ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਪੰਜਾਬ ਸਮੇਤ ਸਾਡੇ ਦੇਸ਼ ਭਾਰਤ ਦੀ ਸਿਆਸਤ ਏਨੀ ਗੰਦੀ ਤੇ ਘਟੀਆ ਹੋ ਜਾਵੇਗੀ ਇਹ ਸਭ ਕੁਝ ਦੇਖਣਾ ਤਾਂ ਦੂਰ ਸੋਚਿਆ ਵੀ ਨਹੀਂ ਜਾ ਸਕਦਾ ਸੀ। ਪੰਜਾਬ ਵਿਚਲੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਸਿਆਸੀ ਚਿਹਰਾ ਕਿਹੋ ਜਿਹਾ ਹੈ ਇਹ ਝੱਟ ਬਦਲਣ ਬਦਲ ਜਾਂਦਾ ਹੈ ਵੇਖਦੇ ਤਾਂ ਆਪਾਂ ਅਕਸਰ ਹੀ ਹਾਂ ਪਰ ਜਦੋਂ ਕੋਈ ਵੱਡੀ ਛੋਟੀ ਚੋਣ ਹੁੰਦੀ ਹੈ ਤਾਂ ਉਸ ਵੇਲੇ ਦਲ ਬਦਲੂਆਂ ਦੀਆਂ ਟਪੂਸੀਆਂ ਅਕਸਰ ਹੀ ਵੱਜਦੀਆਂ ਦਿਖਦੀਆਂ ਹਨ ਕੋਈ ਕਾਂਗਰਸ ਤੋਂ ਭਾਜਪਾ ਵਿੱਚ ਕੋਈ ਭਾਜਪਾ ਤੋਂ ਕਾਂਗਰਸ ਵਿੱਚ ਕੋਈ ਕਾਂਗਰਸ ਤੋਂ ਅਕਾਲੀ ਵਿੱਚ ਕੋਈ ਅਕਾਲੀ ਤੋਂ ਆਪ ਵਿੱਚ ਕੋਈ ਆਪ ਤੋਂ ਭਾਜਪਾ ਵਿੱਚ ਇਸ ਤਰਾਂ ਦਾ ਇਹ ਚੱਕਰ ਦੇਸ਼ ਵਾਂਗ ਸਾਡੇ ਪੰਜਾਬ ਦੀ ਸਿਆਸਤ ਵਿੱਚ ਆ ਰਿਹਾ ਨਿਘਾਰ ਅਕਸਰ ਹੀ ਦੇਖਦੇ ਹਾਂ ਇਸ ਖਬਰ ਨਾਲ ਸੰਬੰਧਿਤ ਜੋ ਦੋ ਤਸਵੀਰਾਂ ਲੱਗੀਆਂ ਹੋਈਆਂ ਹਨ ਉਹ ਪੰਜਾਬ ਦੀ ਸਿਆਸਤ ਨੂੰ ਬਿਆਨ ਕਰਦੀਆਂ ਹਨ ਕਿ ਪਰਿਵਾਰ ਇੱਕ ਹੈ ਉਹ ਵੀ ਟਕਸਾਲੀ ਅਕਾਲੀ ਪਰਿਵਾਰ ਅੱਗੋਂ ਇਸ ਦੇ ਮੈਂਬਰ ਸਿਆਸਤ ਕਿਵੇਂ ਕਰ ਰਹੇ ਹਨ ਇਹ ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਦੇ ਮੇਲੇ ਵਿੱਚ ਸਿਆਸੀ ਰੈਲੀਆਂ ਸਿਆਸੀ ਮੰਚ ਦੇ ਉੱਤੋਂ ਦੇਖਣ ਨੂੰ ਮਿਲੀਆ ਇਹ ਤਸਵੀਰ ਬਿਆਨ ਕਰਦੀ ਹੈ ਕਿ ਪੰਜਾਬ ਪ੍ਰਮੁੱਖ ਰਾਜਨੀਤਿਕ ਪਾਰਟੀ ਅਕਾਲੀ ਦਲ ਬਾਦਲ ਦੇ ਬਠਿੰਡਾ ਜਿਲੇ ਤੋਂ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਆਗੂ ਹਨ ਜੋ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਬਾਦਲ ਸਰਕਾਰ ਵੇਲੇ ਮੰਤਰੀ ਮੰਡਲ ਵਿੱਚ ਵੀ ਰਹਿ ਚੁੱਕੇ ਹਨ ਤੇ ਉਸ ਵੇਲੇ ਇਹਨਾਂ ਨੇ ਆਪਣੀ ਨੂੰਹ ਰਾਣੀ ਨੂੰ ਅਫਸਰੀ ਵੀ ਅਕਾਲੀ ਸਰਕਾਰ ਵਿੱਚ ਹੀ ਦਵਾਈ ਸੀ ਹੁਣ ਸਿਕੰਦਰ ਸਿੰਘ ਮਲੂਕਾ ਦਾ ਪੁੱਤਰ ਤੇ ਨੂੰਹ ਦੋਵੇਂ ਜਾਣੇ ਭਾਜਪਾ ਵਿੱਚ ਹਨ ਤੇ ਬਾਪੂ ਅਕਾਲੀ ਦਲ ਵਿੱਚ ਇਹ ਤਸਵੀਰਾਂ ਆਪ ਬਿਆਨ ਕਰਦੀਆਂ ਹਨ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਵਿੱਚ ਮੋਹਰਲੀਆਂ ਸਫਾਂ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਬੈਠੇ ਹਨ ਤੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਤੇ ਪੁੱਤ ਭਾਜਪਾ ਦੀ ਰੈਲੀ ਵਿੱਚ ਅੱਗੇ ਹੋ ਕੇ ਤਸਵੀਰਾਂ ਖਿਚਾ ਰਹੇ ਹਨ। ਦੋਵੇਂ ਤਸਵੀਰਾਂ ਤੁਹਾਡੇ ਸਾਹਮਣੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



