(ਸਮਾਜ ਵੀਕਲੀ) ਮਾਨਯੋਗ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਪਾਰਲੀਮੈਂਟ ਤੇ ਪ੍ਰਧਾਨ ਬਸਪਾ ਪੰਜਾਬ ਦੀ ਗਤੀਸ਼ੀਲ ਅਗਵਾਈ ਵਿਚ ਬਸਪਾ ਵਲੋਂ ਵਿੱਢੀ ਗਈ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਕਪਤਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ. ਲਾਲ ਸਿੰਘ ਸੁਲਹਾਣੀ ਜਰਨਲ ਸਕੱਤਰ ਬਸਪਾ ਪੰਜਾਬ ਤੇ ਸ੍ਰੀ ਓਮ ਪ੍ਰਕਾਸ਼ ਸਰੋਏ ਜਰਨਲ ਸਕੱਤਰ ਬਸਪਾ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੀਟਿੰਗ ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ। ਭਾਰਤੀ ਸੰਵਿਧਾਨ ਦੇ ਨਿਰਮਾਤਾ ਆਧੁਨਿਕ ਭਾਰਤ ਸ਼ਿਲਪਕਾਰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਮੌਕੇ ਤੇ 6 ਦਸੰਬਰ ਨੂੰ ਇਸਤ੍ਰੀ ਚੇਤਨਾ ਸਮੇg ਕਰਨ ਦਾ ਫੈਸਲਾ ਕੀਤਾ ਗਿਆ ਤੇ ਉਸਨੂੰ ਕਾਮਯਾਬ ਬਨਾਉਣ ਲਈ ਕਾਰਜ ਕਰਤਾਵਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਨੂੰ ਆਰਥਿਕ ਸਹਿਯੋਗ ਦਿਵਸ ਦੇ ਤੌਰ ਤੇ ਮਨਾਉਣ ਲਈ ਫੰਡ ਇਕੱਤਰ ਲਈ ਜ਼ਿਮੇਵਾਰੀਆਂ ਸੌਂਪੀਆਂ ਗਈਆਂ। ਇਸ ਅਵਸਰ ਤੇ ਐਡਵੋਕੇਟ ਮਲਕੀਤ ਸਿੰਘ ਖੋਖਰ ਜ਼ਿਲ੍ਹਾ ਕੋਆਰਡੀਨੇਟਰ, ਹਦਾਇਤ ਵਾਲਮੀਕ ਸੀਨੀਅਰ ਬਸਪਾ ਆਗੂ ਕੁਲਦੀਪ ਸਿੰਘ ਬਰਾੜ ਜ਼ਿਲ੍ਹਾ ਕੋਆਰਡੀਨੇਟਰ, ਸਰਬਣ ਸਿੰਘ ਪੀਰਾਂ ਵਾਲਾ ਹਲਕਾ ਪ੍ਰਧਾਨ ਫਿਰੋਜ਼ਪੁਰ, ਰਾਹੁਲ ਸੋਨੀ ਕੋਆਰਡੀਨੇਟਰ ਬੀ ਵੀ ਐਫ, ਹਾਕਮ ਸਿੰਘ ਪੰਛੀ ਸਕੱਤਰ, ਜਗਦੀਸ਼ ਰਾਣਾ, ਰਾਮ ਲੁਭਾਇਆ, ਜਗਦੀਸ਼ ਸਿੰਘ ਗੋਰਾ, ਜਗਦੀਸ਼ ਜੱਗਾ, ਬੱਲਾ ਮੁੱਦਕੀ ਤੇ ਹੋਰ ਬਸਪਾ ਆਗੂ ਹਾਜ਼ਰ ਸਨ।
ਸੁਖਦੇਵ ਸਿੰਘ ਭੱਟੀ
ਜਨਰਲ ਸਕੱਤਰ ਬਸਪਾ ਜ਼ਿਲ੍ਹਾ ਫਿਰੋਜ਼ਪੁਰ



