HOME ਮਾਛੀਵਾੜਾ ਨਜ਼ਦੀਕ ਮਾਛੀਵਾੜਾ ਖਾਮ ਵਿੱਚ ਸਰਬ ਸਾਂਝਾ ਬੂਥ ਲੱਗਿਆ

ਮਾਛੀਵਾੜਾ ਨਜ਼ਦੀਕ ਮਾਛੀਵਾੜਾ ਖਾਮ ਵਿੱਚ ਸਰਬ ਸਾਂਝਾ ਬੂਥ ਲੱਗਿਆ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਸਮੁੱਚੇ ਪੰਜਾਬ ਦੇ ਵਿੱਚ ਅੱਜ ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਹੋ ਗਈਆਂ ਹਨ। ਇਹਨਾਂ ਚੋਣਾਂ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ, ਧੂੰਆਂਧਾਰ ਪ੍ਰਚਾਰ ਕੀਤਾ ਅੱਜ ਵੋਟਾਂ ਪੈਣ ਦੇ ਮੌਕੇ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚੋਂ ਆਪਸੀ ਝੜਪਾਂ ਬੂਥ ਕੈਪਚਰ ਆਦਿ ਦੀਆਂ ਖਬਰਾਂ ਤੇ ਵੀਡੀਓਜ਼ ਆਈਆਂ ਹਨ। ਪਰ ਮਾਛੀਵਾੜਾ ਸਾਹਿਬ ਦੇ ਨਜ਼ਦੀਕ ਪੈਂਦਾ ਪਿੰਡ ਮਾਛੀਵਾੜਾ ਖਾਂਮ ਜਿਸ ਨੂੰ ਕੱਚਾ ਮਾਛੀਵਾੜਾ ਵੀ ਕਿਹਾ ਜਾਂਦਾ ਹੈ ਉੱਥੇ ਇਹਨਾਂ ਚੋਣਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਿਆ ਇਹ ਦ੍ਰਿਸ਼ ਇਹ ਸੀ ਕਿ ਇਸ ਪਿੰਡ ਦੇ ਵਿੱਚ ਜੋ ਚੋਣ ਬੂਥ ਲੱਗਾ ਸੀ ਉਹ ਸਰਬ ਸਾਂਝਾ ਸਾਰੀਆਂ ਹੀ ਪਾਰਟੀਆਂ ਦਾ ਇੱਕ ਬੂਥ ਲੱਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਤੋਂ ਇਲਾਵਾ ਭਾਜਪਾ ਦੇ ਮੈਂਬਰ ਵੀ ਸਾਂਝੇ ਤੌਰ ਉੱਤੇ ਬੈਠੇ ਲੋਕਾਂ ਦੀਆਂ ਪਰਚੀਆਂ ਕੱਟ ਕੇ ਦੇ ਰਹੇ ਸਨ। ਮੌਕੇ ਉੱਤੇ ਬੈਠੇ ਨਗਰ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਇਹਨਾਂ ਵੋਟਾਂ ਦੇ ਵਿੱਚ ਮਾੜੀ ਮਾੜੀ ਗੱਲ ਉੱਤੇ ਲੜ ਰਹੇ ਹਨ ਹੋਰ ਬਹੁਤ ਕੁਝ ਸਾਹਮਣੇ ਆ ਰਿਹਾ ਹੈ ਪਰ ਅਸੀਂ ਆਪਣੇ ਸਮੁੱਚੇ ਨਗਰ ਨਿਵਾਸੀਆਂ ਦੇ ਨਾਲ ਰਾਏ ਸਲਾਹ ਕੀਤਾ ਕਿ ਇਸ ਵਾਰ ਆਪਾਂ ਸਾਂਝਾ ਬੂਥ ਲਾਉਣਾ ਹੈ ਸੋ ਅਸੀਂ ਆਪਣੇ ਪਿੰਡ ਦੀ ਸਾਂਝ ਤੇ ਏਕਤਾ ਦਿਖਾਉਂਦੇ ਹੋਏ ਸਾਂਝਾ ਬੂਥ ਲਾਇਆ ਹੈ ਇਸ ਚੋਣ ਬੂਥ ਦੇ ਉੱਪਰ ਚੋਣ ਲੜ ਰਹੀਆਂ ਸਾਰੀਆਂ ਹੀ ਪਾਰਟੀਆਂ ਦੇ ਵਲੰਟੀਅਰ ਵਰਕਰ ਇਕੱਠੇ ਬੈਠੇ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਮਲੇਰਕੋਟਲਾ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ-ਡਿਪਟੀ ਕਮਿਸ਼ਨਰ
Next articleਤੂੰ ਦੱਸ?