ਸਮਾਜ ਵੀਕਲੀ ਯੂ ਕੇ
ਤਨਖਾਹਾਂ ਤੋਂ ਵਾਂਝੇ ਮਾਸਟਰਾਂ ਤੇ ਕਰਮਚਾਰੀਆਂ ਦੇ ਘਰਾਂ ਚ ਮਜੂਸੀ ਪਾਈ ਜਾ ਰਹੀ ਹੈ – ਅਧਿਆਪਕ ਆਗੂ
ਕਪੂਰਥਲਾ, (ਕੌੜਾ)- ਲੋਹੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ । ਉਥੇ ਹੀ ਤਨਖਾਹਾਂ ਤੋਂ ਵਾਂਝੇ ਮਾਸਟਰਾਂ ਦੇ ਕਰਮਚਾਰੀਆਂ ਦੇ ਘਰਾਂ ਚ ਮਜੂਸੀ ਪਾਈ ਜਾ ਰਹੀ ਹੈ। ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਦਾ ਕਹਿਣਾ ਹੈ ਕਿ ਸੂਬਾ ਸਰਕਾਰ ਤਨਖਾਹਾਂ ਦੇ ਬਿੱਲਾਂ ਉਪਰ ਰੋਕ ਲਗਾ ਕੇ ਲੋਹੜੀ ਦੇ ਤਿਉਹਾਰ ਨੂੰ ਫਿੱਕਾ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਸਰਕਾਰ ਵੱਲੋਂ ਅਚਾਨਕ ਦਸੰਬਰ ਮਹੀਨੇ ਦੀਆਂ ਤਨਖਾਹਾਂ ਰੋਕ ਲਈਆਂ ਗਈਆਂ ਹਨ।ਜੋ ਕਿ ਬਹੁਤ ਨਿੰਦਣਯੋਗ ਹੈ । ਰੋਸ ਜ਼ਾਹਿਰ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਨੇ ਕਿਹਾ ਕਿ ਉਮੀਦ ਸੀ ਕਿ ਸਰਕਾਰ ਲੋਹੜੀ ਦੇ ਮੌਕੇ ਬਕਾਇਆ ਡੀ ਏ ਕਿਸ਼ਤ ਜਾਰੀ ਕਰੇਗੀ। ਪ੍ਰੰਤੂ ਉਸ ਵੱਲੋਂ ਤਨਖਾਹ ਵੀ ਰੋਕ ਲਈ ਗਈ ਹੈ।ਜਿਸ ਕਾਰਨ ਅਧਿਆਪਕਾਂ ਨੂੰ ਸ਼ਗਨ ਵਿਹਾਰ ਤੇ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਵਿਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਸਰਕਾਰ ਦਾ ਇਹ ਵਰਤਾਰਾ ਬਹੁਤ ਹੀ ਨਿੰਦਾਯੋਗ ਹੈ। ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਜਲਦ ਤਨਖਾਹਾਂ ਜਾਰੀ ਕੀਤੀਆਂ ਜਾਣ, ਨਹੀਂ ਤਾਂ ਲੋਹੜੀ ਵਾਲੇ ਦਿਨ ਅਧਿਆਪਕਾਂ ਵੱਲੋਂ ਆਪਣਾ ਭਰੋਸਾ ਦੇ ਵਿਰੋਧ ਪ੍ਰਗਟ ਕਰਨ ਲਈ ਕਾਲੇ ਬਿੱਲੇ ਲਗਾ ਕੇ ਰਵਾਇਤੀ ਮੂੰਗਫਲੀ ਦੀ ਬਜਾਏ ਲੋਹੜੀ ਦੀ ਅੱਗ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਵਾਸਤੇ ਮਜ਼ਬੂਰ ਹੋਣਾ ਪਵੇਗਾ। ਵੀਡੀਓ ਦੇ ਤਸਵੀਰਾਂ ਨੂੰ ਦੇਸ਼ੋ ਦੇਸ਼ ਵਿੱਚ ਸਾਂਝਾ ਕਰਨ ਤੋਂ ਵੀ ਨਹੀਂ ਕੀਤਾ ਜਾਵੇਗਾ।



