ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਪ੍ਰੇਮ ਨਗਰ (ਆਸਰੋਂ) ਵਿਖੇ ਪਿੱਪਲ ਦਾ ਦਰੱਖਤ ਕੱਟ ਰਹੇ ਇੱਕ ਵਿਅਕਤੀ ਨੂੰ ਮੌਕੇ ‘ਤੇ ਪਹੁੰਚੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਵੱਲੋਂ ਰੋਕਿਆ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਪ੍ਰੇਮ ਨਗਰ ਨਿਵਾਸੀ ਅਵਦ ਕਿਸ਼ੋਰ ਪਿੱਪਲ ਦਾ ਦਰੱਖਤ ਕੱਟ ਰਿਹਾ ਸੀ ਜਿਸ ਨੂੰ ਲੋਕਾਂ ਨੇ ਕਾਫੀ ਰੋਕਿਆ ਪਰੰਤੂ ਉਹ ਰੁਕਿਆ ਤੇ ਫਿਰ ਮਜਬੂਰ ਹੋ ਕੇ ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਫ਼ਸਰ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਵਿਭਾਗ ਦੇ ਬੇਲਦਾਰ ਨੇ ਆਕੇ ਉਕਤ ਵਿਅਕਤੀ ਨੂੰ ਪਿੱਪਲ ਕੱਟਣ ਤੋਂ ਰੋਕ ਦਿੱਤਾ। ਹੁਣ ਦੇਖਣਾ ਇਹ ਹੈ ਕਿ ਜੰਗਲਾਤ ਵਿਭਾਗ ਉਕਤ ਵਿਅਕਤੀ ਵੱਲੋਂ ਕੱਟੇ ਜਾ ਰਹੇ ਪਿੱਪਲ ਦੇ ਦਰੱਖਤ ‘ਤੇ ਪੜਦਾ ਪਾਉਣ ਦੀ ਕੋਸ਼ਿਸ਼ ਕਰੇਗਾ ਜਾਂ ਫਿਰ ਬਣਦੀ ਕਾਰਵਾਈ ਕਰੇਗਾ। ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇਹ ਦਰੱਖਤ ਪਿੰਡ ਦੀ ਸਾਂਝੀ ਜਗ੍ਹਾ ‘ਤੇ ਲੱਗਾ ਹੋਇਆ ਹੈ ਤੇ ਇਸ ਦੇ ਥੱਲੇ ਸੈਂਕੜੇ ਲੋਕ ਬੈਠਦੇ ਹਨ। ਲੋਕਾਂ ਨੇ ਕਿਹਾ ਕਿ ਜਦੋਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਜੀ ਵਲੋਂ ਦਰੱਖਤਾਂ ਦੀ ਕਟਾਈ ‘ਤੇ ਰੋਕ ਲਗਾਈ ਗਈ ਹੈ ਫਿਰ ਕਿਸ ਦੀ ਸ਼ਹਿ ਹੇਠ ਪਿੱਪਲ ਦਾ ਦਰੱਖਤ ਕੱਟਿਆ ਗਿਆ। ਲੋਕਾਂ ਨੇ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੱਪਲ ਨੂੰ ਕੱਟਣ ਵਾਲੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੋਕੇ ਪ੍ਰਧਾਨ ਸੁਰਿੰਦਰ ਛਿੰਦਾ, ਰਾਜ ਕੁਮਾਰ ਸ਼ਰਮਾ, ਦਿਲਬਾਗ ਸਿੰਘ, ਅਸੋਕ ਕੁਮਾਰ, ਮੱਖਣ ਰਾਮ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।