ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਡਿਸਟ੍ਰਿਕ 321ਡੀ ਦੇ ਸਾਬਕਾ ਡਿਸਟ੍ਰਿਕ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ ਵਲੋਂ ਅਤੇ ਉਨ੍ਹਾ ਦੇ ਸਾਥੀ ਸਾਬਕਾ ਡਿਸਟ੍ਰਿਕ ਗਵਰਨਰਾਂ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ ਪੀ ਸਿੰਘ ਦੀ ਰਹਿਨੁਮਾਈ ਹੇਠ ਲਾਇਨਜ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 321-ਡੀ ਦਾ ਬਹੁਤ ਜਲਦ ਵਿਸ਼ਾਲ ਮੈਗਾ ਪ੍ਰਾਜੈਕਟ ਦਾ ਆਗਾਜ ਕੀਤਾ ਜਾਵੇਗਾ। ਜਿਸ ਮੋਕੇ ਤਕਰੀਬਨ 2000 ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ, ਵਿਹਲਚੇਰਾਂ, ਰਾਸ਼ਨ, ਟ੍ਰਾਈਸਾਈਕਲ ਅਤੇ ਹੋਰ ਲੋੜਵੰਦ ਸਮਾਨ ਵੰਡੇ ਜਾਣਗੇ। ਇਸ ਵਿਸ਼ੇਸ਼ ਪ੍ਰੋਜੈਕਟ ਵਾਰੇ ਜਦੋਂ ਲਾਇਨ ਧੀਰਜ ਕੁਮਾਰ ਮੱਕੜ ਅਮਰੀਕਾ ਨੂੰ ਪਤਾ ਲਗਾ ਤਾਂ ਧੀਰਜ ਮੱਕੜ ਅਤੇ ਕਲੱਬ ਦੇ ਖਜਾਨਚੀ ਰੋਹਿਤ ਚੋਪੜਾ ਨੇ ਅਪਣੀ ਨੇਕ ਕਮਾਈ ਵਿੱਚੋਂ ਪੰਜਾਹ ਹਜ਼ਾਰ ਰੁਪਏ ਦਾ ਚੈਕ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੇ ਹੱਥੋਂ ਕਲੱਬ ਦੇ ਸਮੂਹ ਲਾਇਨ ਮੈਂਬਰਾਂ ਦੇ ਨਾਲ ਮਿਲਕੇ ਸੁਲਤਾਨਪੁਰ ਲੋਧੀ ਵਿਚ ਜਾ ਕੇ ਸਾਬਕਾ ਡਿਸਟ੍ਰਿਕ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ ਨੂੰ ਡਿਸਟ੍ਰਿਕ ਪ੍ਰੋਜੈਕਟ ਵਿੱਚ ਆਉਣ ਵਾਲੇ ਖਰਚੇ ਵਿੱਚ ਵਰਤੋੰ ਲਈ ਭੇਂਟ ਕੀਤਾ। ਇਸ ਮੋਕੇ ਖਾਲਸਾ ਜੀ ਦੀ ਹੋਮ ਲਾਇਨਜ ਕਲੱਬ ਸੁਲਤਾਨਪੁਰ ਲੋਧੀ ਗੋਰਵ ਦੇ ਪ੍ਰਧਾਨ ਅਤੇ ਕਲੱਬ ਮੈਂਬਰਾਂ ਵਲੋਂ ਦਸ਼ਮੇਸ਼ ਅਕੈਡਮਿਕ ਇੰਟਰਨੈਸ਼ਨਲ ਸਕੂਲ ਵਿਖੇ ਫੁਲਾਂ ਦੇ ਹਾਰਾਂ ਨਾਲ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੁਲਤਾਨਪੁਰ ਲੋਧੀ ਵਿੱਚ ਸਥਾਪਿਤ ਇਤਹਾਸਕ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਏ। ਇਸ ਮੋਕੇ ਲਾਇਨ ਖਾਲਸਾ ਜੀ ਵਲੋਂ ਲਾਇਨਜ ਕਲੱਬ ਬੰਗਾ ਸਿਮਰਨ ਦੇ ਪ੍ਰਧਾਨ ਮੀਨੂੰ ਭੁੱਟਾ ਅਤੇ ਉਨ੍ਹਾਂ ਨਾਲ ਪਹੁੰਚੀ ਬੰਗਾ ਸਿਮਰਨ ਦੀ ਟੀਮ ਦਾ ਵਿਸ਼ੇਸ਼ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਅਤੇ ਡਿਸਟ੍ਰਿਕ ਪ੍ਰੋਜੈਕਟ ਵਿੱਚ ਪੰਜਾਹ ਹਜ਼ਾਰ ਰੁਪਏ ਦਾ ਸਹਿਯੋਗ ਦੇਣ ਦਾ ਧੰਨਵਾਦ ਕੀਤਾ। ਇਸ ਮੋਕੇ ਲਾਇਨਜ ਕਲੱਬ ਬੰਗਾ ਸਿਮਰਨ ਅਤੇ ਲਾਇਨਜ ਕਲੱਬ ਸੁਲਤਾਨਪੁਰ ਲੋਧੀ ਦੇ ਸਮੂਹ ਲਾਇਨ ਮੈਂਬਰ ਵੀ ਸ਼ਾਮਲ ਹੋਏ।
HOME ਧੀਰਜ ਮੱਕੜ ਅਤੇ ਰੋਹਿਤ ਚੋਪੜਾ ਵਲੋਂ ਡਿਸਟ੍ਰਿਕ 321-ਡੀ ਦੇ ਸੇਵਾ ਕਾਰਜ ਲਈ...


