ਸਮਾਜ ਵੀਕਲੀ ਯੂ ਕੇ
ਅਮਰਗੜ੍ਹ-(ਕੁਲਵੰਤ ਸਿੰਘ ਮੁਹਾਲੀ)- ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ਗਏ ਮਨਰੇਗਾ ਬਦਲਾਅ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸ਼ੁਰੂ ਕੀਤੇ ਸ਼ੰਘਰਸ਼ ਨੂੰ ਸਫਲ ਬਣਾਉਣ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਤੇ ਕੱਲ੍ਹ ਕਾਂਗਰਸ ਪਾਰਟੀ ਵਲੋਂ ਰੱਖੀ ਗਈ ਮਨਰੇਗਾ ਸੰਗਰਾਮ ਰੈਲੀ ਸੰਗਰੂਰ ਵਿਖੇ ਸਮਿਤ ਸਿੰਘ ਮਾਨ ਹਲਕਾ ਇੰਚਾਰਜ ਅਮਰਗੜ੍ਹ ਅਤੇ ਬੁਲਾਰਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਵਿੱਚ ਹਲਕਾ ਅਮਰਗੜ੍ਹ ਤੋਂ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਮਨਰੇਗਾ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਕਾਫਲੇ ਦੀ ਰਵਾਨਗੀ ਮੌਕੇ ਆਪਣੇ ਸਹਿਯੋਗੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸਮੇਤ ਸਿੰਘ ਮਾਨ ਨੇ ਕਿਹਾ ਕਿ ਆਪਣੀ ਇਹ ਲੜਾਈ ਸਫਲਤਾ ਵੱਲ ਜਾਵੇਗੀ,ਕਿਉਂਕਿ ਸ਼ੰਘਰਸ਼ਸ਼ੀਲ ਲੋਕਾਂ ਦੇ ਸੰਘਰਸ਼ ਤੋਂ ਬਾਅਦ ਅਖੀਰ ਚ ਜਿੱਤ ਲੋਕਾਂ ਦੀ ਹੀ ਹੁੰਦੀ ਹੈ,ਇਸ ਲਈ ਤੁਸੀਂ ਹੌਸਲਾ ਰੱਖੋ, ਆਪਾਂ ਸਾਰੇ ਰਲਕੇ ਇਸ ਘੋਲ ਰਾਹੀਂ ਮਨਰੇਗਾ ਕਾਨੂੰਨ ਨੂੰ ਵਾਪਸ ਕਰਵਾ ਕੇ ਹੀ ਦਮ ਲਵਾਂਗੇ।
ਜਿਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲਜੀਤ ਸਿੰਘ ਸੰਗਾਲੀ,ਬਲਾਕ ਸੰਮਤੀ ਮੈਂਬਰ ਸੁਖਜੀਤ ਕੌਰ ਭੱਟੀਆਂ, ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਸੰਗਾਲਾ, ਜਸਵਿੰਦਰ ਸਿੰਘ ਜੱਸੀ ਚੀਮਾ, ਦੀਪਕ ਸ਼ਰਮਾ, ਜੱਗਾ ਰਾਮ, ਗੁਰਮੇਲ ਸਿੰਘ ਮੰਨਵੀ, ਗੁਰਸੇਵਕ ਸਿੰਘ ਭੁਰਥਲਾ, ਦਰਬਾਰਾ ਸਿੰਘ, ਕੇਵਲ ਸਿੰਘ ਬਾਠਾਂ, ਜਸਵਿੰਦਰ ਕੋਰ ਬਾਗੜੀਆਂ, ਮਨਵੀਰ ਸਿੰਘ ਭੁੱਲਰਾਂ ਇਲਮਦੀਨ ਰੋਡੀਵਾਲ, ਬਾਵਾ ਸਿੰਘ ਮੰਡਿਆਲਾ, ਬਲਜਿੰਦਰ ਸਿੰਘ ਦੌਲਤਪੁਰ, ਜੋਰਾ ਸਿੰਘ ਗੀਗਾਮਾਜਰਾ, ਸਰਾਜ਼ਦੀਨ ਸਰੋਦ, ਹਰਵਿੰਦਰ ਰਿੰਕੂ ਜਿੱਤਵਾਲ, ਹੈਪੀ ਬੁੰਗਾ, ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਕੁਲਵੰਤ ਕੌਰ ਉਪਲੱਖੇੜੀ ਦੀ ਅਗਵਾਈ ਚ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਵੱਡੀ ਗਿਣਤੀ ਮਨਰੇਗਾ ਵਰਕਰਾਂ ਵੱਲੋਂ ਬੱਸਾਂ ਤੇ ਗੱਡੀਆਂ ਦਾ ਕਾਫ਼ਲਾ ਲੈ ਕੇ ਰੈਲੀ ਵਿੱਚ ਸਮੂਲੀਅਤ ਕੀਤੀ ਗਈ। ਰੈਲੀ ਦੀ ਸਮਾਪਤੀ ਉਪਰੰਤ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਵੱਲੋਂ ਆਪਣੇ ਸਹਿਯੋਗੀਆਂ ਦਾ ਵਿਸੇਸ ਤੌਰ ਧੰਨਵਾਦ ਕੀਤਾ।



