HOME ਟਾਹਲੀ ਸਾਹਿਬ ਵਿਖੇ ਮੁਫ਼ਤ ਮੈਡੀਕਲ ਚੈੱਕ ਅੱਪ ਅਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ...

ਟਾਹਲੀ ਸਾਹਿਬ ਵਿਖੇ ਮੁਫ਼ਤ ਮੈਡੀਕਲ ਚੈੱਕ ਅੱਪ ਅਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਅੱਜ

ਬਾਸਕਿਟਬਾਲ ਖਿਡਾਰੀ ਪੁਨੀਤ ਨਿੱਝਰ ਦੀ ਯਾਦ ਲੱਗੇਗਾ ਕੈੰਪ

ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ ) – ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਦਹਾੜੇ ਨੂੰ ਸਮਰਪਿਤ ਅਤੇ ਬਾਸਕਿਟਬਾਲ ਖਿਡਾਰੀ ਪੁਨੀਤ ਨਿੱਝਰ ਦੀ ਯਾਦ ਵਿੱਚ ਗੁਰੂ ਹਰਗੋਬਿੰਦ ਹਸਪਤਾਲ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੇ ਚੇਅਰਮੈਨ ਸੁਰਜੀਤ ਸਿੰਘ ਚੀਮਾ ਅਤੇ ਫਤਿਹ ਸਿੰਘ ਸੋਹਲ ਯੂ. ਕੇ. ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਟਾਹਲੀ ਸਾਹਿਬ, ਪਿੰਡ ਬਲੇਰਖਾਨਪੁਰ ਵਿਖੇ ਮੁਫਤ ਮੈਡੀਕਲ ਚੈੱਕ ਅੱਪ ਅਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ 13 ਨਵੰਬਰ ਦਿਨ ਵੀਰਵਾਰ ਸਵੇਰੇ 9 ਵਜੇ ਤੋਂ ਦੁਪੈਹਿਰ 12 ਵਜੇ ਤਕ ਲੱਗੇਗਾ ਜਿਸ ਦੋਰਾਨ ਮਾਹਿਰ ਡਾਕਟਰਾਂ ਦੀ ਟੀਮ ਅੱਖਾਂ, ਦੰਦਾਂ, ਬਲੱਡ ਪ੍ਰੈਸ਼ਰ, ਸ਼ੂਗਰ, ਚਮੜੀ, ਇਸਤਰੀ ਰੋਗਾਂ ਅਤੇ ਜੋੜਾਂ ਦੀਆਂ ਬਿਮਾਰੀਆਂ ਦਾ ਚੈੱਕ ਅੱਪ ਕਰਕੇ ਦਵਾਈਆਂ ਫ੍ਰੀ ਦਿਤੀਆਂ ਜਾਣਗੀਆ। ਚਿੱਟੇ ਮੋਤੀਏ ਦੇ ਅਪਰੇਸ਼ਨ ਗੁਰੂ ਹਰਿਗੋਬਿੰਦ ਹਸਪਤਾਲ ਬਸਤੀ ਸ਼ੇਖ ਵਿਖੇ ਫੇਕੋ ਮਸ਼ੀਨ ਦਵਾਰਾ ਟਾਂਕਾ ਰਹਿਤ ਕਰਕੇ ਲੈਨਜ਼ ਫ੍ਰੀ ਪਾਏ ਜਾਣਗੇ। ਇਸ ਕੈਂਪ ਦੀ ਸੇਵਾ ਜੱਸੀ ਨਿੱਝਰ ਅਤੇ ਪਾਲਾ ਨਿੱਝਰ ਸਬਜੀ ਮੰਡੀ ਅਮਰੀਕਾ ਵਾਲਿਆ ਵੱਲੋਂ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਨੇ ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਕੀਤੀ ਲੋੜਵੰਦ ਇਸ ਕੈਂਪ ਦਾ ਲਾਹਾ ਲੈ ਸਕਦੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਹਿਤਪੁਰ ਇਲਾਕੇ ਵਿੱਚ ਜੀਓ ਏਅਰ ਫਾਈਬਰ ਦੀ ਤਬੀਅਤ ਵਿਗੜੀ
Next articleਕਮਿਊਨਿਟੀ ਹੈਲਥ ਸੈਂਟਰ ਟਿੱੱਬਾ ਵਿਖੇ ਰਾਤ ਸਮੇਂ ਆਪਣੀ ਡਿਊਟੀ ਦੌਰਾਨ ਸਰੁੱਖਿਆ ਨੂੰ ਲੈ ਕੇ ਸਟਾਫ਼ ਨਰਸਾਂ ਰੋਸ ਵਜੋਂ ਲਗਾਇਆ ਧਰਨਾ