HOME ਹਰਜੀਤ ਬਾਜ਼ਾਖਾਨਾ, ਕਾਲਾ ਗਾਜ਼ੀਆਣਾ ਕਬੱਡੀ ਦੀ ਨੰਬਰ 1 ਜੋੜੀ l

ਹਰਜੀਤ ਬਾਜ਼ਾਖਾਨਾ, ਕਾਲਾ ਗਾਜ਼ੀਆਣਾ ਕਬੱਡੀ ਦੀ ਨੰਬਰ 1 ਜੋੜੀ l

4

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਦੋਸਤੋ ਅੱਜ ਗੱਲਬਾਤ ਕਰਦੇ ਹਾਂ 1990 ਤੋਂ 1998-99 ਤੱਕ ਕਬੱਡੀ ਦੇ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਜੋੜੀ ਹਰਜੀਤ ਬਾਜਾਖਾਨਾ ਤੇ ਕਾਲਾ ਗਾਜ਼ੀਆਣਾ ਇਹਨਾਂ ਦੀ ਯਾਰੀ ਨੂੰ ਦੁਨੀਆਂ ਚੰਗੀ ਤਰਾਂ ਜਾਣਦੀ ਆ ਕਬੱਡੀ ਦੇ ਹੀਰੋ ਬੁਲਾਰੇ ਸ਼ਰਨੇ ਤਖਤੂਪੁਰੀਏ ਨਾਲ ਗੱਲਬਾਤ ਕਰਦੇ ਕਾਲਾ ਗਾਜ਼ੀਆਣਾ ਕਬੱਡੀ ਦਾ ਜੇਤੂ ਜਰਨੈਲ ਉਹਨਾਂ ਨੇ ਆਪਣੇ ਟਾਈਮ ਦੇ ਕੁੱਜ ਪੁਰਾਣੇ ਮੈਚ ਤੇ ਕੁੱਝ ਪੁਰਾਣੇ ਕਿੱਸੇ ਸਾਂਝੇ ਕੀਤੇ ਇੱਕ ਵਾਰ ਮਾਲਵਾ ਬੈੱਲਟ ਦੇ ਬਰਨਾਲੇ ਜ਼ਿਲ੍ਹੇ ਦੇ ਪਿੰਡ ਭਦੌੜ ਕਬੱਡੀ ਕੱਪ ਸੀ ਤੇ ਸਾਰੇ ਵੱਡੇ ਮੱਲ ਬਲਵਿੰਦਰ ਫਿੱਡੂ ਵਰਗੇ ਤੇ ਸੱਬੇ ਗੁਰਦਾਸਪੁਰ ਤੇ ਗਾਗੋ ਦੀਨਾ ਸਾਹਿਬ ਤੇ ਹਰਜੀਤ ਬਰਾੜ ਤੇ ਜੱਗੀ ਭਦੌੜ ਅਜਿਹੇ ਤੇ ਰਾਜਾ ਗਾਜੀਆਣਾ ਤੇ ਜੀਤ ਅਜਿਹੇ ਖਿਡਾਰੀ ਖੇਡੇ ਉਸ ਸਮੇਂ ਪੰਜਾਬ ਰਾਜ ਬਿਜਲੀ ਬੋਰਡ ਤੇ ਪੈਪਸੂ ਦੀ ਟੀਮ ਵਿਚਕਾਰ ਅਕਸਰ ਸੋ ਮੈਚ ਹੁੰਦਾ ਸੀ ਉਸ ਸਮੇਂ ਕਾਲੇ ਗਾਜੀਆਣੇ ਵਾਲੇ ਦਾ ਭਾਰ 62ਕਿੱਲੋ ਸੀ ਤੇ ਕਾਲੇ ਨੂੰ ਹਰਜੀਤ ਬਰਾੜ ਨੇ ਖੇਡਦਾ ਦੇਖ ਲਿਆ ਸੀ ਸ਼ੋਅ ਮੈਚ ਤੋਂ ਪਹਿਲਾ ਉੱਥੇ ਕਾਲਾ 62 ਕਿੱਲੋ ਖੇਡ ਰਿਹਾ ਸੀ ਫਿਰ ਜਦੋਂ ਸ਼ੋਅ ਮੈਚ ਸ਼ੁਰੂ ਹੋਇਆ ਤੇ ਕਾਲਾ ਗਾਜ਼ੀਆਣੇ ਵਾਲੇ ਨੇ ਸਭ ਤੋਂ ਟੀਸੀ ਵਾਲੇ ਬੇਰ ਨੂੰ ਹੱਥ ਪਾ ਲਿਆ ਓਹ ਸੀ ਬਲਵਿੰਦਰ ਫਿੱਡੂ ਦੁਨੀਆਂ ਦਾ ਸਭ ਤੋਂ ਤਕੜਾ ਰੇਡਰ ਉਸ ਟਾਈਮ ਕੋਈ ਵਿਰਲਾ ਹੀ ਫਿੱਡੂ ਨੂੰ ਹੱਥ ਪਾਉਂਦਾ ਸੀ ਕਾਲੇ ਗਾਜ਼ੀਆਣੀਏ ਨੇ ਖੁੱਚ ਕੱਢ ਕੇ ਕੈਚੀ ਮਾਰਕੇ ਫਿੱਡੂ ਨੂੰ ਜੱਫਾ ਲਾਇਆ ਤੇ ਹਰਜੀਤ ਬਰਾੜ ਨੇ ਕਾਲੇ ਨੂੰ ਪੱਕਾ ਆਪਣੇ ਨਾਲ ਟੀਮ ਵਿੱਚ ਰੱਖ ਲਿਆ ਤੇ ਫਿਰ ਤੇ ਓਹ ਦਿਨ ਤੋਂ ਹਰਜੀਤ ਬਰਾੜ ਪੱਕਾ ਗਾਜ਼ੀਆਣੇ ਰਹਿਣ ਲੱਗ ਗਿਆ ਸੀ ਕਦੇ ਮਹੀਨੇ ਬਾਅਦ ਪਿੰਡ ਕੱਪੜੇ ਲੈਣ ਜਾਂਦਾ ਸੀ ਬਾਈ ਕਾਲੇ ਦੇ ਦੋ ਭਰਾ ਰਾਜਾ ਤੇ ਜੀਤ ਨਾਲ ਹਰਜੀਤ ਬਾਜਾਖਾਨਾ ਪੱਕਾ ਦੋਸਤ ਤੇ ਭਰਾ ਬਣਕੇ ਰਿਹਾ ਫਿਰ ਉਸਤੋਂ ਬਾਅਦ ਹਰਜੀਤ ਬਰਾੜ ਤੇ ਕਾਲੇ ਗਾਜ਼ੀਆਣੇ ਦੀ ਗੱਲ ਇੰਗਲੈਂਡ ਦੇ ਮੈਚ ਖੇਡਣ ਲਈ ਹੋਈ ਉਸ ਟਾਈਮ ਹਰਜੀਤ ਬਰਾੜ ਬਹੁਤ ਤਕੜਾ ਰੇਡਰ ਸੀ ਸਾਡੇ ਮਾਲਵੇ ਇਲਾਕੇ ਦਾ ਤੇ ਦੁਆਬੇ ਵਿੱਚ ਬਲਵਿੰਦਰ ਫਿੱਡੂ ਉਸ ਟਾਈਮ ਸਭ ਤੋਂ ਮਹਿੰਗਾ ਖਿਡਾਰੀ ਸੀ ਜਦੋਂ ਪਹਿਲੀ ਵਾਰ ਕਾਲਾ ਇੰਗਲੈਂਡ ਖੇਡਿਆਂ ਤੇ ਬਹੁਤ ਤਕੜਾ ਪ੍ਰਦਰਸ਼ਨ ਰਿਹਾ ਫਿਰ ਕਾਲੇ ਦੀ ਚੋਣ ਕੈਨੇਡਾ ਕੱਪ ਲਈ ਹੋਈ ਤੇ ਕਾਲੇ ਤੇ ਹਰਜੀਤ ਨੇ ਮਾਲਵੇ ਦਾ ਨਾਮ ਕਬੱਡੀ ਜਗਤ ਵਿੱਚ ਸਿਖਰ ਤੇ ਲੈਕੇ ਆਂਦਾ ਕਾਲਾ ਗਾਜ਼ੀਆਣਾ ਤੇ ਹਰਜੀਤ ਬਰਾੜ ਦੇ ਵਿਦੇਸ਼ੀ ਬਹੁਤ ਟੂਰ ਇਕੱਠੇ ਹੀ ਲੱਗੇ ਤੇ ਫਿਰ ਸਭ ਤੋਂ ਮਹਿੰਗੇ ਮੱਲ ਆਪਣੇ ਮਾਲਵੇ ਦੀ ਇਹ ਜੋੜੀ ਹੋਈ ਆ ਸ਼ਰਨੇ ਤਖਤੂਪੁਰੇ ਵਾਲੇ ਨਾਲ ਕਾਲੇ ਦੀ ਯਾਰੀ ਨੂੰ ਜੱਗ ਜਾਣਦਾ ਤੇ ਕਾਲੇ ਬਾਈ ਨੇ ਦੱਸਿਆ ਉਸ ਟਾਈਮ ਦਾ ਰੇਟ 14ਹਜ਼ਾਰ ਪੌਂਡ ਹਰਜੀਤ ਬਾਜਾਖਾਨਾ ਤੇ ਕਾਲੇ ਬਾਈ ਦਾ ਰੇਟ ਜਾਫੀਆਂ ਵਿੱਚੋ ਸਭ ਤੋਂ ਟੌਪ ਤੇ 14ਹਜਾਰ ਪੌਂਡ ਇੰਗਲੈਂਡ ਦੇ ਸੀਜਨ ਖੇਡਣ ਦਾ ਸੀ ਇਸ ਜੋੜੀ ਦੀ ਇੱਕ ਗੱਲ ਇਹ ਖਾਸ ਸੀ ਜੇ ਹਰਜੀਤ ਬਰਾੜ ਦੀ ਗੱਲ ਕਿਸੇ ਕਲੱਬ ਨਾਲ ਹੁੰਦੀ ਤਾਂ ਇੱਕ ਸ਼ਰਤ ਹੁੰਦੀ ਸੀ ਹਰਜੀਤ ਬਰਾੜ ਦੀ ਕੇ ਕਾਲਾ ਗਾਜ਼ੀਆਣਾ ਮੇਰੇ ਨਾਲ ਹੀ ਖੇਡੂਗਾ ਤੇ ਰੇਟ ਵੀ ਇੱਕੋ ਜਾ ਸੀ ਦੋਵਾਂ ਦਾ ਮਾਲਵੇ ਦੀ ਜਿੰਦਜਾਨ ਸੀ ਦੋਵੇਂ ਇਨ੍ਹਾਂ ਪਿਆਰ ਸ਼ਾਇਦ ਹੀ ਕਿਸੇ ਜੋੜੀ ਦਾ ਹੋਵੇ ਓਹ ਵੀ ਟੌਪ ਦੇ ਮੱਲ ਫਿਰ ਟੋਰਾਂਟੋ ਕੱਪ ਦੀ ਵਾਰੀ ਆਈ ਤੇ ਕਾਲਾ ਦੋ ਵਾਰ ਬੈਸਟ ਜਾਫੀ ਰਿਹਾ 1994-96 ਤੇ ਹਰਜੀਤ ਬਰਾੜ ਲਗਾਤਾਰ ਤਿੰਨ ਵਾਰ ਬੈਸਟ ਰੇਡਰ ਰਿਹਾ ਟੋਰਾਂਟੋ ਕੱਪ ਦਾ 1994-95-96 ਉਸ ਟਾਈਮ ਐਨਾ ਕਰੇਜ ਸੀ ਇਸ ਜੋੜੀ ਦਾ ਬਹੁਤ ਕਿੱਸੇ ਨੇ ਕਿਤੇ ਫਿਰ ਜ਼ਿਕਰ ਕਰਾਂਗੇ ਮੋਗੇ ਭੂਤ ਬੰਗਲੇ ਵਿੱਚ ਇਹਨਾਂ ਦਾ ਕੈੰਪ ਲੱਗਾ ਸੀ ਸਾਰੇ ਮੋਗੇ ਇਲਾਕੇ ਦੇ ਮੁੰਡੇ ਉੱਥੇ ਮਿਹਨਤ ਕਰਦੇ ਸੀ ਤੇ ਜਦੋਂ ਵਿਸਾਖੀ ਵਾਲੇ ਦਿਨ ਮੈਚ ਖੇਡਕੇ ਚੰਡੀਗੜ੍ਹ ਕੋਲ ਦੂਜੇ ਦਿਨ ਮੈਚ ਸੀ 1998-99 ਸੰਨ ਦੀ ਗੱਲ ਆ ਰਾਤ ਨੂੰ ਜਿਪਸੀ ਗੱਡੀ ਟਰੱਕ ਵਿੱਚ ਵੱਜੀ ਤੇ ਚਾਰ ਸੁਪਰ ਸਟਾਰ ਇਸ ਜਗਤ ਨੂੰ ਅਲਵਿਦਾ ਕਹਿ ਗਏ ਹਰਜੀਤ ਬਰਾੜ ਕੇਵਲ ਲੋਪੋ ਕੇਵਲ ਸੇਖਾ ਤੇ ਤਲਵਾਰ ਕਾਉਂਕੇ ਤੇ ਜਦੋਂ ਬਾਈ ਕਾਲੇ ਗਾਜ਼ੀਆਣੇ ਨੂੰ ਪਤਾ ਲੱਗਾ ਤੇ ਬਾਈ ਨੂੰ ਬਹੁਤ ਵੱਡਾ ਸਦਮਾ ਲੱਗਾ ਇਹਨਾਂ ਚਾਰੇ ਖਿਡਾਰੀ ਬਾਈ ਕਾਲੇ ਨਾਲ ਖੇਡਦੇ ਸੀ ਲੋਕਕ ਮੈਚ ਪੰਜਾਬ ਦੇ ਤੇ ਬਾਈ ਦੇ ਦੱਸਿਆ ਮੈਂ ਉਸ ਦਿਨ ਤੋਂ ਸੋਚ ਲਿਆ ਕੇ ਬੱਸ ਹੁਣ ਕਬੱਡੀ ਨਹੀਂ ਖੇਡਣੀ ਤੇ ਕਾਲੇ ਗਾਜ਼ੀਆਣੇ ਦਾ ਐਨਾ ਪਿਆਰ ਸੀ ਹਰਜੀਤ ਬਰਾੜ ਬਾਜ਼ਾਖਾਨਾ ਨਾਲ ਕੇ ਕਾਲਾ ਬਾਈ ਫਿਰ ਹਰਜੀਤ ਬਰਾੜ ਦੀ ਮੌਤ ਤੋਂ ਬਾਅਦ ਕਬੱਡੀ ਨਹੀਂ ਖੇਡਿਆਂ ਇਹ ਸੀ ਇਸ ਜੋੜੀ ਦਾ ਪਿਆਰ ਕਿਵੇਂ ਲੱਗੀ ਖ਼ਬਰ ਸ਼ਰਨੇ ਤਖਤੂਪੁਰੀਏ ਦੀ ਜੇਕਰ ਕੋਈ ਜਾਣਕਾਰੀ ਵਿੱਚ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮਾਫੀ ਦੇ ਹੱਕਦਾਰ ਤੁਹਾਡਾ ਆਪਣਾ✍🏿 ਸ਼ਰਨਾ ✍🏿

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰਸਿੱਧ ਅੰਬੇਡਕਰੀ ਸਤਿਕਾਰਯੋਗ ਕੇ. ਸੀ. ਸੁਲੇਖ ਜੀ ਨੂੰ ਯੂ. ਕੇ. ਦੇ ਮਿਸ਼ਨਰੀਆਂ ਨੇ ਬਰਮਿੰਘਮ ਵਿਖੇ ਦਿੱਤੀ ਸ਼ਰਧਾਂਜਲੀ
Next articleਧੀਰਜ ਮੱਕੜ ਅਤੇ ਰੋਹਿਤ ਚੋਪੜਾ ਵਲੋਂ ਡਿਸਟ੍ਰਿਕ 321-ਡੀ ਦੇ ਸੇਵਾ ਕਾਰਜ ਲਈ 50,000 ਰੁਪਏ ਦਾ ਚੈੱਕ ਸਾਬਕਾ ਗਵਰਨਰ ਸਵਰਨ ਸਿੰਘ ਖਾਲਸਾ ਨੂੰ ਦਿੱਤਾ, ਪ੍ਰਧਾਨ ਮੀਨੂੰ ਭੁੱਟਾ।