ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਦਾਰਾ ਡੀ ਡੀ ਐਸ ਨਿਊਜ਼ (ਧੂਰੀ ਦੀ ਸਵੇਰ) ਵੱਲੋਂ ਆਪਣੀ 5ਵੀਂ ਸਾਲਾਨਾ ਵਰ੍ਹੇਗੰਢ ਅਤੇ ਸਨਮਾਨ ਸਮਾਰੋਹ ਸ੍ਰ: ਸੁਖਵਿੰਦਰ ਸਿੰਘ ਪਲਾਹਾ ਦੀ ਅਗਵਾਈ ਹੇਠ ਸਨਾਤਨ ਧਰਮ ਸਭਾ ਧੂਰੀ ਵਿਖੇ ਕਰਵਾਇਆ ਜਿਸ ਵਿੱਚ ਪੂਰੇ ਪੰਜਾਬ ਅਤੇ ਹਰਿਆਣਾ ਦੇ ਅਦਾਰਾ ਡੀ ਡੀ ਐਸ ਨਾਲ ਸੰਬੰਧਿਤ ਪੱਤਰਕਾਰ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਏ । ਇਸ ਸਨਮਾਨ ਸਮਾਰੋਹ ਵਿੱਚ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤਰੇ ਸ੍ਰ: ਇੰਦਰਜੀਤ ਸਿੰਘ ਬੱਬੂ ਕਾਂਗਰਸ ਪਾਰਟੀ ਸੀਨੀਅਰ ਬੀ ਸੀ ਵਿੰਗ ਦੇ ਚੇਅਰਮੈਨ, ਹਰਦੇਵ ਸਿੰਘ ਕੌਂਸਲ ਸਿੱਖ ਔਰਗੇਸ਼ਨ ਆਰ ਐਸ ਦੇ ਪ੍ਰਧਾਨ,ਆਮ ਆਦਮੀ ਪਾਰਟੀ ਦੇ ਸ੍ਰ: ਦਲਵੀਰ ਸਿੰਘ ਢਿੱਲੋਂ ਚੇਅਰਮੈਨ ਸਮਾਲ ਇੰਡਸਟਰੀਜ਼ ਪੰਜਾਬ ਅਤੇ ਦਫ਼ਤਰ ਇੰਚਾਰਜ ਮੁੱਖ ਮੰਤਰੀ ਧੂਰੀ, ਸ਼੍ਰੀ ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ, ਅਨਿਲ ਮਿੱਤਲ, ਹੈਪੀ ਗਰਗ ਐਡਵੋਕੇਟ, ਸ਼੍ਰੀ ਨਰੇਸ਼ ਸਿੰਗਲਾ, ਸੁਖਪਾਲ ਸਿੰਘ ਪਾਲਾ, ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਸ਼੍ਰੀ ਸ਼ੁਭਮ ਸ਼ਰਮਾ ਸੁਭੀ ਜਨਰਲ ਸਕੱਤਰ ਯੂਥ ਕਾਂਗਰਸ ਪਾਰਟੀ, ਗੁਰਬਖਸ਼ ਸਿੰਘ ਗੂੱਡੁ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਸ੍ਰ: ਰਣਜੀਤ ਸਿੰਘ ਕਾਤਰੋਂ, ਰਾਵਿੰਦਰ ਬਿਰਦੀ, ਚੰਡੀਗੜ੍ਹ ਕਿਸਾਨ ਆਗੂ, ਸ਼੍ਰੀ ਸੁਰੇਸ਼ ਬਾਂਸਲ ਉੱਘੇ ਸਮਾਜ ਸੇਵੀ, ਹਰਦੀਪ ਸਿੰਘ ਨੰਨੜੇ ਐਮ ਡੀ ਓਂਕਾਰ ਇੰਡਾਸਨਰੀ, ਬੀ.ਕੇ ਕਲਸੀ,
ਜਸਵੀਰ ਸਿੰਘ ਜਗਦਿਓ, ਸ਼੍ਰੀ ਜਨਕ ਰਾਜ ਮੀਮਸਾ ਚੇਅਰਮੈਨ ਸ਼ਿਵ ਭੋਲਾ ਸੇਵਾ ਸੰਮਤੀ ਰਣੀਕੇ, ਰਜਿੰਦਰ ਸ਼ਰਮਾ ਪ੍ਰਧਾਨ ਸਿਵ ਭੋਲਾ ਸੇਵਾ ਸੰਮਤੀ, ਵਿੱਕੀ ਪਰੋਚਾ, ਮਾਸਟਰ ਮੂਲ ਚੰਦ ਰੰਚਣਾਂ ਉੱਘੇ ਸਾਹਿਤਕਾਰ ਅਤੇ ਗਾਇਕ, ਭੁਪੇਸ਼ ਜਿੰਦਲ ਬੀ ਜੇ ਪੀ, ਬਲਜੀਤ ਬਾਂਸਲ, ਸਟੈਪ ਆਨ ਸੁਸਾਇਟੀ ਧੂਰੀ, ਰਮੇਸ਼ ਕੁਮਾਰ ਭੋਲਾ ਅਤੇ ਸ਼ਹਿਰ ਦੀਆਂ ਮਹਾਨ ਹਸਤੀਆਂ ਨੇ ਸ਼ਿਕਰਤ ਕੀਤੀ । ਇਸ ਮੌਕੇ ਤੇ ਬਾਹਰ ਤੋਂ ਆਏ ਪੱਤਰਕਾਰਾਂ ਅਤੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਾਰਿਆਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਡੀ ਡੀ ਐਸ ਦੀ 5ਵੀਂ ਵਰ੍ਹੇਗੰਢ ਅਤੇ ਸਨਮਾਨ ਸਮਾਰੋਹ ਮਨਾਉਣ ਵਿੱਚ ਰਾਮਗੜ੍ਹੀਆ ਭਾਈਚਾਰੇ, ਦਸਤਕਾਰੀ ਯੂਨੀਅਨ, ਭਗਵਾਨ ਵਿਸ਼ਵਕਰਮਾ ਮੰਦਿਰ ਕਮੇਟੀ ਧੂਰੀ ਅਤੇ ਪੰਜਾਬ ਜਰਨਲਿਜ਼ਮ ਐਸੋਸੀਏਸ਼ਨ ਪ੍ਰੈਸ ਧੂਰੀ ਦਾ ਵਿਸ਼ੇਸ਼ ਸਹਿਯੋਗ ਰਿਹਾ । ਇਸ ਸਨਮਾਨ ਸਮਾਰੋਹ ਵਿੱਚ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਟੇਜ ਦੀ ਅਹਿਮ ਭੂਮਿਕਾ ਮਨਜੀਤ ਸਿੰਘ ਬਖਸ਼ੀ ਰਿਟਾਇਰਡ ਡੀ ਪੀ ਆਰ ਓ ਨੇ ਕੀਤੀ । ਇਸ ਮੌਕੇ ਯੂਨੀਵਰਸਲ ਪ੍ਰੈਸ ਕਲੱਬ ਲੁਧਿਆਣਾ ਦੇ ਜਨਰਲ ਸਕੱਤਰ ਸ਼੍ਰੀ ਸਚਿਨ ਬਹਿਲ ਨੂੰ ਵੀ ਸਨਮਾਨਿਤ ਕੀਤਾ ਗਿਆ । ਅਖੀਰ ਵਿੱਚ ਸ੍ਰ: ਸੁਖਵਿੰਦਰ ਸਿੰਘ ਪਲਾਹਾ ਵੱਲੋਂ ਸਾਰੇ ਮਹਿਮਾਨਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



