ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਪੰਜਾਬ ਸਰਕਾਰ ਵੱਲੋਂ ਮੋਰਿੰਡਾ ਸ਼ਹਿਰ ਦੀ ਨਵੀਂ ਕੀਤੀ ਵਾਰਡਬੰਦੀ ਦਾ ਨਗਰ ਕੌਂਸਲ ਮੋਰਿੰਡਾ ਨੇ ਸਖ਼ਤ ਵਿਰੋਧ ਪ੍ਰਗਟ ਕਰਦਿਆਂ ਇਸ ਤੇ ਪੱਕੀ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਦੀ ਮੀਟਿੰਗ 22 ਦਸੰਬਰ 2025 ਨੂੰ ਪ੍ਰਧਾਨ ਜਗਦੇਵ ਸਿੰਘ ਭਟੋਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪ੍ਰਧਾਨ ਜਗਦੇਵ ਸਿੰਘ ਭਟੋਆ ਤੋਂ ਇਲਾਵਾ ਕੌਂਸਲਰ ਦਲਜੀਤ ਕੌਰ, ਰਿੰਪੀ ਕੁਮਾਰ, ਗੁਰਪ੍ਰੀਤ ਕੌਰ, ਹਰਜੀਤ ਸਿੰਘ, ਸ੍ਰੀ ਮਤੀ ਬਬੀਤਾ, ਸ੍ਰੀ ਮਤੀ ਮੋਨਿਕਾ ਰਾਣੀ, ਹਰਪਾਲ ਕੌਰ ਅਤੇ ਰਾਜਪ੍ਰੀਤ ਸਿੰਘ ਰਾਜੀ ਹਾਜ਼ਰ ਸਨ। ਜਿਸ ਵਿੱਚ ਮੋਰਿੰਡਾ ਸ਼ਹਿਰ ਦੀ ਨਵੀਂ ਕੀਤੀ ਗਈ ਵਾਰਡਬੰਦੀ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਹਾਜ਼ਰ ਸਾਰੇ ਮੈਂਬਰ ਸਾਹਿਬਾਨ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਨਵੀਂ ਵਾਰਡਬੰਦੀ ਲੋਕ ਹਿਤ ਵਿਚ ਨਹੀਂ ਹੈ ਇਸ ਤੇ ਪੱਕੇ ਤੌਰ ਤੇ ਰੋਕ ਲਗਾਈ ਜਾਵੇ ਕਿਉਂਕਿ ਮੋਰਿੰਡਾ ਸਹਿਰ ਦੀ ਵਾਰਡਬੰਦੀ ਪੰਜ ਸਾਲ ਪਹਿਲਾਂ ਹੋਈ ਸੀ। ਉਸ ਤੋਂ ਬਾਅਦ ਸ਼ਹਿਰ ਦੀ ਜਨਸੰਖਿਆ ਵਿਚ ਕੋਈ ਵਾਧਾ ਨਹੀਂ ਹੋਇਆ। ਫਿਰ ਵੀ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੇ ਮੈਂਬਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਨਵੇਂ ਸਿਰੇ ਤੋਂ ਵਾਰਡਬੰਦੀ ਕਰ ਦਿੱਤੀ। ਇਸ ਨਾਲ ਜਿਥੇ ਕਈ ਵਾਰਡ ਬਹੁਤ ਵੱਡੇ ਕਰ ਦਿਤੇ ਅਤੇ ਕਈ ਛੋਟੇ ਹੋ ਗਏ। ਵੱਡੀ ਗੱਲ ਵਾਰਡ ਬਦਲਣ ਕਾਰਨ ਸ਼ਹਿਰ ਦੇ ਲੋਕਾਂ ਦੇ ਰਿਹਾਇਸ਼ੀ ਪਤੇ ਬਦਲ ਗਏ ਅਤੇ ਅਧਾਰ ਕਾਰਡ ਸਮੇਤ ਸਾਰੇ ਲੋੜੀਂਦੇ ਕਾਗਜ਼ ਰੱਦ ਵਰਗੇ ਹੋ ਗਏ। ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਨੇ ਦੱਸਿਆ ਕਿ ਨਵੀਂ ਵਾਰਡਬੰਦੀ ਬਣਾਉਣ ਲਈ ਜ਼ੋ ਨਗਰ ਕੌਂਸਲ ਮੋਰਿੰਡਾ ਦੇ ਮੈਂਬਰ ਲਏ ਗਏ ਸਨ ਉਹਨਾ ਨੂੰ 18 ਨਵੰਬਰ 2025 ਨੂੰ 11-30 ਵਜੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਦਫ਼ਤਰ ਬੁਲਾਇਆ ਗਿਆ ਸੀ। ਪਰ ਮੈਂਬਰਾਂ ਨਾਲ ਮੀਟਿੰਗ ਨਹੀਂ ਕੀਤੀ ਗਈ ਅਤੇ ਨਾ ਹੀ ਅਗਲੀ ਤਰੀਕ ਲਈ ਦਸਿਆ ਗਿਆ। ਇਸ ਸਬੰਧੀ ਮੈਂਬਰਾਂ ਵਲੋਂ ਮੇਲ ਰਾਹੀਂ ਸੁਚਿਤ ਕੀਤਾ ਗਿਆ ਸੀ।ਨਗਰ ਕੌਂਸਲ ਮੋਰਿੰਡਾ ਦੇ ਸਮੂਹ ਮੈਂਬਰ ਸਾਹਿਬਾਨ ਵਲੋਂ 10 ਦਸੰਬਰ 2025 ਨੂੰ ਨਵੀਂ ਕੀਤੀ ਵਾਰਡਬੰਦੀ ਦੇ ਵਿਰੁੱਧ ਇਤਰਾਜ਼ ਵੀ ਦਿਤੇ ਗਏ। ਨਗਰ ਕੌਂਸਲ ਦੇ ਸਮੂਹ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਨਵੀਂ ਵਾਰਡਬੰਦੀ ਤੇ ਪੱਕੀ ਰੋਕ ਲਗਾਈ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



