(ਸਮਾਜ ਵੀਕਲੀ)
ਗੁਰਮੀਤ ਦਾ ਬਾਈ ਇਹੋ ਕਹਿਣਾ
ਘਰਵਾਲੀ ਦੀ ਰਜ਼ਾ ਚ ਰਹਿਣਾਂ
ਜਵਾਬ ਦੇਣ ਦੀ ਲੋੜ ਕੋਈ ਨਹੀਂ ਜੇ ਕੋਈ ਗੱਲ ਉਹ ਆਖੇ,
ਵੇਖ ਲਿਓ ਅਜ਼ਮਾ ਕੇ ਨੁੱਸਕਾ,ਘਰ ਸਵਰਗ ਦੇ ਵਾਂਗੂੰ ਜਾਪੇ,
ਮੋੜ ਕੇ ਕੋਈ ਜਵਾਬ ਦਿਓ ਨਾ, ਨਹੀਂ
ਪਹਾੜ ਦੁੱਖਾਂ ਦਾ ਢਹਿਣਾ
ਆਪਣਾ ਤੇ ਬਾਈ ਇਹੋ ਕਹਿਣਾ
ਕਿਸੇ ਗੱਲ ਤੋਂ ਨਾਂਹ ਨਹੀਂ ਕਰਨੀ, ਹਾਮੀਂ ਦੇ ਵਿੱਚ ਹਾਮੀ ਭਰਨੀ,
ਰੋਟੀ ਪਾਣੀ ਮਿਲੂਗਾ ਤਾਜ਼ਾਂ, ਸਿੱਖ ਗਏ ਜੇ ਹਰ ਗੱਲ ਜਰਨੀ
ਕਾਂ ਵਾਂਗੁ ਨਹੀਂ ਕਾਂ ਕਾਂ ਕਰਨੀ ਬਣਕੇ ਰਹਿਣਾ ਮੈਨਾਂ
ਆਪਣਾ ਤੇ ਬਾਈ ਇਹੋ ਕਹਿਣਾ
ਮੰਨਣਾ ਜਾਂ ਨਾ ਮੰਨਣਾ ਅੱਗੋ ਤੁਹਾਡੀ ਮਰਜੀ ਆ
ਧਿਆਨ ਦਿਓ ਗੁਰਮੀਤ ਦੀ ਗੱਲ ਤੇ ਆਖ ਦਿਓ ਨਾ ਫਰਜ਼ੀ ਆ
ਹਾਂਜੀ ਹਾਂਜੀ ਕਰੋ ਹਮੇਸ਼ਾ ਜੇ ਸੁੱਖ ਜ਼ਿੰਦਗੀ ਦਾ ਤੁਸੀਂ ਲੈਣਾ
ਮੇਰਾ ਮਿੱਤਰੋ ਇਹੋ ਕਹਿਣਾ,,,
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ



