HOME ਕਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਅਸੀਂ ਸਿਧਾਂਤਾਂ ਨਾਲ...

ਕਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਅਸੀਂ ਸਿਧਾਂਤਾਂ ਨਾਲ ਕਿੰਨਾ ਚੱਲੇ

3
ਕੰਵਲਜੀਤ ਕੌਰ
   (ਸਮਾਜ ਵੀਕਲੀ)   ਦੋ ਦਿਨ ਪਹਿਲਾਂ ਸਕੂਲਾਂ ਦੇ ਬੱਚੇ ਆਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮਦਿਨ ਹੈ ਨਤਮਸਤਕ ਹੋਣ ਆਏ ਬੜੀ ਖੁਸ਼ੀ ਹੋਈ ਸਟਾਫ ਤੇ ਬੱਚਿਆਂ ਤੇ ਜੋ ਬੱਚਿਆਂ ਦਾ ਤਾਂ ਖੈਰ ਕੋਈ ਕਸੂਰ ਨਹੀਂ ਉਹਨਾਂ ਨੇ ਮੱਥਾ ਟੇਕਿਆ ਪ੍ਰਸ਼ਾਦ ਲੈ ਕੇ ਆਪਣੇ ਆਪਣੇ ਘਰਾਂ ਨੂੰ ਗਏ ਉਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਬੂਟੇ ਲਗਾਉਣੇ ਹਨ ਆਪਣੇ ਜਨਮ ਦਿਨ ਤੇ ਵੀ ਫਿਰ ਮੈਂ ਇੱਕ ਦੋ ਸਕੂਲਾਂ ਵਿੱਚ ਸੁਨੇਹਾ ਵੀ ਭੇਜਿਆ ਕਿ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਤੁਸੀਂ ਵਾਤਾਵਰਨ ਦੀ ਸੰਭਾਲ ਕਰਨ ਦੇ ਲਈ ਬੂਟੇ ਲਾਓ, ਕੋਸ਼ਿਸ਼ ਸਭ ਬੇਕਾਰ। ਬੜੇ ਲੋਕਾਂ ਨੇ ਪੋਸਟਾਂ ਪਾਈਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਪੁਰਬ ਪ੍ਰਭਾਤ ਫੇਰੀਆਂ ਨਗਰ ਕੀਰਤਨ ਤੇ ਜਗਾ ਜਗਾ ਕੂਚੇ ਕੂਚੇ ਲੈ ਕੇ ਘੁੰਮਣਾ ਇਨੇ ਪਵਿੱਤਰ ਗ੍ਰੰਥ ਨੂੰ ਇਹ ਬਹੁਤ ਵੱਡੀ ਬੇਅਦਬੀ ਹੈ ਸਿਰਫ ਇਹ ਤਰੀਕਾ ਹੈ ਪੈਸੇ ਇਕੱਠੇ ਕਰਨ ਦਾ, ਕਿਉਂਕਿ ਸ਼ਰਧਾ ਅੰਨੀ ਹੁੰਦੀ ਹੈ ਤੇ ਕੋਈ ਸਵਾਲ ਨਹੀਂ ਉਠਾਉਂਦਾ, ਕਿ ਇਸ ਮਾਇਆ ਦਾ ਕੀ ਕੀਤਾ ਜਾਂਦਾ ਹੈ। ਦਿਖਾਵਾ ਹੀ ਦਿਖਾਵਾ ਸਭ ਪਾਸੇ ਗੁਰਦੁਆਰਾ ਸਾਹਿਬ ਇਨੀ ਭੀੜ ਸੀ ਲੰਗਰ ਦੇ ਸਮੇਂ ਦੇ ਕੋਲ ਕਿ ਪੈਰ ਰੱਖਣ ਦੀ ਜਗਾ ਨਹੀਂ ਸੀ ਰਾਗੀ ਸਿੰਘ ਬੜੇ ਖੁਸ਼ ਹੋ ਕੇ ਗਏ ਕਿਉਂਕਿ ਉਹਨਾਂ ਨੇ ਨਿਸ਼ਕਾਮ ਸੇਵਾ ਨਹੀਂ ਸੀ ਕੀਤੀ ਜੋ ਚਾਹਿਆ ਸੀ ਫਲ ਮਿਲਿਆ। ਪ੍ਰਬੰਧਕ ਕਮੇਟੀਆਂ ਇਹਨਾਂ ਦੇ ਗੁਣ  ਗਾਉਂਦੀਆਂਆ ਹਨ, ਰਾਗੀ ਜਥੇ ਪ੍ਰਬੰਧਕ ਕਮੇਟੀਆਂ ਦੇ ਬਸ ਭਾਜੀ ਇੱਕ ਦੂਜੇ ਨੂੰ ਮੋੜੀ ਜਾਂਦੇ ਹਨ, ਕਿਉਂਕਿ ਤੁਸੀਂ ਉਸ ਦਰ ਤੇ ਸਵਾਲ ਨਹੀਂ ਕਰ ਸਕਦੇ ਤੁਹਾਡੇ ਉੱਤੇ ਪ੍ਰਸ਼ਨਾਂ ਦੀ ਬੁਛਾੜ ਲੱਗ ਜਾਵੇਗੀ ਤੇ ਤੁਸੀਂ ਇਸ ਤਰਾਂ ਕਿਉ ਕੀਤਾ।  ਹੱਦ ਮੁੱਕ ਗਈ ਜਦੋਂ ਕਿਸੇ ਨੇ ਪੋਸਟ ਪਾਈ ਕਿ ਤੇਰਾਂ ਤੇਰਾਂ ਰੁਪਏ ਵਿੱਚ ਬਾਬੇ ਦੇ ਨਾਂ ਤੇ ਆ ਕੇ ਕੱਪੜੇ ਲੈ ਜਾਓ, ਲਾਈਕ ਕਮੈਂਟ ਲੈ ਕੇ ਉਹ ਪੈਸੇ ਬਣਾ ਗਏ ਤੇ ਲੋਕਾਂ ਦੀ ਭੀੜ ਦੁਕਾਨ ਦੇ ਬਾਹਰ ਲੱਗੀ ਰਹੀ। ਬਸ ਬਸ ਬਸ ਬਾਬਾ ਨਾਨਕ ਮੈਂ ਤੁਹਾਡੇ ਤੋਂ ਮਾਫੀ ਮੰਗ ਰਹੀ ਹਾਂ ਜੋ ਮੈਂ ਦੇਖਿਆ ਉਹ ਆਪਦੇ ਸਿਧਾਂਤਾਂ ਦੇ ਖਿਲਾਫ਼ ਸੀ ਤੇ ਸਭ ਆਪੋ ਆਪਣੀ ਮਰਜ਼ੀ ਕਰ ਰਹੇ ਸਨ ਬੰਬ ਪਟਾਕੇ ਚਲਾ ਕੇ , ਵਾਤਾਵਰਣ ਨੂੰ ਖੁਸ਼ਨੁਮਾ ਕਰ ਰਹੇ ਸਨ,ਜਗਾ ਜਗਾ ਲੰਗਰ ਲਾ ਕੇ, ਸਟਾਲ ਲਾ ਕੇ ਜੋ ਇਹਨਾਂ ਤੋਂ ਖੈਰ ਹੁੰਦਾ ਸੀ ਸਭ ਸਿਧਾਤਾਂ ਤੋਂ ਉਲਟ, ਬਹੁਤ ਉੱਚ ਕੋਟੀ ਦੇ ਸਾਹਿਤਕਾਰਾਂ ਨੇ ਇਸ ਬਾਰੇ ਬਹੁਤ ਕੁਝ ਲਿਖਿਆ ਲਿਖਣਾ ਵੀ ਚਾਹੀਦਾ ਹੈ, ਭਗਤ ਅੰਨੇ ਹੋਣ ਤਾਂ ਕੋਈ ਗੱਲ ਨਹੀਂ ਜੇ ਗੁਰੂ ਹੀ ਅੰਨਾ ਹੋਏ ਤਾਂ ਕੀ ਹੋਵੇਗਾ, ਅੱਗੋਂ ਤੂੰ ਜਾਣੀ ਜਾਣ ਏਂ, ਤੇਰੀਆਂ ਤੂੰ ਜਾਣੇ, ਭਟਕਿਆ ਹੋਇਆਂ ਨੂੰ ਰਾਹੇ ਪਾਓ ਕਿਰਪਾ ਕਰੋ ਸਾਰਿਆਂ ਤੇ
ਕੰਵਲਜੀਤ ਕੌਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੌਫ਼ੀ ਵਿਦ ਸੁੱਖੀ ਬਰਾੜ।
Next article*ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੀ ਜਨਮਦਿਨ ਤੇ ਪੌਧਾਰੋਪਣ ਮੁਹਿੰਮ ਤਹਿਤ ਲਗਾਏ ਬੂਟੇ*