HOME ਰੇਲਵੇ ਵਿੱਚ ਆਊਟਸੋਰਸਿੰਗ, ਨਿੱਜੀਕਰਨ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ – ...

ਰੇਲਵੇ ਵਿੱਚ ਆਊਟਸੋਰਸਿੰਗ, ਨਿੱਜੀਕਰਨ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ – ਅਖਿਲੇਸ਼, ਸਰਵਜੀਤ

2

ਜਦੋਂ ਫੌਜੀ ਹੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ? 

 ਕਪੂਰਥਲਾ  (ਸਮਾਜ ਵੀਕਲੀ)  (ਕੌੜਾ)- ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਅਖਿਲੇਸ਼ ਪਾਂਡੇ ਤੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਜੰਮੂ ਤਵੀ ਐਕਸਪ੍ਰੈੱਸ ਦੇ ਸਲੀਪਰ ਕੋਚ ਵਿੱਚ ਠੇਕਾ ਕਰਮਚਾਰੀਆਂ ਦੁਆਰਾ ਫੌਜੀ ਜਵਾਨ ਜਿਗਰ ਕੁਮਾਰ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ‘ਤੇ ਡੂੰਘਾ ਗੁੱਸਾ ਪ੍ਰਗਟ ਕਰਦਾ ਹੈ। ਆਈ ਆਰ ਈ ਐੱਫ  ਦੇ ਆਗੂਆਂ ਨੇ ਇਸ ਘਿਨਾਉਣੀ ਘਟਨਾ ਲਈ ਰੇਲਵੇ ਬੋਰਡ ਦੀਆਂ ਦੂਰਅੰਦੇਸ਼ੀ ਤੋਂ ਰਹਿਤ ਨਿੱਜੀਕਰਨ, ਠੇਕੇਦਾਰੀ ਪ੍ਰਥਾ ਅਤੇ ਅੰਨ੍ਹੇਵਾਹ ਆਊਟਸੋਰਸਿੰਗ ਦੀਆਂ ਨੀਤੀਆਂ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। ਰੇਲਵੇ ਬੋਰਡ ਲੰਬੇ ਸਮੇਂ ਤੋਂ ਯਾਤਰੀ ਸੁਰੱਖਿਆ ਅਤੇ ਸੰਭਾਲ ਨਾਲ ਜੁੜੀਆਂ ਕੋਚ ਅਟੈਂਡੈਂਟ, ਖਾਣ-ਪੀਣ, ਸਫ਼ਾਈ, ਰੱਖ-ਰਖਾਅ ਅਤੇ ਸੁਰੱਖਿਆ ਵਰਗੀਆਂ ਅਣਗਿਣਤ ਮਹੱਤਵਪੂਰਨ ਸੇਵਾਵਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਦਾ ਰਿਹਾ ਹੈ। ਇਹਨਾਂ ਠੇਕੇਦਾਰਾਂ ਦੁਆਰਾ, ਬਿਨਾਂ ਕਿਸੇ ਢੁਕਵੀਂ ਪੁਲਿਸ ਤਸਦੀਕ ਜਾਂ ਪਿਛੋਕੜ ਦੀ ਜਾਂਚ ਦੇ, ਅਸੁਰੱਖਿਅਤ, ਅਰਾਜਕ ਅਤੇ ਅਪਰਾਧਿਕ ਅਨਸਰਾਂ ਨੂੰ ਬਹੁਤ ਸੰਵੇਦਨਸ਼ੀਲ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਂਦਾ ਹੈ। ਜਿਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਹੁੰਦੀ। ਆਈ ਆਰ ਈ ਐੱਫ ਅਤੇ ਹੋਰ ਯੂਨੀਅਨਾਂ ਦੀਆਂ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ, ਰੇਲਵੇ ਪ੍ਰਸ਼ਾਸਨ ਮਿਲੀਭੁਗਤ ਜਾਂ ਉਦਾਸੀਨਤਾ ਦੇ ਚੱਲਦਿਆਂ ਇਨ੍ਹਾਂ ਅਟੈਂਡੈਂਟਾਂ ਦੀ ਤਸਦੀਕ ਵਿੱਚ ਭਾਰੀ ਲਾਪਰਵਾਹੀ ਵਰਤਦਾ ਰਿਹਾ ਹੈ। ਜਿਸ ਕਾਰਨ ਅੱਜ ਇੱਕ ਰਾਸ਼ਟਰ ਰੱਖਿਅਕ ਦੀ ਜਾਨ ਗਈ ਹੈ। ਇਹ ਦੁਖਦ ਘਟਨਾ ਸਿੱਧ ਕਰਦੀ ਹੈ ਕਿ ਨਿੱਜੀਕਰਨ ਦੀ ਨੀਤੀ ਯਾਤਰੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੀ ਹੈ। ਅਖਿਲੇਸ਼ ਪਾਂਡੇ ਤੇ ਸਰਵਜੀਤ ਸਿੰਘ ਨੇ ਕਿਹਾ ਕਿ ਇਹ ਬਿਲਕੁਲ ਅਸਵੀਕਾਰਨਯੋਗ ਹੈ ਕਿ ਰੇਲਵੇ ਬੋਰਡ ਆਪਣੀ ਨਿੱਜੀਕਰਨ ਦੀ ਅੰਨ੍ਹੀ ਦੌੜ ਨੂੰ ਜਾਰੀ ਰੱਖੇ, ਜਦੋਂ ਕਿ ਸੁਰੱਖਿਆ ਅਤੇ ਰਾਸ਼ਟਰ ਸੇਵਾ ਨਾਲ ਜੁੜੇ ਇੱਕ ਵਿਅਕਤੀ ਦਾ ਕਤਲ ਹੋ ਚੁੱਕਾ ਹੈ।  ਆਈ ਆਰ ਈ ਐੱਫ ਮੰਗ ਕਰਦਾ ਹੈ ਕਿ ਰੇਲਵੇ ਬੋਰਡ ਤੁਰੰਤ ਪ੍ਰਭਾਵ ਨਾਲ ਇਸ ਨੀਤੀ ਨੂੰ ਪਲਟੇ। ਸਾਡੀ ਮੰਗ ਹੈ ਕਿ ਯਾਤਰੀ ਸੁਰੱਖਿਆ ਨਾਲ ਜੁੜੇ ਸਾਰੇ ਕੰਮ, ਖਾਸ ਕਰਕੇ ਕੋਚ ਅਟੈਂਡੈਂਟ, ਸਫ਼ਾਈ, ਅਤੇ ਹੋਰ ਸੇਵਾਵਾਂ, ਜਿਨ੍ਹਾਂ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਗਿਆ ਹੈ, ਉਹਨਾਂ ਸਾਰੀਆਂ ਸੇਵਾਵਾਂ ਦਾ ਤੁਰੰਤ ਰਾਸ਼ਟਰੀਕਰਨ (ਵਿਭਾਗੀਕਰਨ) ਕੀਤਾ ਜਾਵੇ। ਇਹਨਾਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਨਾਲ ਰੇਲਵੇ ਦੇ ਆਪਣੇ ਕਰਮਚਾਰੀਆਂ ਰਾਹੀਂ ਚਲਾਉਣ ਦੀ ਗਾਰੰਟੀ ਯਕੀਨੀ ਬਣਾਈ ਜਾਵੇ। ਇਸਦੇ ਲਈ ਰੇਲਵੇ ਨੂੰ ਲੱਖਾਂ ਖਾਲੀ ਪਏ ਅਹੁਦਿਆਂ ‘ਤੇ ਤੁਰੰਤ ਨਵੀਆਂ ਭਰਤੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸੁਰੱਖਿਆ ਅਤੇ ਸੇਵਾ ਦੀ ਗੁਣਵੱਤਾ ਬਹਾਲ ਹੋ ਸਕੇ। ਇਸ ਤੋਂ ਇਲਾਵਾ, ਇਸ ਕਤਲ ਕਾਂਡ ਲਈ ਜ਼ਿੰਮੇਵਾਰ ਠੇਕੇਦਾਰ ਦਾ ਲਾਇਸੈਂਸ ਤੁਰੰਤ ਰੱਦ ਕੀਤਾ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਆਈ ਆਰ ਈ ਐੱਫ  ਚੇਤਾਵਨੀ ਦਿੰਦਾ ਹੈ ਕਿ ਜੇਕਰ ਇਸ ਭਿਆਨਕ ਘਟਨਾ ਤੋਂ ਬਾਅਦ ਵੀ ਠੋਸ ਕਾਰਵਾਈ ਨਹੀਂ ਹੋਈ, ਤਾਂ ਆਈ ਆਰ ਈ ਐੱਫ  ਦੇਸ਼ ਵਿਆਪੀ ਅੰਦੋਲਨ ਲਈ ਮਜਬੂਰ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੀਵਨ ਪ੍ਰਮਾਣ-ਪੱਤਰ (ਲਾਈਫ਼ ਸਰਟੀਫਿਕੇਟ) ਬਾਰੇ ਸਰਕਾਰ ਦੇ ਤਾਜ਼ਾ ਹੁਕਮਾਂ ਨੇ ਹਫੜਾ ਦਫੜੀ ਤੇ ਭੰਬਲਭੂਸੇ ਦਾ ਮਾਹੌਲ ਬਣਾਇਆ।
Next articleਜੀ ਡੀ ਗੋਇਨਕਾ ਸਕੂਲ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ