HOME ਤਰਕਸ਼ੀਲ ਸੁਸਾਇਟੀ ਜੋਨ ਨਵਾਂਸ਼ਹਿਰ ਦੀ ਮੀਟਿੰਗ ਹੋਈ।

ਤਰਕਸ਼ੀਲ ਸੁਸਾਇਟੀ ਜੋਨ ਨਵਾਂਸ਼ਹਿਰ ਦੀ ਮੀਟਿੰਗ ਹੋਈ।

ਨਵਾਂਸ਼ਹਿਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ )-ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਜੋਨ ਨਵਾਂਸ਼ਹਿਰ ਦੀ ਮੀਟਿੰਗ ਮਾ. ਜਗਦੀਸ਼ ਰਾਏਪੁਰ ਡੱਬਾ ਦੀ ਪ੍ਰਧਾਨਗੀ ਹੇਠ ਮਲਕੀਤ ਚੰਦ ਮੇਹਲੀ ਹਾਲ ਬੰਗਾ ਰੋਡ ਨਵਾਂਸ਼ਹਿਰ ਵਿਖੇ ਹੋਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸ਼ਹਿਬਾਜ਼ ਪੁਰ ਨੇ ਦੱਸਿਆ ਕਿ ਜੋਨ ਦੇ ਵਿੱਤ ਮੁਖੀ ਸੁਖਵਿੰਦਰ ਗੋਗਾ ਦੁਆਰਾ ਮੈਗਜ਼ੀਨ ਅੰਕ ਨਵੰਬਰ – ਦਸੰਬਰ ਦੀ ਵੰਡ ਇਕਾਈਆਂ ਦੇ ਮੁਖੀਆਂ ਨੂੰ ਕੀਤੀ ਗਈ। ਇਕਾਈ ਬੰਗਾ ਦੇ ਸਾਬਕਾ ਮੁਖੀ ਬਲਜੀਤ ਖਟਕੜ ਦੇ ਸਹੁਰਾ ਸਾਹਿਬ ਗਿਆਨ ਸਿੰਘ, ਸੇਵਾ ਮੁਕਤ ਮੁੱਖ ਅਧਿਆਪਕ ਕੁਲਵਿੰਦਰ ਖਟਕੜ ਦੇ ਪਿਤਾ ਦਾਸ ਰਾਮ ਖਟਕੜ ਅਤੇ ਇਕਾਈ ਦੇ ਮੌਜੂਦਾ ਮੁਖੀ ਹਰਜਿੰਦਰ ਸੂੰਨੀ ਦੇ ਮਾਤਾ ਹਰਬੰਸ ਕੌਰ ਪਿਛਲੇ ਦਿਨੀਂ ਸਦਾ ਲਈ ਵਿਛੜ ਗਏ ਸਨ। ਜੋਨ ਨਵਾਂਸ਼ਹਿਰ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਸੂਬਾ ਕਮੇਟੀ ਮੈਂਬਰ ਜੋਗਿੰਦਰ ਕੁੱੱਲੇਵਾਲ ਨੇ ਦੱਸਿਆ ਕਿ ਜੋਨ ਨਵਾਂਸ਼ਹਿਰ ਅਤੇ ਜਲੰਧਰ ਵਲੋਂ ਇੱਕ ਸਾਂਝੀ ਵਰਕਸ਼ਾਪ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਨੌਂ ਨਵੰਬਰ ਦਿਨ ਐਤਵਾਰ ਨੂੰ ਹੋਵੇਗੀ ਜਿਸ ਵਿੱਚ ਸਾਰੀਆਂ ਇਕਾਈਆਂ ਦੇ ਮੈਂਬਰ ਸ਼ਾਮਲ ਹੋਣਗੇ।ਮਾ.ਜਗਦੀਸ਼ ਰਾਏਪੁਰ ਡੱਬਾ ਅਤੇ ਸੱਤਪਾਲ ਸਲੋਹ ਨੇ ਕਿਹਾ ਕਿ ਤੀਹ ਨਵੰਬਰ ਦਿਨ ਐਤਵਾਰ ਨੂੰ ਜੋਨ ਨਵਾਂਸ਼ਹਿਰ ਦੀ ਛਿਮਾਹੀ ਇਕੱਤਰਤਾ ਹੋਵੇਗੀ ਜਿਸ ਵਿੱਚ ਪਿਛਲੇ ਛੇ ਮਹੀਨੇ ਦੀ ਕਾਰਗੁਜ਼ਾਰੀ ਸੰਬੰਧੀ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਮੌਕੇ ਸੱਤਪਾਲ ਸਲੋਹ ਅਤੇ ਬਲਵਿੰਦਰ ਕੌਰ ਸਲੋਹ ਵਲੋਂ ਆਪਣੇ ਪੋਤਰੇ ਦੇ ਜਨਮ ਲੈਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਸਾਰੇ ਹਾਜ਼ਰ ਸੁਸਾਇਟੀ ਕਾਰਕੁਨਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਸੁਖਵਿੰਦਰ ਲੰਗੇਰੀ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੌਰਾਨ ਲਗਾਏ ਸਾਹਿਤ ਦੇ ਸਟਾਲ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਲੈਕ. ਰਾਜ ਕੁਮਾਰ ਗੜ੍ਹਸ਼ੰਕਰ, ਮੋਹਣ ਬੀਕਾ, ਮਾ. ਹਰਦੀਪ ਕੁਮਾਰ ਗੜ੍ਹਸ਼ੰਕਰ, ਸੰਜੀਵ ਕੁਮਾਰ, ਬਲਵਿੰਦਰ ਨਵਾਂਸ਼ਹਿਰ ਆਦਿ ਹਾਜ਼ਰ ਸਨ।
ਮਾ. ਜਗਦੀਸ਼ ਰਾਏਪੁਰ ਡੱਬਾ।
ਜਥੇਬੰਦਕ ਮੁਖੀ ਜੋਨ ਨਵਾਂਸ਼ਹਿਰ।
ਫੋਨ: 9417434038

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਧੀਰਜ ਮੱਕੜ ਅਤੇ ਰੋਹਿਤ ਚੋਪੜਾ ਵਲੋਂ ਡਿਸਟ੍ਰਿਕ 321-ਡੀ ਦੇ ਸੇਵਾ ਕਾਰਜ ਲਈ 50,000 ਰੁਪਏ ਦਾ ਚੈੱਕ ਸਾਬਕਾ ਗਵਰਨਰ ਸਵਰਨ ਸਿੰਘ ਖਾਲਸਾ ਨੂੰ ਦਿੱਤਾ, ਪ੍ਰਧਾਨ ਮੀਨੂੰ ਭੁੱਟਾ।
Next articleਕਾਰ ਅਤੇ ਬਲੈਰੋ ਪਿੱਕਅਪ ਦੀ ਟੱਕਰ ਜਾਨੀ ਨੁਕਸਾਨ ਦਾ ਬਚਾਅ ਆਲਟੋ ਕਾਰ ਬੁਰਾ ਤਰ੍ਹਾਂ ਨਾਲ ਨੁਕਸਾਨੀ ਗਈ