HOME ਸਲਾਨਾ ਮੀਟਿੰਗ ਸਮੇਂ ਸਕਰੈਪ ਕਾਰੋਬਾਰੀਆਂ ਦੀਆਂ ਮੁਸ਼ਕਲਾਂ ‘ਤੇ ਹੋਈ ਚਰਚਾ

ਸਲਾਨਾ ਮੀਟਿੰਗ ਸਮੇਂ ਸਕਰੈਪ ਕਾਰੋਬਾਰੀਆਂ ਦੀਆਂ ਮੁਸ਼ਕਲਾਂ ‘ਤੇ ਹੋਈ ਚਰਚਾ

1
ਫੋਟੋ: ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ, ਜਰਨੈਲ ਸਿੰਘ ਖੇੜਾ, ਪ੍ਰਭਜੋਤ ਸਿੰਘ ਕਾਲੜਾ ਦਾ ਸਨਮਾਨ ਕਰਦੇ ਹੋਏ ਐਸੋਸੀਏਸ਼ਨ ਮੈਂਬਰ
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਸਕਰੈਪ ਟ੍ਰੇਡਰਜ਼ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਸਥਾਨਕ ਹੋਟਲ ਵਿੱਚ ਐਸੋਸੀਏਸ਼ਨ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਅਤੇ ਚੇਅਰਮੈਨ ਜਰਨੈਲ ਸਿੰਘ ਖੇੜਾ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਹਾਜ਼ਰੀ ਭਰੀ। ਮੀਟਿੰਗ ਦੌਰਾਨ ਮੈਂਬਰਾਂ ਨੇ ਸਕ੍ਰੈਪ ਕਾਰੋਬਾਰ ਕਰਦਿਆਂ ਆ ਰਹੀਆਂ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਕਾਰੋਬਾਰੀਆਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਮਾਰਕੀਟ ਵਿੱਚ ਸਕ੍ਰੈਪ ਦੇ ਭਾਅ ਵਿੱਚ ਆ ਰਹੇ ਤੇਜ਼ ਉਤਾਰ–ਚੜ੍ਹਾਅ ਕਾਰੋਬਾਰ ‘ਤੇ ਨਕਾਰਾਤਮਕ ਅਸਰ ਪਾ ਰਹੇ ਹਨ। ਇਸ ਦੇ ਨਾਲ ਜ਼ਿੰਮੇਵਾਰ ਮਹਿਕਮਿਆਂ ਵੱਲੋਂ ਪੂਰਾ ਸਹਿਯੋਗ ਨਾ ਮਿਲਣ ਕਾਰਨ ਵੀ ਦਿਨ-ਬ-ਦਿਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਅਤੇ ਚੇਅਰਮੈਨ ਜਰਨੈਲ ਸਿੰਘ ਖੇੜਾ ਨੇ ਕਿਹਾ ਕਿ ਐਸੋਸੀਏਸ਼ਨ ਹਮੇਸ਼ਾਂ ਸਕਰੈਪ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਉੱਚੇ ਪੱਧਰ ‘ਤੇ ਉਠਾਉਣ ਲਈ ਵਚਨਬੱਧ ਹੈ ਅਤੇ ਇਸ ਮੀਟਿੰਗ ਵਿੱਚ ਵੀ ਹੱਲ ਲੱਭਣ ਲਈ ਵਿਸਥਾਰ ਨਾਲ ਵਿਚਾਰ–ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਾਰੋਬਾਰੀਆਂ ਵੱਲੋਂ ਇੱਕ ਮਹੱਤਵਪੂਰਨ ਭਾਅ ਸੰਬੰਧੀ ਪ੍ਰਸਤਾਵ ਵੀ ਰੱਖਿਆ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਐਸੋਸੀਏਸ਼ਨ ਦੀ ਵਰਕਿੰਗ ਕਮੇਟੀ ਵੱਲੋਂ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਨਿਰੰਤਰ ਸਹਿਯੋਗ ਲਈ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਅਤੇ ਚੇਅਰਪਰਸਨ ਜਰਨੈਲ ਸਿੰਘ ਖੇੜਾ ਦੀ ਹਾਜ਼ਰੀ ਵਿੱਚ ਸਨਮਾਨ ਨਿਸ਼ਾਨੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ ਖੁਰਾਣਾ, ਜਤਿੰਦਰ ਸਿੰਘ ਬੌਬੀ, ਪ੍ਰਭਜੋਤ ਸਿੰਘ ਕਾਲੜਾ, ਦਲੀਪ ਸਿੰਘ ਖੁਰਾਣਾ, ਕੰਵਲਜੀਤ ਸਿੰਘ ਚੁੱਘ, ਮੁਕੇਸ਼ ਮਿਸ਼ਰਾ, ਗਗਨਦੀਪ ਸਿੰਘ ਅਰੋੜਾ, ਗੁਰਮੀਤ ਸਿੰਘ, ਅਰਵਿੰਦਰ ਸਿੰਘ ਪਾਹਵਾ, ਰਾਜ ਕੁਮਾਰ, ਤਰਨਜੀਤ ਸਿੰਘ, ਹਰਜੀਤ ਸਿੰਘ, ਮਨਿੰਦਰ ਸਿੰਘ ਚਾਵਲਾ, ਮਨੋਜ ਕੁਮਾਰ ਅਰੋੜਾ, ਰਕੇਸ਼ ਕੁਮਾਰ, ਪਵਨ ਕੁਮਾਰ, ਜਸਵਿੰਦਰ ਸਿੰਘ, ਰਾਜਬੀਰ ਸਿੰਘ, ਗੁਰਪ੍ਰੀਤ ਸਿੰਘ ਚੁੱਗ, ਸਨੀ ਬੱਤਰਾ, ਪਰਮਜੀਤ ਸਿੰਘ ਖੁਰਾਣਾ, ਹਰਮੀਤ ਸਿੰਘ, ਮਨੀ ਡੰਗ ਤੇ ਹੋਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly      
Previous articleਸ਼੍ਰੀਮਤੀ ਅੰਜੂ ਸਿੰਗਲਾ ਮੈਮੋਰੀਅਲ ਸਲਾਨਾ ਸਪੋਰਟਸ ਮੀਟ ਦੀ ਹੋਈ ਸ਼ੁਰੂਆਤ
Next articleਪ੍ਰਿੰਸ ਹੋਟਲ ਵਾਲਿਆਂ ਵੱਲੋਂ ਸਰਕਾਰੀ ਜਮੀਨ ਉਪਰ ਨਜਾਇਜ਼ ਕਬਜ਼ਾ ਕਰਨ ਦੀ ਚਰਚਾ ਹਰ ਸ਼ਹਿਰੀ ਦੀ ਜ਼ੁਬਾਨ ਤੇ ਪ੍ਰੰਤੂ ਪ੍ਰਸ਼ਾਸਨ ਵੱਲੋਂ ਅਣਦੇਖੀ