ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬੀਤੇ ਦਿਨ ਮਨਿਸਟਰੀ ਅਫੇਅਰਜ਼ ਯੂਥ ਐਂਡ ਸਪੋਰਟਸ ਆਫ ਇੰਡੀਆ, ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਹਰ ਸਾਲ ਪਰੰਪਰਿਕ ਤੌਰ ਤੇ ਕਰਵਾਏ ਜਾਂਦੇ ਅਸਮੀਤਾ ਖੇਲੋ ਇੰਡੀਆ ਵੁਮਨਜ਼ ਲੀਗ ਨੌਰਥ ਜ਼ੋਨ ਇੰਡੀਆ ਦੇ ਵੇਟਲਿਫਟਿੰਗ ਮੁਕਾਬਲਿਆਂ ਦਾ ਆਯੋਜਨ ਫਗਵਾੜਾ ਸ਼ਹਿਰ ਦੇ ਬਹੁਚਰਚਿਤ ਰਾਮਗੜ੍ਹੀਆ ਕਾਲਜ ਵਿਖੇ ਪ੍ਰਿੰਸੀਪਲ ਸਰਦਾਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਇਹਨਾਂ ਵੇਟਲਿਫਟਿੰਗ ਮੁਕਾਬਲਿਆਂ ਦਾ ਆਗਾਜ਼ ਵੇਟਲਿਫਟਰ ਐਸ ਐਚ ਓ ਮੈਡਮ ਮੀਨਾ ਕੁਮਾਰੀ ਨੇ ਆਪਣੇ ਹੱਥੀਂ ਰੀਬਨ ਕੱਟ ਕੇ ਕੀਤਾ ਤੇ ਮੁੱਖ ਮਹਿਮਾਨ ਵੱਜੋਂ ਸਾਬਕਾ ਵੇਟਲਿਫਟਰ ਡੀ ਐਸ ਪੀ ਪੰਜਾਬ ਪੁਲਿਸ ਮਨਜੀਤ ਸਿੰਘ ਰਾਣੂ ਨੇ ਸ਼ਿਰਕਤ ਕੀਤੀ। ਇਸ ਵੇਟਲਿਫਟਿੰਗ ਦੇ ਮਹਾਂਕੁੰਭ ਵਿੱਚ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਖਿਡਾਰਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨੇਤਰਤਵ ਕਰਦੇ ਹੋਏ ਸਾਬਕਾ ਐਮ ਪੀ ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ ਦੀ ਖਿਡਾਰਨ ਹਰਜੀਵਨ ਕੌਰ ਹੀਰ ਨੇ ਆਪਣੇ ਥਾਣੇਦਾਰ ਕੋਚ ਮਨਜੀਤ ਕੁਮਾਰ ਦੀ ਅਗਵਾਈ ਵਿੱਚ ਆਪਣੇ 44 ਕਿੱਲੋ ਭਾਰ ਵਰਗ ਵਿੱਚ ਹਿੱਸਾ ਲੈਂਦੇ ਹੋਏ ਖੇਲੋ ਇੰਡੀਆ ਦੇ ਇਤਿਹਾਸ ਦਾ ਦੂਸਰਾ ਗੋਲਡ ਮੈਡਲ ਜਿੱਥੇ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਦੀ ਝੋਲੀ ਪਾਇਆ ਉੱਥੇ ਹੀ ਆਪਣੇ ਕਲੱਬ ਸਾਬਕਾ ਐਮ ਪੀ ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ ਦਾ ਨਾਮ ਪੂਰੇ ਨੌਰਥ ਜ਼ੋਨ ਇੰਡੀਆ ਵਿੱਚ ਵੀ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦਾ ਸਟੇਜ ਸੰਚਾਲਣ ਇੰਸਪੈਕਟਰ ਗੁਰਨਾਮ ਸਿੰਘ ਵਲੋਂ ਕੀਤਾ ਗਿਆ ਜੋ ਕੇ ਆਪਣੇ ਸਮੇਂ ਦੇ ਮੰਨੇ ਪਰਮੰਨੇ ਵੇਟਲਿਫਟਰ ਰਹੇ ਹਨ। ਉਨ੍ਹਾਂ ਤੋਂ ਇਲਾਵਾ ਓਲੰਪੀਅਨ ਸੰਦੀਪ ਕੁਮਾਰ ਨੇ ਮੁੱਖ ਜਿਉਰੀ ਮੈਂਬਰ ਦੀ ਭੂਮਿਕਾ ਅਦਾ ਕੀਤੀ। ਇਸ ਮੌਕੇ ਮੁੱਖ ਕਾਲਜ ਸਟਾਫ ਤੋਂ ਇਲਾਵਾ ਕੋਚ ਅਰਵਿੰਦਰ ਬਸਰਾ, ਲਿਫਟਰ ਗੁਰੀ ਭੰਗੂ, ਭਲਵਾਨ ਜਸਵੰਤ ਸਿੰਘ ਰਾਜੂ, ਲਿਫਟਰ ਗੁਰਲੀਨ ਕੌਰ ਰਾਏ, ਲਿਫਟਰ ਅਰਪਿਤਾ ਰਾਏ, ਲਿਫਟਰ ਪੂਜਾ ਸੁਮਨ ਅਤੇ ਸਮਾਜਸੇਵੀ ਜਗਦੀਪ ਸਿੰਘ ਹੀਰ ਵੀ ਹਾਜ਼ਰ ਸਨ।
HOME ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ ਦੀ ਖਿਡਾਰਨ ਹਰਜੀਵਨ ਕੌਰ ਹੀਰ ਨੇ ਜਿੱਤਿਆ...



