ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬੀਤੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੇਹਰੀਵਾਲ ਵਿਖੇ ਵੇਟਲਿਫਟਿੰਗ ਪੰਜਾਬ ਯੂਥ ਸਟੇਟ ਚੈਪੀਅਨਸ਼ਿਪ ਕਰਵਾਈ ਗਈ ਅਤੇ ਜਿੱਥੇ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਤੋਂ ਖਿਡਾਰੀਆਂ ਅਤੇ ਖਿਡਾਰਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉੱਥੇ ਹੀ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਾਬਕਾ ਐਮ ਪੀ ਹਰਭਜਨ ਲਾਖਾ ਸਪੋਰਟਸ ਕੱਲਬ ਕਰਨਾਣਾ ਦੀ ਵੇਟਲਿਫ਼ਟਰ ਖਿਡਾਰਨ ਅਰਪਿਤਾ ਨੇ ਆਪਣੇ ਪੰਜਾਬ ਪੁਲਿਸ ਦੇ ਥਾਣੇਦਾਰ ਕੋਚ ਮਨਜੀਤ ਕੁਮਾਰ ਦੀ ਅਗਵਾਈ ਵਿੱਚ ਆਪਣੇ 69 ਕਿੱਲੋ ਭਾਰ ਵਰਗ ਵਿੱਚ ਹਿੱਸਾ ਲੈਂਦੇ ਹੋਏ ਪੰਜਾਬ ਸਟੇਟ ਯੂਥ ਚੈਪੀਅਨਸ਼ਿਪ ਦਾ ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦਾ ਤੇ ਆਪਣੇ ਕਲੱਬ ਸਾਬਕਾ ਐਮ ਪੀ ਹਰਭਜਨ ਲਾਖਾ ਸਪੋਰਟਸ ਕਲੱਬ ਦਾ ਨਾਮ ਪੂਰੇ ਸੂਬੇ ਵਿੱਚ ਰੌਸ਼ਨ ਕੀਤਾ। ਇਸ ਮੌਕੇ ਪਿੰਡ ਦੇਹਰੀਵਾਲ ਦੀ ਸਮੂਹ ਗ੍ਰਾਮ ਪੰਚਾਇਤ ਤੋਂ ਇਲਾਵਾ ਦੇਹਰੀਵਾਲ ਵੇਟਲਿਫਟਿੰਗ ਸੈਂਟਰ ਦੇ ਕੋਚ ਬਲਜਿੰਦਰ ਭਿੰਡਰ, ਡੀ ਐਸ ਪੀ ਮਨਜੀਤ ਸਿੰਘ, ਓਲੰਪਿਅਨ ਸੰਦੀਪ ਸਿੰਘ, ਕੋਚ ਅਵਤਾਰ ਰਾਮ, ਕੋਚ ਸ਼ੇਰ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਦੀ ਹਜੂਰੀ ਵਿੱਚ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਚ ਅਰਵਿੰਦਰ ਬਸਰਾ, ਲਿਫਟਰ ਗੁਰਲੀਨ ਕੌਰ ਰਾਏ, ਲਿਫਟਰ ਸੀਰਤ, ਲਿਫਟਰ ਹਰਜੀਵਨ ਕੌਰ ਹੀਰ ਤੋਂ ਇਲਾਵਾ ਭਲਵਾਨ ਜਸਵੰਤ ਸਿੰਘ ਰਾਜੂ ਅਤੇ ਸਮਾਜਸੇਵੀ ਜਗਦੀਪ ਸਿੰਘ ਹੀਰ ਹਾਜ਼ਿਰ ਸਨ।
HOME ਸਾਬਕਾ ਐਮ ਪੀ ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ ਦੀ ਖਿਡਾਰਨ ਅਰਪਿਤਾ ਨੇ...



