(ਸਮਾਜ ਵੀਕਲੀ) ਅੱਜ ਦੇ ਸਮੇਂ ਵਿੱਚ “ਹੱਕਾਂ ਦਾ ਮੱਸਲਾ” ਸਭ ਤੋਂ ਗੰਭੀਰ ਅਤੇ ਬੁਨਿਆਦੀ ਮੁੱਦਾ ਹੈ। ਹੱਕ ਸਿਰਫ਼ ਕਾਨੂੰਨੀ ਸ਼ਬਦ ਨਹੀਂ ਇਹ ਮਨੁੱਖੀ ਇਜ਼ਤ, ਅਜ਼ਾਦੀ ਅਤੇ ਸਮਾਨਤਾ ਦੇ ਸਤੰਭ ਹਨ। ਜਦੋਂ ਕਿਸੇ ਸਮਾਜ ਵਿੱਚ ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਪੈ ਜਾਵੇ, ਤਾਂ ਇਹ ਉਸ ਪ੍ਰਣਾਲੀ ਦੀ ਕਮਜ਼ੋਰੀ ਦੱਸਦਾ ਹੈ ਜੋ ਉਹਨਾਂ ਦੀ ਰੱਖਿਆ ਲਈ ਬਣਾਈ ਗਈ ਸੀ। ਚਾਹੇ ਗੱਲ ਵਿਦਿਆਰਥੀਆਂ ਦੇ ਹੱਕਾਂ ਦੀ ਹੋਵੇ, ਮਜ਼ਦੂਰਾਂ ਦੀ, ਮਹਿਲਾਵਾਂ ਦੀ ਜਾਂ ਆਮ ਨਾਗਰਿਕ ਦੀ ਹੱਕਾਂ ਦੀ ਉਲੰਘਣਾ ਮਨੁੱਖੀ ਮਨ ਦੇ ਵਿਸ਼ਵਾਸ ਨੂੰ ਹਿਲਾ ਦੇਂਦੀ ਹੈ। ਕਈ ਵਾਰ ਹੱਕ ਕਾਗਜ਼ਾਂ ‘ਚ ਤਾਂ ਲਿਖੇ ਹੁੰਦੇ ਹਨ ਪਰ ਜ਼ਿੰਦਗੀ ‘ਚ ਨਜ਼ਰ ਨਹੀਂ ਆਉਂਦੇ। ਇਹ ਫ਼ਰਕ ਹੀ ਮੱਸਲੇ ਦੀ ਜੜ੍ਹ ਹੈ। ਜਿੱਥੇ ਨਿਆਂ ਕਮਜ਼ੋਰ ਹੋ ਜਾਵੇ, ਉੱਥੇ ਦਬਾਅ ਵੱਧਦਾ ਹੈ ਅਤੇ ਲੋਕਾਂ ਨੂੰ ਆਪਣੀ ਆਵਾਜ਼ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਹੱਕਾਂ ਲਈ ਲੜਾਈ ਸਿਰਫ਼ ਕਾਨੂੰਨੀ ਨਹੀਂ ਇਹ ਸੂਚੇਤਨਾ, ਏਕਤਾ ਅਤੇ ਹਿੰਮਤ ਦਾ ਮਾਮਲਾ ਹੈ। ਜਦੋਂ ਲੋਕ ਇਕੱਠੇ ਹੋ ਕੇ ਨਿਆਂ ਦੀ ਮੰਗ ਕਰਦੇ ਹਨ, ਤਦੋਂ ਸਮਾਜ ਵਿੱਚ ਬਦਲਾਅ ਦੇ ਦਰਵਾਜ਼ੇ ਖੁੱਲ੍ਹਦੇ ਹਨ। ਹੱਕਾਂ ਦੀ ਰੱਖਿਆ ਕਰਨਾ ਸਿਰਫ਼ ਰਾਜ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਨੈਤਿਕ ਫਰਜ਼ ਹੈ।ਹੱਕਾਂ ਦਾ ਮੱਸਲਾ ਸਾਨੂੰ ਇਹ ਸਮਝਾਉਂਦਾ ਹੈ ਕਿ ਬਰਾਬਰੀ ਅਤੇ ਨਿਆਂ ਸਿਰਫ਼ ਆਦਰਸ਼ ਨਹੀਂ ਇਹ ਹਰ ਇਨਸਾਨ ਦੀ ਬੁਨਿਆਦੀ ਲੋੜ ਅਤੇ ਅਟੱਲ ਹਕ਼ੀਕ਼ਤ ਹੋਣੀ ਚਾਹੀਦੀ ਹੈ।
ਮੰਜੂ ਰਾਇਕਾ
(ਭਿੰਡਰਾਂ) ਸੰਗਰੂਰ



