HOME ਨਗਰ-ਅੱਪਰਾ-ਮੁਕੰਦਪੁਰ ਮੁੱਖ ਮਾਰਗ ‘ਤੇ ਪਿੰਡ ਖਾਨਪੁਰ ਦੇ ਨੇੜੇ ਤੂੜੀ ਨਾਲ ਓਵਰਲੋਡਡ ਟਰੈਕਟਰ...

ਨਗਰ-ਅੱਪਰਾ-ਮੁਕੰਦਪੁਰ ਮੁੱਖ ਮਾਰਗ ‘ਤੇ ਪਿੰਡ ਖਾਨਪੁਰ ਦੇ ਨੇੜੇ ਤੂੜੀ ਨਾਲ ਓਵਰਲੋਡਡ ਟਰੈਕਟਰ ਟਰਾਲੀ ਦੀ ਹੁੱਕ ਟੁੱਟੀ, ਤਿੰਨ ਘੰਟੇ ਲੱਗਾ ਰਿਹਾ ਜਾਮ

*ਤੂੜੀ ਨਾਲ ਓਵਰਲੋਡਡ ਲੱਦੇ ਟਰੈਕਟਰ-ਟਰਾਲੀਆਂ ਸ਼ਰੇਆਮ ਉਡਾ ਰਹੇ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ*ਪੁਲਿਸ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਤੱਕ ਨਹੀਂ*

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਬੀਤੇ ਦਿਨ ਸਥਾਨਕ ਨਗਰ ਤੋਂ ਅੱਪਰਾ-ਮੁਕੰਦਪੁਰ ਮੁੱਖ ਮਾਰਗ ‘ਤੇ ਤੂੜੀ ਨਾਲ ਓਵਰਲੋਡਡ ਲੱਦੇ ਇੱਕ ਟਰੈਕਟਰ-ਟਰਾਲੀ ਦੀ ਅਚਾਨਕ ਖਾਨਪੁਰ ਨਹਿਰ ਪੁਲ ਚੜਦਿਆਂ ਹੁੱਕ ਟੁੱਟ ਗਈ | ਰੋਡ ਦੇ ਵਿਚਕਾਰ ਟਰਾਲੀ ਖੜ ਜਾਣ ਦੇ ਕਾਰਣ ਜਾਮ ਲੱਗ ਗਿਆ, ਜਿਸ ਕਾਰਣ ਰਾਹਗੀਰਾਂ ਨੂੰ  ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪ੍ਰਾਪਤ ਵੇਰਵਿਆਂ ਅਨੁਸਾਰ ਅਕਸਰਹੀ ਲੁਧਿਆਣਾ ਸਾਈਡ ਤੋਂ ਤੂੜੀ ਨਾਲ ਲੱਦੇ ਹੋਏ ਓਵਰਲੋਡਡ ਟਰੈਕਟਰ-ਟਰਾਲੀਆਂ ਇਸ ਮੁੱਖ ਮਾਰਗ ਤੋਂ ਗੁਜਰਦੇ ਹੋਏ ਗੜਸ਼ੰਕਰ ਸਾਈ ਇੱਕ ਗੱਤਾ ਫੈਕਟਰੀ ਤੱਕ ਜਾਂਦੇ ਹਨ | ਬੀਤੇ ਦਿਨ ਵੀ ਉਕਤ ਟਰੈਕਟਰ-ਟਰਾਲੀ ਦੀ ਹੁੱਕ ਟੁੱਟ ਗਈ ਤੇ ਟਰਾਲੀ ਰੋਡ ਦੇ ਵਿਚਕਾਰ ਹੀ ਪੁਲ ਦੇ ਕੋਲ ਰੁਕ ਗਈ | ਜਿਸ ਕਾਰਣ ਲਗਊਗ ਤਿੰਨ ਘੰਟੇ ਜਾਮ ਲੱਗਾ ਰਿਹਾ ਤੇ ਲੋਕਾਂ ਨੂੰ  ਖੱਜਲ ਖੁਆਰ ਹੋਣਾ ਹੋਣਾ ਪਿਆ | ਇੱਥੇ ਇਹ ਗੌਰਕਰਨ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਨਾਂ ਓਵਰਲੋਡਡ ਟਰੈਕਟਰ ਟਰਾਲੀਆਂ ਦੇ ਕਾਰਣ ਕਈ ਹਾਦਸੇ ਵਾਪਰ ਚੁੱਕੇ ਹਨ | ਖਾਸਕਰ ਸਰਦੀ ਤੇ ਰਾਤ ਦੇ ਸਮੇਂ ਤਾਂ ਇਹ ਘਟਨਾਵਾਂ ‘ਚ ਵਾਧਾ ਹੋ ਜਾਂਦਾ ਹੈ, ਕਿਉਂਕਿ ਵਾਹਨ ਚਾਲਕ ਅੱਗੇ ਤੋਂ ਆ ਰਹੇ ਵਾਹਨ ਦੇ ਦਾਇਰੇ ਬਾਰੇ ਅੰਦਾਜਾ ਹੀ ਨਹੀਂ ਲਗਾ ਪਾਉਂਦੇ | ਪੁਲਿਸ ਪ੍ਰਸ਼ਾਸ਼ਨ ਦੁਆਰਾ ਇਨਾਂ ਵਾਹਨ ਚਾਲਕਾਂ ਦੇ ਖਿਲਾਫ਼ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ, ਬਲਕਿ ਨਾਕੇ ਲਗਾ ਕੇ ਆਮ ਲੋਕਾਂ ਨੂੰ  ਹੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਨਾਂ ਵਾਹਨ ਚਾਲਕਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਤਿੰਨ ਦਿਨਾਂ ਸਾਲਾਨਾ ਖੇਡ ਦਿਵਸ ਦਾ ਆਯੋਜਨ
Next articleਕਿਸਮਤਾਂ ਵਾਲੇ