(ਬੱਚਿਆਂ ਦੇ ਸਰਵ- ਪੱਖੀ ਵਿਕਾਸ ਅਤੇ ਸਕੂਲਾਂ ਦੀ ਤਰੱਕੀ ਲਈ ਮਾਪਿਆਂ ਦਾ ਸਹਿਯੋਗ ਜਰੂਰੀ– ਡਿੰਪਲ ਮਦਾਨ/ ਮਨੋਜ ਕੁਮਾਰ)
(ਸਮਾਜ ਵੀਕਲੀ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ” ਮਾਪਿਆਂ ਦੀ ਭਾਗੀਦਾਰੀ ਟ੍ਰੇਨਿੰਗ ” ਦੇ ਸਿਰਲੇਖ ਹੇਠ ਜਿਲ੍ਹਾ ਪੱਧਰੀ ਇੱਕ ਰੋਜ਼ਾ ਟ੍ਰੇਨਿੰਗ ਕਮ ਵਰਕਸ਼ਾਪ ਦਾ ਆਯੋਜਨ ਜਿਲ੍ਹਾ ਸਿੱਖਿਆ ਅਫਸਰ ( ਸੈ ਸਿੱ) ਸ਼੍ਰੀਮਤੀ ਡਿੰਪਲ ਮਦਾਨ ਅਤੇ ਉਪ- ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਮਨੋਜ ਕੁਮਾਰ ਦੀ ਅਗਵਾਈ ਵਿੱਚ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਖੇ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਜਿਲ੍ਹਾ ਲੁਧਿਆਣਾ ਦੇ 19 ਬਲਾਕਾਂ ਚੋਂ 259 ਦੇ ਕਰੀਬ ਸੈਂਟਰ ਹੈੱਡ ਟੀਚਰ, ਹੈੱਡ ਟੀਚਰ , ਈ ਟੀ ਟੀ ਅਧਿਆਪਕ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਨੇ ਭਾਗ ਲਿਆ। ਟ੍ਰੇਨਿੰਗ ਦੀ ਸ਼ੁਰੂਆਤ ਕਰਦਿਆਂ ਮਨਮੀਤਪਾਲ ਸਿੰਘ ਗਰੇਵਾਲ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ 20 ਦਸੰਬਰ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ ਟੀ ਐੱਮ ਕਰਵਾਈ ਜਾ ਰਹੀ ਹੈ, ਜਿਸ ਤਹਿਤ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਡਵੀਜ਼ਨ ਨੰਬਰ 5 ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਬਤੌਰ ਮੁੱਖ ਮਹਿਮਾਨ ਸ਼ਾਮਲ ਕਰਵਾਇਆ ਗਿਆ । ਵਰਕਸ਼ਾਪ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਅਫਸਰ ਮੈਡਮ ਡਿੰਪਲ ਮਦਾਨ ਤੇ ਸ਼੍ਰੀ ਮਨੋਜ ਕੁਮਾਰ ਨੇ ਟ੍ਰੇਨਿੰਗ ਪ੍ਰਾਪਤ ਕਰ ਰਹੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਕੂਲਾਂ ਦੇ ਵਿਕਾਸ ਲਈ ਮਾਪਿਆਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸ ਲਈ ਸਾਨੂੰ ਮਾਪਿਆਂ ਦੀ ਇਸ ਮੈਗਾ ਪੀ ਟੀ ਐੱਮ ਵਿੱਚ 100% ਭਾਗੀਦਾਰੀ ਕਰਵਾਉਣ ਲਈ ਸਕੂਲ/ ਪਿੰਡ ਪੱਧਰ ਤੇ ਪ੍ਰਚਾਰ ਕਰਨ ਦੀ ਲੋੜ ਹੈ। ਉਹਨਾਂ ਦੱਸਿਆ ਕਿ ਪੰਜਾਬ ਪੱਧਰ ਤੇ ਸਰਕਾਰ ਦਾ ਟੀਚਾ 25 ਲੱਖ ਮਾਪਿਆਂ ਦੀ ਭਾਗੀਦਾਰੀ ਕਰਵਾਉਣਾ ਹੈ। ਇਸ ਲਈ ਸਾਨੂੰ ਅੱਜ ਤੋਂ ਹੀ ਇਸ ਕਾਰਜ ਵਿੱਚ ਜੁਟ ਜਾਣਾ ਚਾਹੀਦਾ ਹੈ। ਇਸ ਮੌਕੇ ਟ੍ਰੇਨਿੰਗ ਦੇ ਰਿਸੋਰਸ ਪਰਸਨ ਰੰਜੀਵ ਕੁਮਾਰ, ਕੁਸ਼ਲਦੀਪ ਸ਼ਰਮਾ , ਵਿਸ਼ਾਲ ਕੁਮਾਰ, ਅਮਰਦੀਪ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ, ਹਰਬੰਸ ਸਿੰਘ ਤੋਂ ਇਲਾਵਾ ਜਿਲ੍ਹਾ ਐੱਮ ਆਈ ਐੱਸ ਕੋਆਰਡੀਨੇਟਰ ਵਿਸ਼ਾਲ ਕੁਮਾਰ, ਸੰਜੀਵ ਕੁਮਾਰ, ਜਗਜੀਤ ਸਿੰਘ ਝਾਂਡੇ, ਗੁਰਦੀਪ ਸਿੰਘ ਸੈਣੀ, ਬਲਵੀਰ ਸਿੰਘ ਬਾਸੀਆਂ, ਮਨਜਿੰਦਰ ਸਿੰਘ ਸਾਰੇ ਬੀ ਆਰ ਸੀ ਸਮੇਤ ਜਿਲ੍ਹੇ ਦੇ ਸਾਰੇ ਸੈਂਟਰ ਹੈੱਡ ਟੀਚਰ ਸਹਿਬਾਨ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



