HOME ਲੀਗਲ ਅਵੇਅਰਨੈਸ ਮੰਚ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ

ਲੀਗਲ ਅਵੇਅਰਨੈਸ ਮੰਚ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ

3

 ਜਲੰਧਰ   (ਸਮਾਜ ਵੀਕਲੀ)  (ਪਰਮਜੀਤ ਜੱਸਲ)-ਅੱਜ ਲੀਗਲ ਅਵੇਅਰਨੈਸ ਮੰਚ (ਵਕੀਲਾਂ ਦੀ ਸੰਸਥਾ) ਵੱਲੋਂ ਸੰਵਿਧਾਨ ਦਿਵਸ ਸ਼ਰਧਾ ਅਤੇ ਧੂਮਧਾਮ ਨਾਲ ਤਹਿਸੀਲ ਕੰਪਲੈਕਸ ਜਲੰਧਰ ‘ਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸਟੈਚੂ ਸਾਹਮਣੇ ਮਨਾਇਆ ਗਿਆ।ਇਸ ਮੌਕੇ ਐਡਵੋਕੇਟ ਸੰਗੀਤਾ ਸੋਨੀ ਦੇ ਨਾਲ ਸਾਰੇ ਵਕੀਲਾਂ ਨੇ ਸੰਵਿਧਾਨ ਪ੍ਰਸਤਾਵਨਾ ਪੜੀ ਅਤੇ ਸੰਵਿਧਾਨ ਨੂੰ ਇੰਨ- ਬਿੰਨ ਲਾਗੂ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ। ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਵਿਸ਼ਵ ਦੇ ਸੰਵਿਧਾਨਾਂ ਵਿੱਚੋਂ ਉੱਤਮ ਅਤੇ ਨਿਰਾਲਾ ਹੈ। ਜਿਸਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕੀਤਾ ਹੈ। ਡਾ. ਅੰਬੇਡਕਰ ਨੇ ਭਾਰਤ ਦਾ ਸੰਵਿਧਾਨ ਆਜ਼ਾਦੀ, ਬਰਾਬਰੀ, ਭਾਈਚਾਰਾ ਅਤੇ ਇਨਸਾਫ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਲਿਖਿਆ ਹੈ। ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰਿਆਂ ਨੂੰ ਆਜ਼ਾਦੀ ਅਤੇ ਬਰਾਬਰੀ ਦੇ ਮੌਕੇ ਦਿੰਦਾ ਹੈ। ਉਹਨਾਂ ਸਭ ਦਾ ਧੰਨਵਾਦ ਕੀਤਾ ਅਤੇ ਸੰਵਿਧਾਨ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ‘ਤੇ ਐਡਵੋਕੇਟ ਰਾਜ ਕੁਮਾਰ ਬੈਂਸ, ਰੂਬਲ,ਐਡਵੋਕੇਟ ਜਸਵਿੰਦਰ ਪਾਲ ,ਐਡਵੋਕੇਟ ਸਿਮਰਨ , ਐਡਵੋਕੇਟ ਨਵਰੀਤ ਕੈਲੇ , ਐਡਵੋਕੇਟ ਨੇਹਾ, ਐਡਵੋਕੇਟ ਪਿਆਰਾ ਲਾਲ ਸਾਂਪਲਾ , ਐਡਵੋਕੇਟ ਨਰਿੰਦਰ ਵਾਸੂਦੇਵ, ਅਤੇ ਸਹਾਇਕ ਸ਼੍ਰੀ ਮੁਲਖ ਰਾਜ , ਭਾਰਤ ਭੂਸ਼ਣ, ਸ੍ਰੀ ਲਾਲ ਚੰਦ ਅਤੇ ਹੋਰ ਬਹੁਤ ਸਾਰੇ ਵਕੀਲ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੱਸਲਾ ਹੱਕਾਂ ਦਾ……
Next articleਡਾਕਟਰ ਅੰਬੇਡਕਰ ਭਵਨ ਨਵਾਂ ਸ਼ਹਿਰ ਵੱਲੋਂ 26 ਨਵੰਬਰ 19 49 ਨੂੰ ਯਾਦ ਕਰਦੇ ਹੋਏ ਸੰਵਿਧਾਨ ਦਿਵਸ ਮਨਾਇਆ ਗਿਆ