HOME *ਨਿੱਜੀ ਅਦਾਰਿਆਂ ਦੇ ਬੋਰਡਾਂ ’ਤੇ ਪੰਜਾਬੀ ਲਿਖਵਾਉਣ ਸਬੰਧੀ ਮਾਲਵਾ ਲਿਖਾਰੀ ਸਭਾ ਸੰਗਰੂਰ...

*ਨਿੱਜੀ ਅਦਾਰਿਆਂ ਦੇ ਬੋਰਡਾਂ ’ਤੇ ਪੰਜਾਬੀ ਲਿਖਵਾਉਣ ਸਬੰਧੀ ਮਾਲਵਾ ਲਿਖਾਰੀ ਸਭਾ ਸੰਗਰੂਰ ਨੇ ਦਿੱਤਾ ਮੰਗ-ਪੱਤਰ*

2

ਸੰਗਰੂਰ,  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਸਾਹਿਤਕਾਰਾਂ ਵੱਲੋਂ ਅੱਜ ਇੱਥੇ ਸਹਾਇਕ ਕਮਿਸ਼ਨਰ ਕਿਰਤ ਵਿਭਾਗ ਸੰਗਰੂਰ ਦੇ ਦਫ਼ਤਰ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਨਿੱਜੀ ਅਦਾਰਿਆਂ ਦੇ ਬੋਰਡਾਂ ‘ਤੇ ਪੰਜਾਬੀ ਲਿਖਵਾਉਣ ਸੰਬੰਧੀ ਮੰਗ-ਪੱਤਰ ਦਿੱਤਾ ਗਿਆ। ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਸਬੰਧਿਤ ਸੰਸਥਾਵਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਮਿਤੀ 24.3.2023 ਨੂੰ ਇੱਕ ਅਧਿਸੂਚਨਾ (ਨੰਬਰ GSR 31/P.A.15/1958/S.34/Amd.(6)/2023) ਜਾਰੀ ਕਰਕੇ ਪੰਜਾਬ ਵਿੱਚ ਸਥਿਤ ਨਿੱਜੀ ਅਦਾਰਿਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੇ ਨਾਵਾਂ ਵਾਲੇ ਬੋਰਡਾਂ ਦੇ ਸਭ ਤੋਂ ਉੱਪਰ ਆਪਣੇ ਅਦਾਰੇ ਦਾ ਨਾਂ ਪੰਜਾਬੀ ਭਾਸ਼ਾ ਵਿੱਚ ਲਿਖਣ। ਇਸ ਅਧਿਸੂਚਨਾ ਰਾਹੀਂ ਇਹ ਵਿਵਸਥਾ ਵੀ ਕੀਤੀ ਗਈ ਸੀ ਕਿ ਜੋ ਅਦਾਰਾ ਇਸ ਹੁਕਮ ਦੀ ਪਾਲਣਾ ਨਹੀਂ ਕਰੇਗਾ ਉਸ ਨੂੰ ਜੁਰਮਾਨਾ ਭਰਨਾ ਪਵੇਗਾ ਪਰ ਅਫ਼ਸੋਸ ਹੈ ਕਿ ਕਿਰਤ ਵਿਭਾਗ ਵੱਲੋਂ, ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਲੱਗੀ ਆਪਣੀ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਹੀਂ ਨਿਭਾਈ ਜਾ ਰਹੀ। ਸਭਾ ਦੇ ਧਿਆਨ ਵਿੱਚ ਆਇਆ ਕਿ ਅੱਜ ਤੱਕ ਕਿਰਤ ਵਿਭਾਗ ਵੱਲੋਂ ਕਦੇ ਵੀ ਨਿੱਜੀ ਅਦਾਰਿਆਂ  ਦੇ ਬੋਰਡਾਂ ਦੀ ਪੜਤਾਲ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਕਸੂਰਵਾਰ ਅਦਾਰੇ ਨੂੰ ਜੁਰਮਾਨਾ ਕੀਤਾ ਗਿਆ ਹੈ। ਸਿੱਟੇ ਵਜੋਂ ਸੰਗਰੂਰ ਜ਼ਿਲ੍ਹੇ ਦੇ ਬਹੁਤੇ ਨਿੱਜੀ ਅਦਾਰਿਆਂ ਵੱਲੋਂ ਆਪਣੇ ਬੋਰਡ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਿਖੇ ਹੋਏ ਹਨ। ਇਸ ਪੱਤਰ ਰਾਹੀਂ ਸਹਾਇਕ ਕਿਰਤ ਵਿਭਾਗ ਸੰਗਰੂਰ ਨੂੰ ਬੇਨਤੀ ਗਈ ਹੈ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਵੱਲ ਧਿਆਨ ਦੇਵੇ। ਨਿੱਜੀ ਅਦਾਰਿਆਂ ਵੱਲੋਂ ਇਸ ਹੁਕਮ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਕੋਈ ਅਦਾਰਾ ਇਸ ਹੁਕਮ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਕਾਨੂੰਨ ਅਨੁਸਾਰ ਜੁਰਮਾਨੇ ਕੀਤੇ ਜਾਣ, ਤਾਂ ਕਿ ਪੰਜਾਬ ਸਰਕਾਰ ਦੀ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਨੀਤੀ ਅਮਲੀ ਰੂਪ ਵਿੱਚ ਲਾਗੂ ਹੋ ਸਕੇ। ਇਸ ਮੌਕੇ ਮੰਗ-ਪੱਤਰ ਦੇਣ ਵਾਲੇ ਸਾਹਿਤਕਾਰਾਂ ਵਿੱਚ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ, ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ, ਦਫ਼ਤਰ ਸਕੱਤਰ ਬਹਾਦਰ ਸਿੰਘ ਧੌਲਾ ਅਤੇ ਕਾਰਜਕਾਰਨੀ ਮੈਂਬਰ ਮੀਤ ਸਕਰੌਦੀ ਅਤੇ ਸੁਰਜੀਤ ਸਿੰਘ ਮੌਜੀ ਸ਼ਾਮਲ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗਰੈਂਡ ਫਾਈਨਾਲੇ ਡਾਇਮੰਡ ਜੁਬਲੀ ਜੰਬੂਰੀ ਅਤੇ 19ਵੀਂ ਰਾਸਟਰੀ ਜੰਬੂਰੀ ਲੱਖਨਊ ਉੱਤਰ ਪ੍ਰੇਦਸ ਵਿਖੇ ਪੰਜਾਬ ਦੇ 480 ਸਕਾਊਟਸ, ਗਾਈਡਜ਼ ਅਤੇ ਲੀਡਰਾਂ ਨੇ ਲਿਆ ਹਿੱਸਾ
Next articleਗ਼ਜ਼ਲ