ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ )- ਦੇਹਰਾਦੂਨ ਉੱਤਰਾਖੰਡ ਵਿੱਚ ਕਰਵਾਈਆਂ 28 ਵੀਂ ਆਲ ਇੰਡੀਆ ਫੋਰੈਸਟ ਸਪੋਰਟਸ ਖੇਡਾਂ ‘ਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਰੱਸਾਕਸ਼ੀ ਮੁਕਾਬਲੇ ਵਿੱਚ ਹਿੱਸਾ ਲਿਆ | ਜਿਸ ਵਿੱਚ ਕਪਤਾਨ ਗੁਰਮੋਹਨ ਸਿੰਘ ਫਤਿਹਪੁਰ ਵਣਰੇਂਜ ਕਾਠਗੜ੍ਹ ਦੀ ਅਗੁਵਾਈ ਵਿੱਚ ਟੀਮ ਨੇ ਗੋਲਡ ਮੈਡਲ ਜਿੱਤ ਕੇ ਜੰਗਲਾਤ ਵਿਭਾਗ ਦਾ ਨਾਮ ਪੂਰੇ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦਾ ਨਾ ਰੋਸ਼ਨ ਕੀਤਾ ਹੈ | ਕਪਤਾਨ ਗੁਰਮੋਹਨ ਸਿੰਘ ਨੇ ਕਿਹਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੋਲਡ ਮੈਡਲ ਵਿੱਚ ਅਲੱਗ ਅਲੱਗ ਵਣਰੇਂਜਾ ਦੇ ਖਿਡਾਰੀਆਂ ਨੇ ਵੀ ਆਪਣਾ ਅਹਿਮ ਯੋਗਦਾਨ ਪਾਇਆ | ਜਿਸ ਵਿਚ ਸਾਰੀ ਟੀਮ ਵਧਾਈ ਦੀ ਪਾਤਰ ਹੈ | ਉਨ੍ਹਾਂ ਸਾਰਿਆ ਦੀ ਇਸ ਪ੍ਰਾਪਤੀ ਨਾਲ ਪੂਰੇ ਵਣਰੇਂਜ ਵਿਭਾਗ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਤੇ ਵਧਾਈਆ ਦੇਣ ਵਾਲਿਆ ਦਾ ਤਾਂਤਾ ਲੱਗਿਆ ਰਿਹਾ | ਗੁਰਮੋਹਨ ਸਿੰਘ ਨੇ ਕਿਹਾ ਕਿ ਅੱਗੇ ਤੋਂ ਵੀ ਉਹ ਵਧੀਆਂ ਢੰਗ ਨਾਲ ਖੇਡ ਵਿੱਚ ਪ੍ਰਦਰਸ਼ਨ ਕਰਨਗੇ |
HOME 28 ਵੀਂ ਆਲ ਇੰਡੀਆ ਫੋਰੈਸਟ ਸਪੋਰਟਸ ਖੇਡਾਂ ‘ਚ ਗੋਲਡ ਮੈਡਲ ਜਿੱਤ...



