HOME ਸ਼ੁੱਧ ਪੰਜਾਬੀ

ਸ਼ੁੱਧ ਪੰਜਾਬੀ

 (ਸਮਾਜ ਵੀਕਲੀ) 
ਵਜ਼ਨ ਗੱਲ ਵਿਚ ਹੋਵੇ ਜਾਂ ਨਾ ਹੋਵੇ
ਪਰ ਦਿਲਾਂ ਵਿੱਚ ਖੁੱਬਦੀ ਆ
ਖਿੜ ਖਿੜ ਹੱਸਦੀ, ਗੱਲ਼ਾਂ ਦੱਸਦੀ
ਹਰ ਇੱਕ ਦੇ ਦਿਲ ਨੂੰ ਟੁੰਬਦੀ ਆ
ਸ਼ਬਦਾਂ ਨੂੰ ਉਹ ਜਦੋ ਤੱਕੜੀ ਵਿੱਚ
ਤੋਲਦੀ ਆ,,,,,,,,,,,
ਆਹ ਪਾਕਿਸਤਾਨੀ ਬਾਨੋ ਸ਼ੁੱਧ ਪੰਜਾਬੀ
ਬੋਲਦੀ ਆ
ਸਾਡੇ ਵਾਲੀ ਲੋਕ ਵਿਖਾਵੇ ਪਾ ਕੇ
ਰੱਖਦੀ ਜੀਨਾ
ਪੰਜਾਬੀ ਦਾ ਇਹ ਕਰਦੀ ਕੁਤਰਾ
ਜਿਵੇਂ ਕਰਨ ਮਸ਼ੀਨਾਂ
ਉੱਚੀ ਅੱਡੀ ਦੇ ਸੈਡਲ ਪਾਕੇ ਤੁਰੀ
ਜਾਂਦੀ ਫਿਰ ਡੋਲਦੀ ਆ
ਆਹ ਪਾਕਿਸਤਾਨੀ ਬਾਨੋ ਸ਼ੁੱਧ ਪੰਜਾਬੀ
ਬੋਲਦੀ ਆ
ਗੁਰਮੀਤ, ਰੀਤਾਂ, ਪੁਰਾਣੀਆਂ ਭੁੱਲੇ
ਆ ਗਏ ਕੋਲ਼ ਰੁਪਈਏ ਖੁੱਲ੍ਹੇ
ਆਨਲਾਈਨ ਮੰਗਵਾਉਦੀ ਖਾਣਾ
ਕਿਥੇ ਅੱਜ਼ ਕੱਲ੍ਹ ਬਲਦੇ ਚੁੱਲ੍ਹੇ
ਟੀ ਵੀ ਉਤੋ ਸਭ ਕੁਝ ਸਿਖਦੀ ਕਦੋਂ
ਕਿਤਾਬਾਂ ਖੋਲ੍ਹਦੀ ਆ
ਆਹ ਪਾਕਿਸਤਾਨੀ,ਬਾਨੋ ਸ਼ੁੱਧ ਪੰਜਾਬੀ
ਬੋਲਦੀ ਆ
ਕਮਲੀਏ ਤੂੰ ਵੀ ਬੋਲ ਪੰਜਾਬੀ, ਲਿਪੀ
ਸਾਡੀ ਬੇਹਿਸਾਬੀ
ਝੂਠ ਮੂਠ ਦੀ ਮੇਮ ਬਣੀਂ ਤੂੰ, ਇਸਦੇ
ਵਿੱਚ ਆ ਕੀ ਖਰਾਬੀ
ਆਪਣੀ ਭਾਸ਼ਾ ਆਪਣੀ ਹੁੰਦੀ ਕਿਉਂ
ਗੈਰਾਂ ਨੂੰ ਟੋਲਦੀ ਆ
ਆਹ ਪਾਕਿਸਤਾਨੀ ਬਾਨੋ ਸ਼ੁੱਧ ਪੰਜਾਬੀ
ਬੋਲਦੀ ਆ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ
Previous articleਮਿੱਟੀ ਦਾ ਏਹ ਜਾਮਾ
Next articleਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਖੰਨਾ ‘ਚ 146ਵੀਂ ਚੈਰੀਟੇਬਲ ਲੈਬੋਰੇਟਰੀ ਦਾ ਕੀਤਾ ਉਦਘਾਟਨ