HOME ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਖੰਨਾ ‘ਚ 146ਵੀਂ ਚੈਰੀਟੇਬਲ ਲੈਬੋਰੇਟਰੀ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਖੰਨਾ ‘ਚ 146ਵੀਂ ਚੈਰੀਟੇਬਲ ਲੈਬੋਰੇਟਰੀ ਦਾ ਕੀਤਾ ਉਦਘਾਟਨ

* ਜਲਦ ਖੋਲੇ ਜਾਣਗੇ ਫਿਜ਼ੀਓਥਰੈਪੀ ਸੈਂਟਰ ਅਤੇ ਦੰਦਾਂ ਦਾ ਹਸਪਤਾਲ -ਐਸ.ਪੀ. ਉਬਰਾਏ 
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਤਾਬਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਲੇਰਕੋਟਲਾ ਰੋਡ ਖੰਨਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਸਮਾਜਸੇਵੀ ਐਸ.ਪੀ. ਉਬਰਾਏ ਵੱਲੋਂ ਖੰਨਾ ‘ਚ 146ਵੀਂ ਸ਼ਨੀ ਉਬਰਾਏ ਕਲੀਨਿਕਲ ਲੈਬ ਐਂਡ ਡਾਇਗਨੋਸਟਿਕਸ ਸੈਂਟਰ  ਲੈਬੋਰੇਟਰੀ ਦਾ ਉਦਘਾਟਨ ਕੀਤਾ ਗਿਆ l ਉਦਘਾਟਨ ਤੋੰ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਲਿਆ ਗਿਆ l ਉਸ ਤੋਂ ਉਪਰੰਤ ਸਮਾਜਸੇਵੀ ਐਸ.ਪੀ. ਉਬਰਾਏ ਵੱਲੋਂ ਚੈਰੀਟੇਬਲ ਲੈਬੋਰੇਟਰੀ  ਦਾ ਰਿਬਨ ਕੱਟ ਕੇ ਉਦਘਾਟਨ ਕੀਤਾ l ਇਸ ਮੌਕੇ ਸਮਾਜਸੇਵੀ ਐਸ.ਪੀ. ਓਬਰਾਏ ਨੇ ਕਿਹਾ ਗ਼ਰੀਬ ਅਤੇ ਲੋੜਵੰਦਾਂ ਲਈ ਇਹ ਚੈਰੀਟੇਬਲ ਲੈਬੋਰੇਟਰੀ ਵਿੱਚ ਸਭ ਤੋਂ ਸਸਤੇ ਸਰੀਰਕ ਰੋਗਾਂ ਦੇ ਟੈਸਟ ਕੀਤੇ ਜਾਣਗੇ l ਉਨ੍ਹਾਂ ਨੇ ਦੱਸਿਆ ਕਿ ਬਹੁਤ ਜਲਦ ਦੰਦਾਂ ਦਾ ਹਸਪਤਾਲ ਅਤੇ ਫਿਜ਼ੀਓਥਰੈਪੀ ਹਸਪਤਾਲ ਖੋਲ੍ਹਿਆ ਜਾਵੇਗਾ। ਜਿਸ ਵਿੱਚ ਬਹੁਤ ਹੀ ਸਸਤੇ ਰੇਟਾਂ ਤੇ ਇਲਾਜ ਕੀਤੇ ਜਾਣਗੇ l ਐਸ.ਪੀ.ਉਬਰਾਏ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ  ਚੈਰੀਟੇਬਲ ਲੈਬੋਰੇਟਰੀਆਂ ਅਤੇ ਚੈਰੀਟੇਬਲ ਹਸਪਤਾਲ ਅਤੇ ਲੋੜਵੰਦਾਂ ਦੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਮੌਕੇ ਡਾਕਟਰ ਦਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸਭਾਵਾਂ,  ਜਸਵੰਤ ਸਿੰਘ ਛਾਪਾ ਪ੍ਰਧਾਨ ਲੁਧਿਆਣਾ ਇਕਾਈ, ਕਰਨ ਸਿੰਘ ਗਿੱਲ ਸਲਾਹਕਾਰ, ਅਜੀਤ ਸਿੰਘ ਪ੍ਰਧਾਨ, ਦਲਵੀਰ ਸਿੰਘ ਸਕੱਤਰ, ਮੇਜਰ ਸਿੰਘ ਸ਼ੇਰਗੜੀਆ, ਮੈਂਬਰ ਸੁਰਿੰਦਰ ਸਿੰਘ ਐਡੀਟਰ, ਕਰਮ ਸਿੰਘ ਮੈਂਬਰ, ਗੁਰਦੁਆਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ, ਐਡੀਟਰ ਸੁਰਿੰਦਰ ਸਿੰਘ, ਸਕੱਤਰ ਦਲਬੀਰ ਸਿੰਘ ਖ਼ਜ਼ਾਨਚੀ, ਗੁਰਜੀਤ ਸਿੰਘ ਸਟੇਜ ਸਕੱਤਰ, ਨਿੱਕਾ ਸਿੰਘ ਢਿੱਲੋਂ, ਮੈਂਬਰ ਰਘਵੀਰ ਸਿੰਘ ਪਟਵਾਰੀ, ਮੇਜਰ ਸਿੰਘ ਸ਼ੇਰਗਿੱਲ, ਹਰਪਾਲ ਸਿੰਘ ਮਾਵੀ, ਕਰਮ ਸਿੰਘ, ਗੁਰਤੇਜ ਸਿੰਘ, ਗੁਰਿੰਦਰ ਸਿੰਘ, ਨਰਿੰਦਰ ਸਿੰਘ ਚੀਮਾ, ਮੋਹਨ ਸਿੰਘ, ਸਵਰਨ ਸਿੰਘ ਮੈਨੇਜਰ, ਰਣਦੀਪ ਸਿੰਘ ਕਾਕਾ, ਕੁਲਵੰਤ ਸਿੰਘ, ਸੁਖਮਨੀ ਸਾਹਿਬ ਸੁਸਾਇਟੀ ਦੇ ਮੈਂਬਰ ਸਤੀਸ਼ ਰਾਮਪਾਲ, ਜੰਗ ਸਿੰਘ ਮਾਂਗਟ, ਨਰਿੰਦਰ ਸਿੰਘ ਪੱਪੂ ਜੀ, ਵਿਸ਼ਾਲ ਬੋਬੀ, ਮੈਨੇਜਰ ਅਮਨਪ੍ਰੀਤ ਸਿੰਘ, ਬਲਵਿੰਦਰ ਸਿੰਘ ਗ੍ਰੰਥੀ, ਅਜੀਤ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ੁੱਧ ਪੰਜਾਬੀ
Next articleਕੇਸੀਐਫ ਅਕੈਡਮੀ ਦੇ ਬੱਚਿਆਂ ਨੂੰ ਰਾਜੂ ਰਾਏਕੋਟ ਵੱਲੋਂ ਵਰਦੀਆਂ ਦਿੱਤੀਆਂ ਗਈਆਂ।