HOME ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਵੱਲੋਂ ਤਰਨਤਾਰਨ ਚੋਣਾਂ ਵਿੱਚ...

ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਵੱਲੋਂ ਤਰਨਤਾਰਨ ਚੋਣਾਂ ਵਿੱਚ ਕੀਤਾ ਡੋਰ ਟੂ ਡੋਰ ਕੀਤਾ ਕੰਪੇਨ

3

ਨਵਾਂਸ਼ਹਿਰ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਪੰਜਾਬ ਦੇ ਤਰਨਤਾਰਨ ਵਿਧਾਨ ਸਭਾ ਹਲਕਾ ਵਿੱਚ ਚੋਣ ਸਰਗਰਮੀਆਂ ਸ਼ਿਖਰਾਂ ਤੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜੋ ਤਰਨਤਾਰਨ ਤੋਂ ਚੋਣ ਮੈਦਾਨ ਵਿੱਚ ਖੜੇ ਹਨ ।ਅੱਜ ਮੀਡੀਆ ਨਾਲ ਗੱਲਬਾਤ ਕਰਦਿਆ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਨੇ ਤਰਨਤਾਰਨ ਹਲਕੇ ਚ ਡੋਰ ਟੂ ਡੋਰ ਪਿੰਡ ਕੈਂਡੇਵਾਲ‌‌ ਵਿਚ ਮੁਹਿੰਮ ਚਲਾਉਣ ਲਈ ਪੁਹੰਚੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਤਰਨਤਾਰਨ ਹਲਕੇ ਵਿਚ ਲਗਾਈ ਗਈ ਡਿਊਟੀ ਸਬੰਧੀ ਚੇਅਰਮੈਨ ਕੁਲਦੀਪ ਸਿੰਘ ਸੈਣੀ ਅਤੇ ਤਰਨਤਾਰਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀਰ ਰਾਉ ਟੀਮ ਨੂੰ ਨਾਲ ਲੈਕੇ ਡੋਰ ਟੂ ਡੋਰ ਕੰਪੇਨ ਬੜੇ ਹੀ ਜੋਸ਼ੋਖ਼ਰੋਸ਼ ਨਾਲ ਪਿੰਡ ਕੈਡੇਵਾਲ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਆਰੰਭ ਕੀਤਾ।ਵੱਖ ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਉਹਨਾਂ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਬਾਰੇ ਦੱਸਿਆ ਅਤੇ ਬੇਨਤੀ ਕੀਤੀ ਕਿ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਹੀ ਨੇਪਰੇ ਚਾੜੇ ਜਾਣਗੇ। ਪਿੰਡ ਵਾਸੀਆਂ ਨੇ ਖੁੱਲੇ ਦਿਲ ਨਾਲ ਆਮ ਆਦਮੀ ਪਾਰਟੀ ਦੀ ਟੀਮ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।ਤਰਨਤਾਰਨ ਦੀ ਜ਼ਿਮਨੀ ਚੋਣ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਬਹੁਤ ਵੱਡੇ ਫਰਕ ਨਾਲ ਜਿਤਾ ਕੇ ਭਗਵੰਤ ਮਾਨ ਮੁੱਖ ਮੰਤਰੀ ਦੀ ਝੋਲੀ ਪਾਉਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਰਟੀਓ ਦਫਤਰ ਦੀਆਂ ਸੇਵਾਵਾਂ ਹੁਣ ਮਿਲਣਗੀਆਂ ਘਰ ਬੈਠੇ- ਸਤਨਾਮ ਜਲਾਲਪੁਰ
Next articleਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਮਾਰੀਂ ਟੱਕਰ