HOME ਆਰਟੀਓ ਦਫਤਰ ਦੀਆਂ ਸੇਵਾਵਾਂ ਹੁਣ ਮਿਲਣਗੀਆਂ ਘਰ ਬੈਠੇ- ਸਤਨਾਮ ਜਲਾਲਪੁਰ

ਆਰਟੀਓ ਦਫਤਰ ਦੀਆਂ ਸੇਵਾਵਾਂ ਹੁਣ ਮਿਲਣਗੀਆਂ ਘਰ ਬੈਠੇ- ਸਤਨਾਮ ਜਲਾਲਪੁਰ

ਨਵਾਂਸ਼ਹਿਰ,  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ  ਜਦੋਂ ਤੋਂ ਬਣੀ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਆਮ ਪਬਲਿਕ ਦੀਆਂ ਸਹੂਲਤਾਂ‌ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਦਿੱਲੀ ਅਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਨਿੱਤ ਕੋਈ ਨਾ ਕੋਈ ਸਕੀਮ ਲਿਆਂ ਰਹੇ ਹਨ । ਇਸੇ ਲੜੀ ਵਿਚ ਪੰਜਾਬ ਸਰਕਾਰ ਨੇ ਇੱਕ ਹੋਰ ਬਹੁਤ ਵੱਡਾ ਕਦਮ ਚੱਕਦੇ ਹੋਏ ਆਰਟੀਓ ਦਫਤਰ ਦੀਆਂ ਸਾਰੀਆਂ ਸੇਵਾਵਾਂ ਘਰ ਬੈਠੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਇਸ ਦਾ ਰਸਮੀ ਉਦਘਾਟਨ ਕੱਲ ਲੁਧਿਆਣਾ ਵਿਖੇ ਕੀਤਾ। ਉਹਨਾਂ ਨੇ ਲੁਧਿਆਣਾ ਦੇ ਆਰਟੀਓ ਦਫਤਰ ਨੂੰ ਤਾਲਾ ਲਗਾ ਕੇ ਇਸਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਹੁਣ 56 ਤਰ੍ਹਾਂ ਦੀਆਂ ਸੇਵਾਵਾਂ ਲਈ ਦਫਤਰ ਆਉਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਨਾ ਸਿਰਫ ਆਮ ਲੋਕਾਂ ਦੀ ਖੱਜਲ ਖੁਆਰੀ ਬਚੇਗੀ ਬਲਕਿ ਇਸ ਨਾਲ ਰਿਸ਼ਵਤ ਤੇ ਵੀ ਪੂਰੀ ਤਰਾਂ ਲਗਾਮ ਲੱਗੇਗੀ। ਇਹ ਸੇਵਾਵਾਂ ਹੁਣ ਜਿਲੇ ਦੇ ਸੁਵਿਧਾ ਕੇਂਦਰ ਜਾ ਆਨਲਾਈਨ ਅਤੇ 1076 ਨੰਬਰ ਡਾਇਲ ਕਰਕੇ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸਿਰਫ ਡਰਾਈਵਿੰਗ ਲਾਈਸੈਂਸ ਦੀ ਫੋਟੋ ਕਰਵਾਉਣ ਜਾਂ ਆਰਸੀ ਰਿਨਿਊ ਕਰਾਉਣ ਦੇ ਲਈ ਹੀ ਲੋਕਾਂ ਨੂੰ ਦਫਤਰ ਵਿਖੇ ਆਣਾ ਪਵੇਗਾ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੇ ਵਿੱਚ ਬਹੁਤ ਜਿਆਦਾ ਖੁਸ਼ੀ ਪਾਈ ਜਾ ਰਹੀ ਹੈ। ਸਤਨਾਮ ਜਲਾਲਪੁਰ ਨੇ ਸਰਦਾਰ ਭਗਵੰਨ ਸਿੰਘ ਮਾਨ ਜੀ ਦਾ ਇਸ ਕਦਮ ਲਈ ਸ਼ੁਕਰੀਆ ਅਦਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਕਾਨ ਮਾਲਕਾਂ ਨੂੰ ਕਿਰਾਏਦਾਰ, ਨੌਕਰ ਅਤੇ ਪੇਇੰਗ ਗੈਸਟ ਦਾ ਵੇਰਵਾ ਪ੍ਰਸ਼ਾਸਨ ਨੂੰ ਦੇਣ ਦੇ ਹੁਕਮ
Next articleਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਵੱਲੋਂ ਤਰਨਤਾਰਨ ਚੋਣਾਂ ਵਿੱਚ ਕੀਤਾ ਡੋਰ ਟੂ ਡੋਰ ਕੀਤਾ ਕੰਪੇਨ