HOME ਬੀਤੀ ਰਾਤ ‘ਚ ਬੰਦ ਪਏ ਘਰ ਵਿੱਚੋਂ ਸੋਨੇ ਦੇ ਗਹਿਣੇ ਤੇ ਨਕਦੀ...

ਬੀਤੀ ਰਾਤ ‘ਚ ਬੰਦ ਪਏ ਘਰ ਵਿੱਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਚੋਰ ਫ਼ਰਾਰ

ਫਿਲੌਰ/ਅੱਪਰਾ  (ਸਮਾਜ ਵੀਕਲੀ)  ਦੀਪਾ:-  ਥਾਣਾ ਬਹਿਰਾਮ ਅਧੀਨ ਪੈਂਦੇ ਇਲਾਕੇ ’ਚ ਰੋਜ਼ਾਨਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨਾਲ ਇਲਾਕਾਂ ਵਾਸੀ ਦਹਿਸ਼ਤ ਦੇ ਮਹੌਲ ਵਿੱਚ ਜਿਊਣ ਲਈ ਮਜਬੂਰ ਹਨ, ਤੇ ਇਨ੍ਹਾਂ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਅਤੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਥਾਣਾ ਬਹਿਰਾਮ ਦੀ ਪੁਲਿਸ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਰਹੀ ਹੈ। ਇਨ੍ਹਾਂ ਘਟਨਾਵਾਂ ਵਿੱਚ ਹੋਰ ਵੀ ਵਾਧਾ ਹੋ ਗਿਆ, ਜਦੋਂ ਬੀਤੀ ਰਾਤ ਐੱਨ. ਆਰ. ਆਈ ਦੇ ਬੰਦ ਪਏ ਘਰ ਵਿੱਚੋ ਲੱਖਾਂ ਦੇ ਸੋਨੇ ਦੇ ਗਹਿਣੇ ਅਤੇ ਵਿਦੇਸ਼ੀ ਕਰੰਸੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀਨਾ ਵਰਮਾ ਪਤਨੀ ਸਵ. ਬਲਦੇਵ ਰਾਜ ਵਰਮਾ ਵਾਸੀ ਸ਼ਨੀ ਇੰਨਕਲੇਵ, ਖਰੜ ਮੋਹਾਲੀ ਦੀ ਰਹਿਣ ਵਾਲੀ ਹਾਂ ਅਤੇ ਪਿੰਡ ਭਰੋ ਮਜਾਰਾ, ਥਾਣਾ ਬਹਿਰਾਮ, ਜਿਲ੍ਹਾ ਯਸ.ਭ.ਸ. ਨਗਰ ਵਿਖੇ ਸਾਡੀ ਪਾਣੀ ਫਿਲਟਰ ਕਰਨ ਦੀ ਫੈਕਟਰੀ ਹੈ। ਸਾਡੇ ਬਿਜਨੈਸ ਪਾਟਰਨ ਪਰਮਜੀਤ ਸਿੰਘ ਉਰਫ ਰਾਣਾ ਪੁੱਤਰ ਕੁਲਤਾਰ ਸਿੰਘ ਵਾਸੀ ਭਰੋ ਮਜਾਰਾ ਹਨ ਜੋਂ ਕਿ ਇਸ ਸਮੇਂ ਕਨੇਡਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਘਰ ਦੀ ਜ਼ਿੰਮੇਵਾਰੀ ਮੇਰੇ ਕੋਲ ਹੀ ਹੈ। ਸਵੇਰੇ ਸਮਾਂ ਕਰੀਬ 6.38 ਵਜੇ ਬਲਦੇਵ ਸਿੰਘ ਜੋਂ ਕਿ ਸਾਡੀ ਫੈਕਟਰੀ ਦਾ ਵਰਕਰ ਜਿਸ ਨੇ ਫੋਨ ਕਰਕੇ ਦੱਸਿਆ ਕਿ ਪਰਮਜੀਤ ਸਿੰਘ ਦੇ ਘਰ ਦੇ ਮੇਨ ਗੇਟ ਅਤੇ ਸਾਰੇ ਕਮਰਿਆਂ ਦੇ ਜ਼ਿੰਦੇ ਟੁੱਟੇ ਹੋਏ ਹਨ ਅਤੇ ਘਰ ਦਾ ਸਮਾਨ ਚੋਰੀ ਹੋਇਆ। ਜਦੋਂ ਮੈਂ ਪਿੰਡ ਭਰੋ ਮਜਾਰਾ ਪਹੁੰਚ ਕੇ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਸਮਾਨ ਚੈੱਕ ਕੀਤਾ ਤਾਂ ਦੇਖਿਆ ਕਿ ਜੋਂ ਘਰ ਵਿੱਚ ਮੰਦਿਰ ਬਣਿਆ ਹੋਇਆ ਸੀ, ਜਿਸ ਵਿੱਚੋਂ ਚਾਂਦੀ ਦੀ ਰਾਧਾਕ੍ਰਿਸ਼ਨ ਜੀ ਦੀ ਮੂਰਤੀ, ਪਲੇਟ, ਕੌਲੀ, ਗਲਾਸ ਗ਼ਾਇਬ ਸੀ ਅਤੇ ਇਸੇ ਤਰ੍ਹਾਂ ਬਾਸਕ ਬੈੱਡ ਵਿੱਚੋਂ ਗੋਦਰੇਜ ਦਾ ਇਲੈਕਟ੍ਰਾਨਿਕ ਲਾਕਰ ਗ਼ਾਇਬ, ਜਿਸ ‘ਚ ਸੋਨੇ ਦੇ ਗਹਿਣੇ ਜਿਵੇਂ ਕਿ ਇੱਕ ਕੜਾ, ਇੱਕ ਬਰੈਸਲਿੱਟ, ਤਿੰਨ ਮੁੰਦਰੀਆਂ ਜੈਂਸਟ, ਇੱਕ ਮੁੰਦਰੀ ਸਟੋਨ ਵਾਲੀ, 2500 ਕਨੇਡੀਅਨ ਡਾਲਰ, 1,25000/- ਰੁਪਏ ਭਾਰਤੀ ਕਰੰਸੀ ਸੀ ਅਤੇ ਅਲਮਾਰੀ ਤੋੜ ਕੇ ਇੱਕ ਐੱਚ. ਪੀ. ਦਾ ਲੈਪਟਾਪ, ਸੈਮਸੰਗ ਗਲੈਕਸੀ ਮੋਬਾਈਲ ਫੋਨ ਚੋਰੀ ਕਰਕੇ ਚੋਰ ਫ਼ਰਾਰ ਹੋ ਗਿਆ। ਇਸ‌ ਚੋਰੀ ਸਬੰਧੀ ਲਿਖਤੀ ਦਰਖਾਸਤ ਦਿੱਤੀ ਹੈ। ਇਸ ਸਬੰਧੀ ਫੋਨ ਤੇ ਗੱਲਬਾਤ ਕਰਦਿਆਂ ਥਾਣਾ ਬਹਿਰਾਮ ਏ. ਐੱਸ. ਆਈ ਬਲਿਹਾਰ ਸਿੰਘ ਨੇ ਦੱਸਿਆ ਕਿ ਮੌਕਾ ਦੇਖਕੇ ਸੀ.ਸੀ.ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਚੋਰਾਂ ਨੂੰ ਜਲਦੀ ਹੀ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਿੰਡ ਵਾਸੀਆਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਰਾਤ ਸਮੇਂ ਪੁਲਿਸ ਪ੍ਰਸ਼ਾਸਨ ਵਲੋਂ ਗਸ਼ਤ ਕੀਤੀ ਜਾਵੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਔਜਲਾ ਢੱਕ ਵਿਖੇ ਮੁਫਤ ਟਿਊਸ਼ਨ ਸੈਂਟਰ ਦਾ ਉਦਘਾਟਨ ਕੀਤਾ
Next articleਅਮਰ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਨੂੰ ਸ਼ਹੀਦੀ ਦਿਹਾੜੇ ‘ਤੇ ਕੀਤਾ ਗਿਆ ਸਿੱਜਦਾ