂ ਕੰਨਿਆਵਾਂ ਅਸਮਾਇਰਾ ਅਤੇ ਗਰਿਮਾ ਦੇ ਪਰਿਵਾਰ ਵੱਲੋਂ ਖੁਸ਼ੀ ਵਿੱਚ ਖਜੂਰਾਂ ਅਤੇ ਗਜਰੇਲੇ ਦੇ ਪੈਕਟ ਵੰਡੇ ਗਏ। ਇਸ ਮੌਕੇ ਆਪਣੇ ਮੁੱਖ ਸੰਬੋਧਨ ਦੌਰਾਨ ਪ੍ਰਧਾਨ ਢੋਸੀਵਾਲ ਨੇ ਸਮੂਹ ਮੁਹੱਲਾ ਨਿਵਾਸੀਆਂ ਨੂੰ ਲੋਹੜੀ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਸਾਂਝੀ ਲੋਹੜੀ ਨੂੰ ਸਫਲ ਬਨਾਉਣ ਲਈ ਸਹਿਯੋਗੀਆਂ ਸਮੂਹ ਮੁਹੱਲਾ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਤਿਉਹਾਰ ਰਲ ਮਿਲ ਕੇ ਸਾਂਝੇ ਤੌਰ ’ਤੇ ਮਨਾਉਣ ਨਾਲ ਖੁਸ਼ੀਆਂ ਦੁੱਗਣੀਆਂ-ਚੌਗੁਣੀਆਂ ਹੋ ਜਾਂਦੀਆਂ ਹਨ। ਸਮਾਰੋਹ ਦੇ ਅੰਤ ਵਿੱਚ ਮੁਹੱਲੇ ਦੇ ਸੀਨੀਅਰ ਸਿਟੀਜਨਜ਼ ਅਤੇ ਔਰਤਾਂ ਨੇ ਵੀ ਸਾਂਝੇ ਡਾਂਸ ਵਿੱਚ ਹਿੱਸਾ ਲਿਆ ਅਤੇ ਸਭਨਾਂ ਨੇ ਰਲ ਮਿਲ ਕੇ ਸਾਂਝੀ ਲੋਹੜੀ ਦਾ ਆਨੰਦ ਮਾਣਿਆ। ਲੋਹੜੀ ਸਮਾਗਮ ਦੀ ਸ਼ੁਰੂਆਤ ਚਾਹ ਅਤੇ ਸਨੈਕਸ ਨਾਲ ਕੀਤੀ ਗਈ ਅਤੇ ਆਖੀਰ ਵਿੱਚ ਸਭਨਾਂ ਲਈ ਸ਼ਾਨਦਾਰ ਪ੍ਰੀਤੀ ਭੋਜਨ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


