(ਸਮਾਜ ਵੀਕਲੀ)
ਤੁਰਦੇ ਹੋਂ ਨਾਲ਼ ਅਸਾਂ ਦੇ ਪਰ, ਗੈਰ ਲਈ ਸੋਖ਼ ਅਦਾਵਾਂ ਨੇ
ਬੇ-ਵਫ਼ਾਈਆਂ ਸਾਡੇ ਨਾਲ਼ ‘ਤੇ , ਗ਼ੈਰ ਲਈ ਯਾਰ ਵਫ਼ਾਵਾਂ ਨੇ
ਪੱਥਰ ਪਾੜ ਅਸਾਂ ਉੱਘੇ ਹਾਂ, ਤੂਫ਼ਾਨ ਜ਼ਰੇ ਨੇ, ਸਿਤਮ ਬੜੇ
ਸਾਨੂੰ ਮਾਰ ਨਹੀਂ ਸਕਣਾ ਤੇਰੀਆਂ ਏ ਤੁੱਛ ਸਜਾਵਾਂ ਨੇ
ਪੈਰਾਂ ਦੀ ਅਹਿਮੀਅਤ ਕੀ ਏ, ਮੇਰਾ ਸਿੱਜਦਾ ਏ ਪੈੜਾਂ ਨੂੰ
ਜਿਹਨਾਂ ਪੈੜਾਂ ਤੇ ਬਣਦੀਆਂ, ਧੁਰ ਮੰਜ਼ਿਲ ਦੀਆਂ ਰਾਹਵਾਂ ਨੇ
ਖੰਭ ਉਖਾੜੇ ਤਾਂ ਕੀ ਹੋਇਆ, ਜਿੱਤ ਲਵਾਂਗੇ ਅੰਬਰ ਫਿਰ ਵੀ
ਬਾਜ਼ ਸ਼ਿਕਾਰ ਬਣਾਏ ਕਦ ਨੇ, ਉੱਲੂਆਂ , ਕਾਲੇ ਕਾਵਾਂ ਨੇ
ਬਣਦੇ ਗ਼ੈਰ ਨਹੀਂ ਆਪਣੇ , “ਰੇਤਗੜੵ” ਭਰਮ ਤੇਰੇ ਮਨ ਦਾ
ਲਾਸ਼ਾਂ ਨੂੰ ਗਲ ਲਾਇਐ ਆਖ਼ਿਰ, ਆਪਣਿਆਂ ਦੀਆਂ ਬਾਹਵਾਂ ਨੇ
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168


