ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਗਰਾਊਂਡਾਂ ਨਾਲ ਜੋੜਨਾ ਜ਼ਰੂਰੀ : ਰਾਜੂ ਰਾਏਕੋਟ
ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ : ਬੱਚਿਆਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਕੇਸੀਐਫ ਅਕੈਡਮੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੇਡ ਸਟੇਡੀਅਮ ਵਿਖੇ ਐਨਆਰਆਈਜ਼ ਦੇ ਸਹਿਯੋਗ ਨਾਲ ਸੰਚਾਲਕ ਪਰਮਿੰਦਰ ਸਿੰਘ ਕੈੜਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ। ਇਸ ਸਬੰਧੀ ਅਕੈਡਮੀ ਦੇ ਸੰਚਾਲਕ ਪਰਮਿੰਦਰ ਸਿੰਘ ਕੈੜਾ ਨੇ ਦੱਸਿਆ ਕਿ ਕੇਸੀਐਫ ਅਕੈਡਮੀ ਰਾਹੀਂ ਉਹ ਅਨੇਕਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਅਕੈਡਮੀ ‘ਚੋ 100 ਦੇ ਕਰੀਬ ਬੱਚੇ ਫੁੱਟਬਾਲ ਦੇ ਖੇਡ ਦੀ ਟ੍ਰੇਨਿੰਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਅਕੈਡਮੀ ਨੂੰ ਚਲਾਉਣ ਦਾ ਮੁੱਖ ਮਕਸ਼ਦ ਨਵੀਂ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰਨਾਂ ਮਾੜੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਖੇਡਾਂ ਨਾ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਅਕੈਡਮੀ ਨੂੰ ਚਲਾਉਣ ਲਈ ਸਵੀਵਨ ਗਰੇਵਾਲ ਕੈਨੇਡਾ, ਗੁਰਦੀਪ ਗਰੇਵਾਲ ਕੈਨੇਡਾ, ਗੁਰਦੀਪ ਖੋਸਾ ਕੈਨੇਡਾ, ਮਨਦੀਪ ਢੇਸੀ | ਯੂਐੱਸਏ, ਨਰਿੰਦਰ ਸਿੰਘ ਗਰੇਵਾਲ ਆਸਟ੍ਰੇਲੀਆ, ਅਮ੍ਰਿੰਤਪਾਲ ਸਿੰਘ ਗਰੇਵਾਲ ਆਸਟ੍ਰੇਲੀਆ, ਸੁਖਦੀਪ ਸਿੰਘ ਗਰੇਵਾਲ ਕੈਨੇਡਾ, ਹਰਦੀਪ ਸਿੰਘ ਯੂਕੇ ਤੇ ਅਮਨਦੀਪ ਸਿੰਘ ਆਸਟ੍ਰੇਲੀਆ ਸਮੇਤ ਹੋਰਨਾਂ ਐਨਆਰਆਈਜ਼ ਅਤੇ ਸਮਾਜ ਸੇਵੀਆਂ ਦਾ ਵੱਡਾ ਯੋਗਦਾਨ ਹੈ। ਪਰਮਿੰਦਰ ਸਿੰਘ ਕੈੜਾ ਨੇ ਦੱਸਿਆ ਕਿ ਠੰਡ ਵਧਣ ਕਾਰਨ ਅੱਜ ਜਗਮੇਲ ਸਿੰਘ ਰਾਜੂ ਪ੍ਰਾਪਰਟੀ ਡੀਲਰ ਰਾਏਕੋਟ ਵੱਲੋਂ ਅਕੈਡਮੀ ਦੇ ਸਾਰੇ ਬੱਚਿਆਂ ਨੂੰ ਵਰਦੀ ਦਿੱਤੀ ਗਈ ਹੈ। ਇਸ ਨੇਕ ਕਾਰਜ ਲਈ ਕੇਸੀਐਫ ਅਕੈਡਮੀ ਵੱਲੋਂ ਰਾਜੂ ਪ੍ਰਾਪਰਟੀ ਡੀਲਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਮੇਲ ਸਿੰਘ ਰਾਜੂ ਨੇ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਗਰਾਊਂਡ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਮਾਪਿਆਂ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਇਸ ਤਰ੍ਹਾਂ ਪਿੰਡਾਂ ਵਿੱਚ ਖੇਡ ਅਕੈਡਮੀ ਦਾ ਗਠਨ ਕਰੋ ਅਤੇ ਉਨ੍ਹਾਂ ਦਾ ਸਾਥ ਦਿਓ, ਤਾਂ ਜੋ ਪੰਜਾਬ ਨੂੰ ਪਹਿਲਾਂ ਵਾਂਗ ਫਿਰ ਤੋਂ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਕੌਸਲਰ ਬਲਜਿੰਦਰ ਸਿੰਘ ਰਿੰਪਾ, ਕੌਂਸਲਰ ਸੁਖਬੀਰ ਸਿੰਘ ਰਾਏ, ਅਮਰਜੀਤ ਸਿੰਘ, ਜਸਕਰਨ ਸਿੰਘ ਖੋਸਾ, ਜਗਦੇਵ ਸਿੰਘ ਨੰਗਲ (ਕੋਚ), ਜੀਵਨ ਕੁਮਾਰ, ਰਾਜਦੀਪ ਸਿੰਘ ਰਾਏ, ਗੁਰਜੰਟ ਸਿੰਘ ਧਾਲੀਵਾਲ, ਬਲਦੇਵ ਸਿੰਘ ਦੇਬੀ, ਬਿੱਟੂ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਤਨਾਮ ਸਿੰਘ, ਆਦਿ ਹਾਜ਼ਰ ਸਨ।



