(ਸਮਾਜ ਵੀਕਲੀ) ਦੁਆਬਾ ਸਾਹਿਤ ਮੰਚ ਲਧਾਣਾ ਝਿੱਕਾ ਵਲੋਂ,ਸਵ ਸ: ਚੜੵਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਦੇ ਵਿਹੜੇ ਵਿੱਚ 15/11/2025 ਨੂੰ ਸਲਾਨਾ ਪੁਰਸਕਾਰ ਸੰਮੇਲਨ ਅਤੇ ਕਵੀ ਦਰਬਾਰ ਕਰਵਾਇਆ ਗਿਆ। ਗੁਰਦੀਪ ਸਿੰਘ ਮੁਕੱਦਮ ਵਲੋਂ ਸੰਮੇਲਨ ਚ ਆਏ ਸਾਹਿਤਕਾਰਾਂ ਅਤੇ ਕਵੀਆਂ ਦਾ ਸਵਾਗਤ ਕਰਦਿਆਂ ਪਿੰਡ ਲਧਾਣਾ ਝਿੱਕਾ ਦੇ ਇਤਿਹਾਸ , ਸਵ ਚੜੵਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਅਤੇ ਦੁਆਬਾ ਸਾਹਿਤ ਮੰਚ ਦੀ ਸਥਾਪਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਲੋਕ ਸ਼ਾਇਰ ਸ੍ਰੀ ਜਗਦੀਸ਼ ਰਾਣਾ ਮੁੱਖ ਮਹਿਮਾਨ, ਸ ਤਾਰਾ ਸਿੰਘ ਚੇੜਾ ਸਰਪ੍ਰਸਤ ਦੁਆਬਾ ਸਾਹਿਤ ਮੰਚ ਲਧਾਣਾ ਝਿੱਕਾ, ਅਤੇ ਸਨਮਾਨਿਤ ਸਖਸ਼ੀਅਤਾਂ ਬਿਰਾਜਮਾਨ ਸਨ। ਦੁਆਬਾ ਸਾਹਿਤ ਮੰਚ ਵਲੋਂ ਪੋ ਸੰਧੂ ਵਰਿਆਣਵੀ ਜੀ ਨੂੰ ਪਿੰਡ ਲਧਾਣਾ ਝਿੱਕਾ ਦੇ ਮੋਢੀ ਸਵ ਸ ਚੜੵਤ ਸਿੰਘ ਮੁਕੱਦਮ ਯਾਦਗਾਰੀ ਪੁਰਸਕਾਰ,ਸ ਮਹਿੰਦਰ ਸਿੰਘ ਦੁਸਾਂਝ ਜੀ ਨੂੰ ਸਵ ਪਿ੍ੰਸੀਪਲ ਜੁਗਿੰਦਰ ਸਿੰਘ ਕੰਵਲ (ਫ਼ਿਜ਼ੀ ) ਯਾਦਗਾਰੀ ਪੁਰਸਕਾਰ , ਸ ਸਤਨਾਮ ਸਿੰਘ ਮਾਣਕ ਜੀ ਨੂੰ ਸਵ ਸਾਥੀ ਲੁਧਿਆਣਵੀ( ਯੂਕੇ )ਯਾਦਗਾਰੀ ਪੁਰਸਕਾਰ,ਜਨਾਬ ਰੇਸ਼ਮ ਚਿੱਤਰਕਾਰ ਜੀ ਨੂੰ ਕਿਸਾਨ ਨੇਤਾ ਸਵ ਅਰਜਨ ਸਿੰਘ ਧੂਮਾਂ ਯਾਦਗਾਰੀ ਪੁਰਸਕਾਰ ਅਤੇ ਜਨਾਬ ਨਵਤੇਜ ਗੜਦੀਵਾਲ ਜੀ ਨੂੰ ਸਮਾਜ ਸੇਵੀ ਸਵ ਪਾਖਰ ਸਿੰਘ ਮੱਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਦੁਆਬਾ ਸਾਹਿਤ ਮੰਚ ਲਧਾਣਾ ਝਿੱਕਾ ਵਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸਵ ਸ ਚੜੵਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਲਈ ਆਰਥਿਕ ਸਹਿਯੋਗ ਪਾਉਣ ਵਾਲੇ ਪਿੰਡ ਵਾਸੀਆਂ ਤੇ ਐਨ ਆਰ ਆਈਜ਼ ਦਾ ਵੀ ਭਰਵਾਂ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਦੇਵ ਗੰਢਵਾਂ, ਸੁਰਿੰਦਰ ਸਾਗਰ, ਦਲਜੀਤ ਮਹਿਮੀ, ਜੀਤਨ ਸਾਹਿਬਾਂ ਕੌਰ, ਜੁਗਿੰਦਰ ਪਾਲ ਮੱਲ, ਤੀਰਥ ਚੰਦ, ਹਰਦਿਆਲ ਹੁਸਿ਼ਆਰਪੁਰੀ, ਇਕਬਾਲ ਸਿੰਘ, ਦੀਪ ਜਗਤ ਪੁਰੀ ਬੌਬੀ, ਤਾਰਾ ਸਿੰਘ ਚੇੜਾ, ਵਿਜੈ ਭੱਟੀਇੰਦਰ ਸਿਮਕ, ਸਰਵਣ ਸਿੱਧੂ, ਬਲਵੀਰ ਕੌਰ ਝੂਟੀ, ਕੇ ਸਾਧੂ ਸਿੰਘ, ਨੂਰ ਕਮਲ ਅਤੇ ਜਸਵਿੰਦਰ ਭਟੋਆ ਨੇ ਆਪਣੇ ਕਲਾਮ ਪੇਸ਼ ਕੀਤੇ। ਸੋਹਣ ਸਿੰਘ ਸੂਨੀ ਅਤੇ ਪਿ੍ੰਸੀਪਲ ਬਿੱਕਰ ਸਿੰਘ ਪ੍ਧਾਨ ਦੁਆਬਾ ਸਾਹਿਤ ਸਭਾ ਗੜਸੰਕਰ ਵੀ ਹਾਜ਼ਰ ਸਨ। ਸਭਾ ਦੇ ਮੁੱਖ ਸਕੱਤਰ ਕੈਪਟਨ ਦੌਲਤ ਸਿੰਘ ਵਲੋਂ ਸਟੇਜ ਸੰਚਾਲਨ ਦੀ ਜਿੰਮੇਵਾਰੀ ਬਖੂਬੀ ਨਿਭਾਈ ਗਈ। ਉਪ ਪ੍ਰਧਾਨ ਗੁਰਦੀਪ ਸਿੰਘ ਸੈਣੀ ਵਲੋਂ ਆਏ ਮਹਿਮਾਨ ਦਾ ਧੰਨਵਾਦ ਕੀਤਾ ਗਿਆ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



