ਸਿਵਲ ਸਰਜਨ ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ
ਧਰਨੇ ਦੌਰਾਨ ਅਧਿਕਾਰੀਆਂ ਵੱਲੋਂ ਕਥਿਤ ਦੋਸ਼ੀਆਂ ਦੇ ਡੈਪੂਟੇਸ਼ਨ ਕਰਨ ਦੇ ਵਿਸ਼ਵਾਸ ਤੇ ਸਟਾਫ਼ ਨਰਸਾਂ ਤੇ ਇਲਾਕਾ ਨਿਵਾਸੀਆਂ ਚੁੱਕਿਆ ਧਰਨਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਕਮਿਊਨਿਟੀ ਹੈਲਥ ਸੈਂਟਰ ਟਿੱੱਬਾ ਵਿਖੇ ਕਥਿਤ ਤੌਰ ‘ਤੇ ਕੁਝ ਮੇਲ ਅਤੇ ਫੀਮੇਲ ਡਾਕਟਰ ਨੂੰ ਹਸਪਾਤਲ ਵਿਚ ਠਹਿਰਣ ਨੂੰ ਲੈ ਕੇ ਅੱਜ ਇਲਾਕਾ ਨਿਵਾਸੀਆਂ ਤੇ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੇ ਕਰਮਚਾਰੀਆਂ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੇ ਸਾਹਮਣੇ ਸੜਕ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ।ਜਿਸ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਵੀ ਭਾਗ ਲਿਆ। ਧਰਨਾਕਾਰੀਆਂ ਦਾ ਰੋਸ ਹੈ ਕਿ ਰਾਤ ਸਮੇਂ ਡਿਊਟੀ ਨਾ ਹੋਣ ਕਾਰਨ ਦੋ ਡਾਕਟਰ ਅਤੇ ਇਕ ਮਹਿਲਾ ਡਾਕਟਰ ਹਸਪਤਾਲ ਵਿਚ ਆਏ ਅਤੇ ਰਾਤ ਕੱਟਣ ਉਪਰੰਤ ਸਵੇਰੇ ਸਮੇਂ ਵਾਪਸ ਚਲੇ ਗਏ। ਇਸ ਸਬੰਧੀ ਸਟਾਫ਼ ਨਰਸਾਂ ਪਰਮਿੰਦਰ ਕੌਰ, ਰਣਬੀਰ ਕੌਰ, ਦਲਜੀਤ ਕੌਰ, ਰਮਨਪ੍ਰੀਤ ਕੌਰ ਅਤੇ ਦਰਜ਼ਾ ਚਾਰ ਕਰਮਚਾਰੀ ਬਲਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਇਸ ਸਬੰਧੀ ਐੱਸ. ਐੱਮ. ਓ ਟਿੱੱਬਾ ਨੂੰ ਲਿਖਤੀ ਸ਼ਿਕਾਇਤ ਦਿੱਤੀ। ਜਿਸਦਾ ਅਸਰ ਹੁੰੰਦਿਆਂ ਨਾ ਦੇਖ ਕਿ ਉਕਤ ਹੈਲਥ ਕਰਮਚਾਰੀਆਂ ਨੇ ਇਸ ਸਬੰਧੀ ਸਿਵਲ ਸਰਜਨ ਕਪੂਰਥਲਾ ਨੂੰ ਵੀ ਸ਼ਿਕਾਇਤ ਦਿੱਤੀ। ਲੰਮੇ ਸਮੇਂ ਦੀ ਉਡੀਕ ਕਰਨ ਉਪਰੰਤ ਨਾ ਹੀ ਕੋਈ ਜਾਂਚ ਅਤੇ ਨਾ ਹੀ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ। ਇਸ ਸਬੰਧੀ ਇਲਾਕਾ ਨਿਵਾਸੀਆਂ ਅਤੇ ਸਿਹਤ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਗਿਆ। ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੀ ਅਨੁਸ਼ਾਸਨਹੀਣਤਾ ਅਤੇ ਰਾਤ ਦੇ ਸਟਾਫ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਰੋਸ ਧਰਨਾ ਲਗਾਇਆ ਗਿਆ। ਜਿਸ ਵਿਚ ਸਿਵਲ ਸਰਜਨ ਕਪੂਰਥਲਾ ਅਤੇ ਐੱਸ. ਐਮ. ਓ ਟਿੱਬਾ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਦੇ ਵਿਰੋਧ ਨੂੰ ਦੇਖਦਿਆਂ ਅਤੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਤੋਂ ਸਿਵਲ ਸਹਾਇਕ ਸਰਜਨ ਅਨੂ ਸ਼ਰਮਾ, ਡੀ. ਐੱਸ. ਓ ਰਾਜੀਵ ਕੁਮਾਰ ਪਰਾਸ਼ਰ ਅਤੇ ਥਾਣਾ ਤਲਵੰਡੀ ਚੌਧਰੀਆਂ ਤੋਂ ਅਨਿਲ ਕੁਮਾਰ ਧਰਨੇ ਵਾਲੀ ਥਾਂ ‘ਤੇ ਪੁੱਜੇ। ਧਰਨਾਕਾਰੀਆਂ ਦੀਆਂ ਮੰਗਾਂ ਸੁਣੀਆਂ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਦੋ ਡਾਕਟਰਾਂ ਨੂੰ ਤੁਰੰਤ ਡੈਪੂਟੇਸ਼ਨ ਤੇ ਭੇਜਿਆ ਜਾਵੇਗਾ ਅਤੇ ਸਮੁੱਚੇ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਸ ਤੇ ਇਹ ਧਰਨਾ ਚੁੱਕਿਆ ਗਿਆ। ਇਸ ਰੋਸ ਧਰਨੇ ਵਿਚ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਦੇ ਜ਼ਿਲਾ ਸਕੱਤਰ ਸ਼ੇਰ ਸਿੰਘ ਮਹੀਵਾਲ, ਜੰਮੂ-ਕਟੜਾ ਐਕਸ ਪ੍ਰੈਸ ਵੇ ਰੋਡ ਦੇ ਪ੍ਰਧਾਨ ਪ੍ਰਭਦਿਆਲ ਸਿੰਘ ਸੈਦਪੁਰ, ਬੀਕੇਯੂ ਦੇ ਜ਼ਿਲਾ ਪ੍ਰਧਾਨ ਧਰਮਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਅਮਰਜੀਤ ਸਿੰਘ ਥਿੰਦ, ਸਰਪੰਚ ਬਲਵਿੰਦਰ ਸਿੰਘ ਅਮਰਕੋਟ, ਸਾਬਕਾ ਸਰਪੰਚ ਜਸਵਿੰਦਰ ਕੌਰ ਭਗਤ, ਮੈਨੇਜਰ ਪਰਮਜੀਤ ਸਿੰਘ, ਬਹਾਦਰ ਸਿੰਘ, ਤਰਸੇਮ ਸਿੰਘ ਪਟਵਾਰੀ, ਸਾਬਕਾ ਸਰਪੰਚ ਸੂਰਤ ਸਿੰਘ ਅਮਰਕੋਟ, ਹਰਜਿੰਦਰ ਸਿੰਘ, ਕਮਲਜੀਤ ਸਿੰਘ, ਕੁਲਦੀਪ ਸਿੰਘ,ਮਾਸਟਰ ਰਾਜਬੀਰ ਸਿੰਘ, ਮਾਸਟਰ ਗੁਰਮੇਜ ਸਿੰਘ, ਸੁਰਿੰਦਰ ਸਿੰਘ, ਸਤਨਾਮ ਸਿੰਘ, ਪਲਵਿੰਦਰ ਸਿੰਘ ਥਿੰਦ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।



