ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅਜ਼ੀਜ਼ ਸੁਰਿੰਦਰ, ਵਿਉਂਤਬੰਦੀ ਦਾ ਮਾਹਿਰ ਹੈ ਤੇ ਉਹ ਅਮਲੀਜਾਮਾ ਪਹਿਨਾਉਣ ਵਾਲਾ ਦ੍ਰਿੜ੍ਹ ਤੇ ਮਿਹਨਤੀ ਕਾਮਾ ਹੈ। ਉਹ ਜਿਸ ਵੀ ਕਾਰਜ ਨੂੰ ਹੱਥ ਪਾਉਂਦਾ ਹੈ, ਉਸਨੂੰ ਸਫਲਤਾ ਦੀ ਸਿਖਰ ਤੇ ਪਹੁੰਚਾਉਣ ਦਾ ਹੁਨਰ ਜਾਣਦਾ ਹੈ। ਇਹ ਆਸ਼ੀਸ ਸ਼ਬਦ ਡਾ: ਐਸ.ਐਸ. ਜੌਹਲ ਜੀ ਨੇ ਲੇਖਕਾਂ ਦੀ ਭਰਮੀ ਹਾਜ਼ਰੀ ਵਿੱਚ “ਅਣੂ” ਦੇ ਨਵੇਂ ਅੰਕ ਨੂੰ ਲੋਕ ਅਰਪਣ ਕਰਦਿਆਂ ਕਹੇ। ਅਣੂ ਦੇ ਮਾਰਚ 26 ਅੰਕ ਨੂੰ ਰਿਲੀਜ ਕਰਨ ਦੀ ਰਸਮ ਡਾ: ਐਸ.ਐਸ. ਜੌਹਲ, ਡਾ: ਸਰਬਜੀਤ ਸਿੰਘ, ਡਾ: ਪਾਲ ਕੌਰ, ਡਾ:ਗੁਲਜ਼ਾਰ ਸਿੰਘ ਪੰਧੇਰ ਤੇ ਸੁਰਿੰਦਰ ਕੈਲੇ ਨੇ ਨਿਭਾਈ। ਇਸ ਸਮੇਂ ਡਾ: ਸਰਬਜੀਤ ਸਿੰਘ ਨੇ ਕਿਹਾ ਕਿ ਮੀਡੀਆ ਦਾ ਧਰਮ ਸਮਕਾਲੀ ਜਟਿਲ ਸਮੱਸਿਆਵਾਂ ਦਾ ਚਿੰਤਨ ਕਰਦਿਆਂ, ਸਮਾਜ ਦੀ ਬਿਹਤਰੀ ਲਈ ਜਾਗਰੂਪਤਾ ਪੈਦਾ ਕਰਨੀ ਹੁੰਦੀ ਹੈ। ਸੁਰਿੰਦਰ ਕੈਲੇ ਦੀ ਸੰਪਾਦਨਾਂ ਹੇਠ “ਅਣੂ ” ਪੱਤਰਕਾਰੀ ਦਾ ਇਹ ਧਰਮ ਬੜੀ ਸੂਝ-ਬੂਝ ਤੇ ਜਿੰਮੇਵਾਰੀ ਨਾਲ ਨਿਭਾ ਰਹੀ ਹੈ। ਇਸ ਮੌਕੇ ਡਾ.ਸੁਖਦੇਵ ਸਿੰਘ ਸਿਰਸਾ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ.ਅਰਵਿੰਦਰ ਕੌਰ ਕਾਕੜਾ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਗਿੱਲ, ਡਾ: ਹਰਵਿੰਦਰ ਸਿੰਘ, ਡਾ: ਹਰਜੀਤ ਸਿੰਘ, ਡਾ:ਗੁਰਮੇਲ ਸਿੰਘ, ਨਵਤੇਜ ਗੜ੍ਹਦੀਵਾਲਾ, ਖੁਸ਼ਵੰਤ ਬਰਗਾੜੀ, ਕਰਮ ਸਿੰਘ ਵਕੀਲ, ਸੰਧੂ ਵਰਿਆਣਵੀ, ਮਨਦੀਪ ਕੌਭੰਮਰਾ, ਡਾ: ਗੁਰਮੀਤ ਕੱਲਰਮਾਜਰੀ, ਸੁਰਿੰਦਰ ਗਿੱਲ ਜੈਪਾਲ, ਸੁਰਜੀਤ ਜੱਜ, ਸ਼ਬਦੀਸ਼, ਡਾ: ਗੁਰਇਕਬਾਲ ਸਿੰਘ, ਡਾ: ਰਵਿੰਦਰ ਭੱਠਲ, ਡਾ:ਸੰਤੋਖ ਸਿੰਘ ਸੁੱਖੀ, ਭਗਵੰਤ ਰਸੂਲਪੁਰੀ, ਮੱਖਣ ਮਾਨ, ਪਵਨ ਹਰਚੰਦ ਪੁਰੀ, ਬਲਵਿੰਦਰ ਔਲਖ ਗਲੈਕਸੀ, ਸੰਜੀਵਨ ਸਿੰਘ, ਰਮੇਸ਼ ਰਤਨ, ਦਲਬੀਰ ਲੁਧਿਆਣਵੀ ਸਮੇਤ ਬਹੁਤ ਸਾਰੇ ਲੇਖਕ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



