ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਵਿੱਚ ਬੇਹੱਦ ਗੁੱਸਾ ਤੇ ਨਿਰਾਸ਼ਾ
ਧੂਰੀ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਹਾਲੀਆ ਪੱਤਰ ਨੇ ਪੈਨਸ਼ਨਰਾਂ ਅੰਦਰ ਅਤਿਅੰਤ ਰੋਸ਼ ਤੇ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ। ਵਿੱਤ ਵਿਭਾਗ ਨੇ ਅਪਣੇ 10 ਸਾਲ ਪੁਰਾਣੇ ਪੱਤਰ 3/28/2014-3ਵਿਪਤਤ/859692/1 ਮਿਤੀ 14.10.2016 ਦੀ ਲਗਾਤਾਰਤਾ ਦੇ ਹਵਾਲੇ ਨਾਲ ਮਿਤੀ 31 10 2025 ਨੂੰ ਜ਼ਾਰੀ ਕੀਤੇ ਗਏ ਪੱਤਰ ਰਾਹੀਂ ਆਦੇਸ਼ ਕੀਤੇ ਹਨ ਕਿ ਇਸ ਵਾਰ ਤੋਂ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਵੱਲੋਂ ਹਰ ਸਾਲ ਨਵੰਬਰ ਮਹੀਨੇ ਵਿੱਚ ਜਮ੍ਹਾਂ ਕਰਵਾਏ ਜਾਂਦੇ “ਜੀਵਨ ਪ੍ਰਮਾਣ-ਪੱਤਰ” ( ਲਾਈਫ਼ ਸਰਟੀਫਿਕੇਟ) ਨੂੰ ਇਸ ਵਾਰ ਆਨ ਲਾਈਨ ਜਮਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਨਾਲ ਪੈਨਸ਼ਨਰਾਂ ਵਿੱਚ ਸਰਕਾਰ ਅਤੇ ਬੈਂਕ ਅਧਿਕਾਰੀਆਂ ਪ੍ਰਤੀ ਬੇਹੱਦ ਰੋਸ਼ ਹੈ। 31 ਨਵੰਬਰ ਨੂੰ ਜਾਰੀ ਪੱਤਰ ਰਾਹੀਂ ਇਹ ਦੱਸਿਆ ਗਿਆ ਹੈ ਕਿ ਪੱਤਰ ਦੇ 10 ਸਾਲ ਬਾਅਦ ਸਰਕਾਰ (ਵਿੱਚ ਵਿਭਾਗ) ਨੇ “ਪੈਨਸ਼ਨ ਸੇਵਾ ਪੋਰਟਲ” ਜਾਰੀ ਕੀਤਾ ਹੈ, ਜਿਸ ਦੀ ਇੰਟੈਗਰੇਸ਼ਨ ਜੀਵਨ ਪ੍ਰਮਾਣ-ਪੱਤਰ (ਲਾਈਫ਼ ਸਰਟੀਫਿਕੇਟ) ਨਾਲ ਕੀਤੀ ਗਈ ਹੈ। ਇਸ ਵਾਰ ਜੀਵਨ ਪ੍ਰਮਾਣ-ਪੱਤਰ ਇਸ ਪੋਰਟਲ ਰਾਹੀਂ ਆਨ ਲਾਈਨ ਭਰਨ ਲਈ ਆਦੇਸ਼ ਕੀਤੇ ਗਏ ਹਨ। ਇੱਥੇ ਇਹ ਵੀ ਨਾਲ ਸਪੱਸ਼ਟ ਕੀਤਾ ਹੈ ਕਿ ਜੇਕਰ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਫਿੰਗਰਪ੍ਰਿੰਟ ਜਾਂ ਚਿਹਰੇ ਦਾ ਪ੍ਰਿੰਟ ਨਹੀਂ ਹੁੰਦਾ ਤਾਂ ਇਸ ਸੂਰਤ ਵਿੱਚ ਪਹਿਲਾਂ ਦੀ ਤਰ੍ਹਾਂ ਮੈਨੂਅਲ ਤਰੀਕੇ ਨਾਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਇਆ ਜਾ ਸਕੇਗਾ ਪਰ ਗਿਣਤੀ ਹਰ ਜ਼ਿਲ੍ਹੇ ਦੇ ਪੈਨਸ਼ਨਰਾਂ ਦੀ ਗਿਣਤੀ ਦਾ 2 ਪ੍ਰਤੀਸ਼ਤ ਤੋਂ ਕਿਸੇ ਵੀ ਕੀਮਤ ‘ਤੇ ਵੱਧ ਨਹੀਂ ਹੋਣੀ ਚਾਹੀਦੀ। ਸਰਕਾਰ ਦੇ ਇਸ ਨਵੇਂ ਹੁਕਮ ਨਾਲ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਵਿੱਚ ਹਫੜਾ- ਦਫੜੀ ਤੇ ਭੰਬਲਭੂਸੇ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਧੂਰੀ, ਜਨਰਲ ਸਕੱਤਰ ਡਾ ਅਮਰਜੀਤ ਸਿੰਘ , ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਅਤੇ ਚਰਨਜੀਤ ਸਿੰਘ ਕੈਂਥ ਤੇ ਵਿੱਤ ਸਕੱਤਰ ਰਤਨ ਭੰਡਾਰੀ ਨੇ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੇ ਐਨ ਅੰਤਮ ਮਹੀਨੇ ਇਹ ਆਦੇਸ਼ ਜ਼ਾਰੀ ਕਰਨ ਦੇ ਫ਼ੈਸਲੇ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਸਰਕਾਰ ਦੇ ਬਜ਼ੁਰਗ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਪ੍ਰੇਸ਼ਾਨ ਤੇ ਦੁਖੀ ਕਰਨ ਵਾਲਾ ਫੈਸਲਾ ਕਰਾਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਬੈਂਕਾਂ ਦੀ 10 ਸਾਲਾਂ ਤੱਕ ਇਸ ਮਸਲੇ ‘ਤੇ ਚੁੱਪੀ ਅਤੇ ਹੁਣ ਇੱਕਦਮ ਸਖ਼ਤ ਆਦੇਸ਼ ਜਾਰੀ ਕਰਨੇ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮੌਕੇ ਘੱਟੋ ਘੱਟ ਇੱਕ ਸਾਲ ਲਈ ਇਨ੍ਹਾਂ ਹੁਕਮਾਂ ਨੂੰ ਹਟਾਕੇ ਪੂਰੇ ਸਾਲ ਦੌਰਾਨ ਇਸ ਪ੍ਰਕਿਰਿਆ ਬਾਰੇ ਜਾਣਕਾਰੀ ਤੇ ਜਾਗਰੂਕਤਾ ਕੈਂਪ ਲਗਾ ਕੇ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਵੀ ਅੱਗੇ ਜ਼ਿੰਨਾ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਮੁਬਾਇਲ ਚਲਾਉਣ ਦੀ ਮੁਸ਼ਕਿਲ ਆਉਂਦੀ ਹੈ ਉਹਨਾਂ ਨੂੰ ਪਹਿਲਾਂ ਵਾਂਗ ਹੀ ਮੈਨੂਅਲ ਤਰੀਕੇ ਨਾਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਛੋਟ ਦੇਣ ਲਈ ਹੁਕਮ ਜ਼ਾਰੀ ਕਰਨੇ ਚਾਹੀਦੇ ਹਨ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਬਾਰੇ 16 ਨਵੰਬਰ ਨੂੰ ਧੂਰੀ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਕੋਈ ਠੋਸ ਨਿਰਣਾ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਬਖ਼ਸ਼ੀ, ਦਰਸ਼ਨ ਸਿੰਘ ਧਾਂਦਰਾ, ਗੁਰਦਾਸ ਬਾਂਸਲ , ਇੰਦਰਜੀਤ ਸ਼ਰਮਾ, ਆਤਮਾ ਸਿੰਘ ਘਨੌਰ , ਮੇਜਰ ਸਿੰਘ ਪ੍ਰਿੰਸੀਪਲ ,ਸੀਤਾ ਸਿੰਘ ਪ੍ਰਿੰਸੀਪਲ, ਸ਼ਿਆਮ ਸਿੰਘ ਮੂਲੋਵਾਲ,ਜਸਵੰਤ ਰਾਏ ਗੁਪਤਾ, ਕਰਮਜੀਤ ਸਿੰਘ ਬੇਨੜਾ, ਫਕੀਰ ਸਿੰਘ ਲੈਕਚਰ, ਨਿਰਮਲ ਸਿੰਘ ਧਾਂਦਰਾ, ਪ੍ਰਿੰਸੀਪਲ ਸੁਖਵੀਰ ਸਿੰਘ, ਮਨੋਹਰ ਲਾਲ ਬਰਡਵਾਲ, ਸਰਬਜੀਤ ਸਿੰਘ ਮੀਮਸਾ, ਅਵਤਾਰ ਸਿੰਘ ਮੂਕਰ , ਭਜਨ ਸਿੰਘ ਰੰਗੀਆਂ, ਰਾਮ ਲਾਲ , ਗੁਰਮੇਲ ਸਿੰਘ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



