ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਦੇਣ ਲਈ ਅੱਜ ਇੱਕ ਵੱਡਾ ਕਦਮ ਚੁੱਕਦਿਆਂ ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ‘ਰੰਗਲਾ ਪੰਜਾਬ ਵਿਕਾਸ ਸਕੀਮ’ ਤਹਿਤ ਸੜੋਆ ਬਲਾਕ ਦੇ ਵੱਖ-ਵੱਖ ਪਿੰਡਾਂ ਲਈ 1 ਕਰੋੜ 08 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ। ਬਲਾਕ ਸੜੋਆ ਦੇ ਪਿੰਡ ਐਮਾ 2 ਲੱਖ, ਆਲੋਵਾਲ 2 ਲੱਖ, ਅਟਾਲ ਮਜਾਰਾ 2 ਲੱਖ, ਬਿਛੋੜੀ 2ਲੱਖ, ਬੱਗੂਵਾਲ 1.50ਲੱਖ ,ਬੇਗਮਪੁਰ 1ਲੱਖ, ਭਾਰਾ ਪੁਰ 2ਲੱਖ, ਭੋਲੇਵਾਲ 1ਲੱਖ , ਚਦਿਆਨੀ ਕਲਾਂ2 ਲੱਖ, ਚਾਂਦਪੁਰ ਰੁੜਕੀ ਕਲਾ 2ਲੱਖ, ਛਦੌੜੀ 2 ਲੱਖ ,ਧਰਮਪੁਰ 1ਲੱਖ, ਹਿਆਤ ਪੁਰ ਜੱਟਾ 1ਲੱਖ ,ਹਿਆਤ ਪੁਰ ਸਿੰਘਾਂ 2ਲੱਖ, ਜੀਤ ਪੁਰ 2ਲੱਖ , ਝੰਡੂਪੁਰ 11ਲੱਖ, ਕਰਾਵਰ 3ਲੱਖ, ਕਰੀਮ ਪੁਰ ਚਾਹਵਾਲਾ2ਲੱਖ, ਕਟਵਾਰਾ ਖੁਰਦ2ਲੱਖ, ਕੌਲਗੜ੍ਹ 3ਲੱਖ, ਖੰਡੂਪੁਰ 1ਲੱਖ,ਖੁਰਦਾ 3ਲੱਖ,ਮਜਾਰਾ 2ਲੱਖ , ਮਜਾਰੀ 3ਲੱਖ, ਮਾਲੇਵਾਲ 2ਲੱਖ ਨਿਊ ਮਾਲੇਵਾਲ 1ਲੱਖ , ਮੌਜੇਵਾਲ 2 ਲੱਖ ,ਨਾਨੋਵਾਲ 4ਲੱਖ, ਨਵਾਂਗਰਾ 2 ਲੱਖ , ਫਿਰਨੀ ਮਜਾਰਾ 2ਲੱਖ , ਪੋਜੇਵਾਲ 10ਲੱਖ , ਰਕੜਾ ਢਾਹਾ 2ਲੱਖ, ਰੁੜਕੀ ਮੁਗਲਾਂ 1ਲੱਖ, ਸਾਹਦੜਾ 2ਲੱਖ, ਸਾਹਿਬਾ 2ਲੱਖ , ਸਜਾਵਲਪੁਰ 2ਲੱਖ, ਸੜੋਆ 4ਲੱਖ, ਸਿੰਘ ਪੁਰ 2ਲੱਖ, ਟੱਪਰੀਆਂ ਰਾਨੇਵਾਲ 2ਲੱਖ , ਟੋਰੋਵਾਲ 1ਲੱਖ, ਮੰਗੂਪੁਰ 11 ਲੱਖ ਨੂੰ ਰਾਸ਼ੀ ਜਾਰੀ ਕੀਤੀ l ਇਸ ਮੌਕੇ ‘ਤੇ ਜਾਣਕਾਰੀ ਦਿੰਦਿਆਂ ਵਿਧਾਇਕ ਸ਼੍ਰੀਮਤੀ ਕਟਾਰੀਆ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਪਿੰਡਾਂ ਵਿੱਚ ਜ਼ਰੂਰੀ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਲਈ ਕੁੱਲ 2 ਕਰੋੜ 50 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਜੋ ਕਿ ਜਨਤਾ ਦੇ ਸੁਪਨਿਆਂ ਨੂੰ ਹਕੀਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦਾ ਇਕੋ-ਇੱਕ ਮੰਤਵ ਹੈ ਵਿਕਾਸ ਹਰ ਪਿੰਡ ਤੱਕ, ਸਹੂਲਤ ਹਰ ਘਰ ਤੱਕ!ਉਨ੍ਹਾਂ ਨੇ ਸਮੂਹ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, BDPO ਅਸ਼ੋਕ ਕੁਮਾਰ ਅਤੇ ਸਮੂਹ ਸੈਕਟਰੀ , ਰਛਪਾਲ ਸਿੰਘ ਹਲਕਾ ਪ੍ਰਧਾਨ ਕਿਸਾਨ ਵਿੰਗ , ਅਤੇ ਸਮੂਹ ਪਿੰਡਾ ਦੇ ਸਰਪੰਚ ਪੰਚ ਸਹਿਬਾਨ ਹਾਜਰ ਸਨ l
HOME ਸੰਤੋਸ਼ ਕਟਾਰੀਆਂ ਵਿਧਾਇਕ ਨੇ ਬਲਾਕ ਸੜੋਆ ਦੇ ਵਿਕਾਸ ਕਾਰਜਾਂ ਲਈ ਜਾਰੀ...



