ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਸਥਾਨਕ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਨਰਸਰੀ ਕਲਾਸ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਤਿੰਨ ਦਿਨਾਂ ਸਾਲਾਨਾ ਖੇਡ ਦਿਵਸ ਆਯੋਜਿਤ ਕੀਤਾ ਗਿਆ | ਖੇਡ ਦਿਵਸ ਦਾ ਸ਼ੁੱਭ ਆਰੰਭ ਸਕੂਲ ਦੇ ਫਾਊਾਡਰ ਸ੍ਰੀਮਤੀ ਸ਼ਕੁੰਤਲਾ ਦੇਵੀ ਪਤਨੀ ਸਵ. ਜਰਨੈਲ ਸਿੰਘ ਰਾਣਾ, ਡਾਇਰੈਕਟਰ ਸੰਦੀਪ ਰਾਣਾ, ਪਿ੍ੰਸੀਪਲ ਕੁਰਨੇਸ਼ ਨੰਦਾ ਤੇ ਸ੍ਰੀਮਤੀ ਅਮਨਦੀਪ ਕੌਰ ਵਲੋਂ ਕੀਤਾ ਗਿਆ | ਖੇਡਾਂ ਦੀ ਸ਼ੁਰੂਆਤ ਪ੍ਰੇਡ ਨਾਲ ਹੋਈ, ਜਿਸਦੀ ਅਗਵਾਈ ਹਾਊਸ ਮਾਸਟਰ ਮਮਤਾ ਰਾਣੀ, ਪ੍ਰਭਜੀਤ ਕੌਰ, ਸੀਮਾ ਦੇਵੀ ਤੇ ਮਨੀਸ਼ਾ ਗੋਗਨਾ ਦੁਆਰਾ ਕੀਤੀ ਗਈ | ਖੇਡ ਦਿਵਸ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ 100 ਮੀਟਰ, 200 ਮੀਟਰ ਤੇ 400 ਮੀਟਰ ਦੌੜ, ਹਾਰਡਲ ਰੇਸ, ਸੰਤੁਲਨ ਦੌੜ ਤੇ ਲੈਮਨ ਰੇਸ ‘ਚ ਹਿੱਸਾ ਲਿਆ | ਖੇਡ ਦਿਵਸ ਦੇ ਦੂਸਰੇ ਤੇ ਤੀਸਰੇ ਦਿਵ ਵਿਦਿਆਰਥੀਆਂ ਦੇ ਫੁੱਟਬਾਲ, ਬਾਲੀਵਾਲ, ਬੈਡਮਿੰਨਟ ਤੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ | ਖੇਡ ਦਿਵਸ ਨੂੰ ਹੋਰ ਵੀ ਰੌਚਕ ਬਣਾਉਣ ਲਈ ਵਿਦਿਆਰਥੀਆਂ ਦੇ ਮਾਪਿਆਂ ਵਿਚਕਾਰ ਵੀ ਮੁਕਾਬਲੇ ਕਰਵਾਏ ਗਏ | ਡਾਇਰੈਕਟਰ ਸੰਦੀਪ ਰਾਣਾ ਨੇ ਖੇਡ ਦੇ ਮਹੱਤਵ ਨੂੰ ਦੱਸਿਦਆਂ ਭਵਿੱਖ ‘ਚ ਹਰ ਹੋਣ ਵਾਲੇ ਮੁਕਾਬਲੇ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਜੈਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਕੁਰਨੇਸ਼ ਨੰਦਾ ਦੀ ਅਗਵਾਈ ਹੇਠ ਮੈਡਲ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੰਦਰ ਰੇਖਾ, ਨੇਹਾ ਨਾਹਰ, ਮਨਪ੍ਰੀਤ ਢਾਂਡਾ, ਨਵਦੀਪ, ਖੁਸ਼ਬੂ, ਸੁਨੀਤਾ, ਕਿਰਨ, ਅਮਨ, ਦੀਕਸ਼ਾ, ਚੰਦਨ ਪਿ੍ਯਾ, ਗੁਰਵਿੰਦਰ ਕੌਰ, ਮਨਪ੍ਰੀਤ ਕੌਰ, ਹਰਜੀਤ, ਮਨਦੀਪ, ਪ੍ਰੀਤੀ, ਪਿ੍ਯਾ, ਸੋਨੀਆ, ਸਤਵਿੰਦਰ ਸਿੰਘ, ਰੋਹਿਤ, ਪਰਮਜੀਤ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



