HOME ‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਪਿੰਡ-ਪਿੰਡ ਪਹੁੰਚੇਗੀ ਬਸਪਾ

‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਪਿੰਡ-ਪਿੰਡ ਪਹੁੰਚੇਗੀ ਬਸਪਾ

2

9 ਅਕਤੂਬਰ ਦੀ ਕਾਮਯਾਬ ਰੈਲੀ ਤੋਂ ਬਾਅਦ ਹੁਣ ਬਸਪਾ ਜਨਸੰਪਰਕ ਮੁਹਿੰਮ ਚਲਾਏਗੀ

ਜਲੰਧਰ  (ਸਮਾਜ ਵੀਕਲੀ)  ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਇੱਕ ਸੂਬਾ ਪੱਧਰੀ ਮੀਟਿੰਗ ਪਾਰਟੀ ਦੇ ਸੂਬਾ ਦਫਤਰ ਵਿੱਚ ਕੀਤੀ ਗਈ। ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਬਸਪਾ ਦੇ ਕੇਂਦਰੀ ਕੋਆਡੀਨੇਟਰ ਰਣਧੀਰ ਸਿੰਘ ਬੈਣੀਵਾਲ ਤੇ ਉਨ੍ਹਾਂ ਨਾਲ ਪਾਰਟੀ ਵੱਲੋਂ ਨਵੇਂ ਲਗਾਏ ਕੇਂਦਰੀ ਕੋਆਡੀਨੇਟਰ ਪ੍ਰਤਾਪ ਸਿੰਘ ਵੀ ਪਹੁੰਚੇ। ਇਸ ਦੇ ਨਾਲ-ਨਾਲ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਸੂਬਾ ਕੋਆਰਡੀਨੇਟਰ ਤੇ ਵਿਧਾਇਕ ਡਾ. ਨਛੱਤਰ ਪਾਲ, ਪ੍ਰਜਾਪਤੀ ਅਜੀਤ ਸਿੰਘ ਭੈਣੀ, ਤੀਰਥ ਮਹਿਰਾ ਰਾਜਪੁਰਾ, ਚੌਧਰੀ ਗੁਰਨਾਮ ਸਿੰਘ, ਕੁਲਦੀਪ ਸਿੰਘ ਸਰਦੂਲਗੜ੍ਹ ਸਮੇਤ ਸਾਰੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ। ਇਸ ਮੌਕੇ ਉਕਤ ਆਗੂਆਂ ਨੇ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸੰਭਾਲੋ ਮੁਹਿੰਮ ਨੂੰ ਸੂਬੇ ਵਿੱਚ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ। ਇਸ ਕਰਕੇ ਹੀ ਵੱਡੀ ਗਿਣਤੀ ਦੇ ਵਿੱਚ ਸਾਰੇ ਵਰਗਾਂ ਦੇ ਲੋਕ ਬਸਪਾ ਦੀ 9 ਅਕਤੂਬਰ ਦੀ ਫਿਲੌਰ ਰੈਲੀ ਵਿੱਚ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸੰਭਾਲੋ ਮੁਹਿੰਮ ਹੁਣ ਦੂਜੇ ਰਾਊਂਡ ਵਿੱਚ ਦਾਖਲ ਹੋ ਚੁੱਕੀ ਹੈ। ਇਸ ਦੇ ਤਹਿਤ ਬਸਪਾ ਵੱਲੋਂ ਪਿੰਡ-ਪਿੰਡ ਜਾ ਕੇ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵੱਲੋਂ ਦੇਸ਼ ਭਰ ਵਿੱਚ ਪਾਰਟੀ ਨੂੰ ਪਿੰਡ-ਪਿੰਡ, ਬੂਥ-ਬੂਥ ਤੱਕ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਤਹਿਤ ਹੀ ਪੰਜਾਬ ਵਿੱਚ ਵੀ ਸਾਰੇ ਆਗੂ ਤੇ ਵਰਕਰ ਪਿੰਡ-ਪਿੰਡ, ਬੂਥ-ਬੂਥ ਤੱਕ ਸਾਰੇ ਵਰਗਾਂ ਤੱਕ ਪਹੁੰਚ ਕਰਨਗੇ ਤੇ ਉਹਨਾਂ ਨੂੰ ਪੰਜਾਬ ਸੰਭਾਲੋ ਮੁਹਿੰਮ ਤਹਿਤ ਪਾਰਟੀ ਨਾਲ ਜੋੜਨਗੇ, ਤਾਂ ਕਿ ਪੰਜਾਬ ਵਿੱਚ ਬਸਪਾ ਰਾਹੀਂ ਚੰਗੀ ਬਦਲਵੀਂ ਰਾਜਨੀਤੀ ਸੱਤਾ ਵਿੱਚ ਲਿਆਈ ਜਾ ਸਕੇ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਵਿੱਚ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਨੇ ਸੂਬੇ ਦੇ ਲੋਕਾਂ ਦਾ ਲਗਾਤਾਰ ਉਜਾੜਾ ਕੀਤਾ ਹੈ।ਲੋਕਾਂ ਕੋਲ ਰੁਜ਼ਗਾਰ ਨਹੀਂ ਹੈ, ਨਸ਼ਾ ਫੈਲਿਆ ਹੋਇਆ ਹੈ ਤੇ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਹੈ। ਇਸ ਮੌਕੇ ਬਸਪਾ ਆਗੂ ਬਲਦੇਵ ਸਿੰਘ ਮਹਿਰਾ, ਲਾਲ ਸਿੰਘ ਸੁਲਹਾਣੀ, ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਲਾਲ ਚੰਦ ਔਜਲਾ, ਤਰਸੇਮ ਥਾਪਰ, ਹਰਭਜਨ ਬਜਹੇੜੀ, ਪਰਵੀਨ ਬੰਗਾ, ਰਾਕੇਸ਼ ਦਾਤਾਰਪੂਰੀ, ਬਲਵਿੰਦਰ ਬਿੱਟਾ, ਬਲਜੀਤ ਸਿੰਘ ਸਲਾਣਾ, ਜਗਦੀਸ਼ ਸ਼ੇਰਪੁਰੀ, ਸਲਵਿੰਦਰ ਕੁਮਾਰ, ਦਲਜੀਤ ਰਾਏ ਆਦਿ ਆਗੂ ਵੀ ਮੌਜ਼ੂਦ ਸਨ। ਇਸ ਦੌਰਾਨ ਪੰਜਾਬ ਦੇ ਨਵੇਂ ਇੰਚਾਰਜ ਪ੍ਰਤਾਪ ਸਿੰਘ ਦਾ ਪੰਜਾਬ ਪਹੁੰਚਣ ‘ਤੇ ਪਾਰਟੀ ਲੀਡਰਸ਼ਿਪ ਵੱਲੋਂ ਸਵਾਗਤ ਵੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਡੀਆ ਬਨਾਮ ਭਾਰਤ
Next articleਜ਼ਿਲ੍ਹੇ ‘ਚ ਕਣਕ ਦਾ 380 ਕੁਇੰਟਲ ਬੀਜ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾਵੇਗਾ: ਡਿਪਟੀ ਕਮਿਸ਼ਨਰ