HOME ਸ਼੍ਰੀਮਤੀ ਅੰਜੂ ਸਿੰਗਲਾ ਮੈਮੋਰੀਅਲ ਸਲਾਨਾ ਸਪੋਰਟਸ ਮੀਟ ਦੀ ਹੋਈ ਸ਼ੁਰੂਆਤ

ਸ਼੍ਰੀਮਤੀ ਅੰਜੂ ਸਿੰਗਲਾ ਮੈਮੋਰੀਅਲ ਸਲਾਨਾ ਸਪੋਰਟਸ ਮੀਟ ਦੀ ਹੋਈ ਸ਼ੁਰੂਆਤ

ਭੀਖੀ  (ਸਮਾਜ ਵੀਕਲੀ)  ( ਕਮਲ ਜਿੰਦਲ) ਸਿਲਵਰ ਵਾਟੀਕਾ ਪਬਲਿਕ ਸਕੂਲ ਸਮਾਓ ਵਿੱਚ ਸ਼੍ਰੀਮਤੀ ਅੰਜੂ ਸਿੰਗਲਾ ਮੈਮੋਰੀਅਲ ਸਲਾਨਾ ਸਪੋਰਟਸ ਮੀਟ ਪਹਿਲੇ ਦਿਨ ਸਵੇਰੇ 9:30 ਵਜੇ ਤੋਂ 3:00 ਵਜੇ ਤੱਕ ਚੱਲੀ | ਮੁੱਖ ਮਹਿਮਾਨ ਸਰਦਾਰ ਬੂਟਾ ਸਿੰਘ ਗਿੱਲ ਡੀ.ਐਸ.ਪੀ ਮਾਨਸਾ ਵੱਲੋਂ ਸਪੋਰਟਸ ਮੀਟ ਸ਼ੁਰੂ ਕਰਵਾਈ ਗਈ | ਇਹ ਸਪੋਰਟਸ ਮੀਟ ਤਿੰਨ ਦਿਨ ਚੱਲੇਗੀ ਜਿਸ ਵਿੱਚ ਪਹਿਲੇ ਤਿੰਨ ਦਿਨ ਦੌੜਾਂ, ਗੋਲਾ ਸੁੱਟਣ, ਲੰਮੀ ਛਾਲ ਰਿਲੇ, ਰੱਸਾ ਕੱਸੀ ਅਤੇ ਕਬੱਡੀ ਵਰਗੀਆਂ ਖੇਡਾਂ ਕਰਵਾਈਆਂ ਗਈਆਂ | ਇਸ ਸਪੋਰਟਸ ਮੀਟ ਵਿੱਚ ਚਾਰ ਹਾਊਸ [ਰਾਵੀ,ਸਤਲੁਜ ,ਗੋਦਾਵਰੀ ਅਤੇ ਯਮੁਨਾ] ਦੇ ਵਿਦਿਆਰਥੀਆਂ ਵਿੱਚ ਮੁਕਾਬਲਾ ਹੋਇਆ | ਜਿਸ ਵਿੱਚ ਹਰਮਨਪ੍ਰੀਤ ਸਿੰਘ (ਗੋਲਾ ਸੁੱਟਣ ),ਅਰਮਾਨਪ੍ਰੀਤ ਸਿੰਘ (ਲੰਮੀ ਛਾਲ ),ਹੁਸਨਪ੍ਰੀਤ ਕੌਰ (ਗੋਲਾਸੁੱਟਣ ), ਪ੍ਰਭਜੋਤ ਸਿੰਘ ( ਦੌੜ) ਅਤੇ ਪਵਨਦੀਪ ਕੌਰ (ਗੋਲਾ ਸੁੱਟਣ )ਨੇ ਪਹਿਲਾ ਸਥਾਨ ਪ੍ਰਾਪਤ ਕੀਤਾ| ਮੁੱਖ ਮਹਿਮਾਨ ਡੀ.ਐਸ.ਪੀ ਸਰਦਾਰ ਬੂਟਾ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਉਤਸਾਹਿਤ ਕੀਤਾ ਜਾ ਰਿਹਾ ਹੈ । ਖੇਡਾਂ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਨ। ਉਨਾਂ ਨੇ ਸਕੂਲ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਜਿਸ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਣ।  ਸਕੂਲ ਚੇਅਰਮੈਨ ਰਿਸ਼ਵ ਸਿੰਗਲਾ ਅਤੇ ਨਮਨ ਸਿੰਘਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਕਿਰਨ ਰਤਨ ਅਤੇ ਸਮੂਹ ਸਟਾਫ਼ ਹਾਜਿਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੀ.ਵਾਕ (ਜੇਐਮਟੀ) ਸਮੈਸਟਰ ਦੂਜੇ ਅਤੇ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ
Next articleਸਲਾਨਾ ਮੀਟਿੰਗ ਸਮੇਂ ਸਕਰੈਪ ਕਾਰੋਬਾਰੀਆਂ ਦੀਆਂ ਮੁਸ਼ਕਲਾਂ ‘ਤੇ ਹੋਈ ਚਰਚਾ