ਪ੍ਰਦਰਸ਼ਨ ਕਰ ਰਹੇ ਲਾਈਨਮੈਂਨਾ ਨੂੰ ਜਾਨਵਰਾ ਵਾਗ ਕੁੱਟਣ ਵਾਲੇ ਡੀਐਸਪੀ ਸਿੰਗਲਾ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ : ਬੀਰਪਾਲ,ਨੇਕੂ,ਹੈਪੀ,ਬੰਟੀ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਪੰਜਾਬ ਵਿੱਚ ਬਦਲਾਅ ਦੇ ਨਾਮ ‘ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਪਣੇ ਅਸਲੀ ਅਤੇ ਬੇਰਹਿਮ ਚਿਹਰੇ ਨਾਲ ਲੋਕਾਂ ਸਾਹਮਣੇ ਨੰਗੀ ਹੋ ਚੁੱਕੀ ਹੈ।ਪੀ.ਐੱਸ.ਪੀ.ਸੀ.ਐੱਲ. (PSPCL) ਦਫ਼ਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਅਪ੍ਰੈਂਟਿਸ ਲਾਈਨਮੈਂਨਾਂ ‘ਤੇ ਪੁਲਿਸ ਵੱਲੋਂ ਕੀਤਾ ਗਿਆ ਬੇਰਹਿਮ ਲਾਠੀਚਾਰਜ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਹੈ। ਇਹਨਾ ਗੱਲਾਂ ਦਾ ਪ੍ਰਗਟਾਵਾ ਬੇਗਮਪੁਰਾ ਟਾਈਗਰ ਫੋਰਸ ਦੇ ਨਿਧੁੱੜਕ ਅਤੇ ਜਾਵਾਜ਼ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਦੁਆਬਾ ਪ੍ਰਧਾਨ ਨੇਕੂ ਅਜਨੋਹਾ, ਜਿਲਾ ਪ੍ਰਧਾਨ ਹੈਪੀ ਫਤਿਹਗੜ, ਅਤੇ ਬੰਟੀ ਹਰਿਆਣਾ ਪ੍ਰਧਾਨ ਹਲਕਾ ਸ਼ਾਮ 84 ਤੋਂ ਨੇ ਸਾਂਝੇ ਰੂਪ ਵਿੱਚ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਸੰਖੇਪ ਜਿਹੀ ਪ੍ਰੈਸ ਵਾਰਤਾ ਦੌਰਾਨ ਕੀਤਾ !ਫੋਰਸ ਦੇ ਆਗੂਆਂ ਨੇ ਆਖਿਆ ਕਿ ਜਿਹੜੀ ਆਮ ਆਦਮੀ ਪਾਰਟੀ ਖੁਦ ਧਰਨਿਆਂ ਅਤੇ ਮੁਜ਼ਾਹਰਿਆਂ ਵਿੱਚੋਂ ਨਿਕਲ ਕੇ ਸੱਤਾ ਤੱਕ ਪਹੁੰਚੀ ਸੀ, ਅੱਜ ਉਸੇ ਪਾਰਟੀ ਦਾ ਅਸਲੀ ਚਿਹਰਾ ਪੰਜਾਬ ਦੇ ਲੋਕਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਸਾਹਮਣੇ ਆ ਚੁੱਕਾ ਹੈ। ਹੱਕ ਮੰਗਦੇ ਨੌਜਵਾਨਾਂ ਨੂੰ ਛੱਲੀਆਂ ਵਾਂਗ ਕੁੱਟ ਕੇ ‘ਆਪ’ ਸਰਕਾਰ ਨੇ ਪੁਰਾਣੇ ਮੁਗਲ ਰਾਜ ਦੇ ਜ਼ੁਲਮਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਉਹਨਾਂ ਕਿਹਾ ਕਿ ਡੀਐਸਪੀ ਸੰਜੀਵ ਸਿੰਗਲਾ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਗਿਆ ਉਹਨਾਂ ਮੰਗ ਕੀਤੀ ਕਿ ਡੀਐਸਪੀ ਸੰਜੀਵ ਸਿੰਗਲਾ ਨੂੰ ਤੁਰੰਤ ਪ੍ਰਭਾਵ ਵਿੱਚ ਆ ਕੇ ਡਿਸਮਿਸ ਕੀਤਾ ਜਾਵੇ । ਉਹਨਾਂ ਕਿਹਾ ਕਿ “ਜ਼ੁਲਮ ਦੀ ਵੀ ਹੱਦ ਹੁੰਦੀ ਹੈ, ਅਤੇ ਇਸ ਬਦਲਾਅ ਦੇ ਨਾਮ ‘ਤੇ ਹੋ ਰਹੇ ਜ਼ੁਲਮ ਦਾ ਬਦਲਾ ਫੇਰ ਪਬਲਿਕ ਹੀ ਲੈਂਦੀ ਹੈ ਤੇ ਪਬਲਿਕ ਹੀ ਲਏਗੀ । ਬੇਗਮਪੁਰਾ ਟਾਈਗਰ ਫੋਰਸ ਨੇ ਪੀੜਤ ਮੁਲਾਜ਼ਮਾਂ ਅਤੇ ਨੌਜਵਾਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਫੋਰਸ ਉਨ੍ਹਾਂ ਦੀ ਆਵਾਜ਼ ਨੂੰ ਕਿਸੇ ਵੀ ਕੀਮਤ ‘ਤੇ ਦੱਬਣ ਨਹੀਂ ਦੇਵੇਗੀ। ਫੋਰਸ ਨੌਜਵਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਪਿੱਛੇ ਚਟਾਨ ਵਾਂਗ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਹਮੇਸ਼ਾ ਖੜ੍ਹੀ ਰਹੇਗੀ। ਫੋਰਸ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਅਤੇ ਧੱਕੇਸ਼ਾਹੀ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ। ਇਸ ਬੇਰਹਿਮੀ ਦਾ ਜਵਾਬ ਪੰਜਾਬ ਦੀ ਜਨਤਾ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਵੇਗੀ ਅਤੇ ‘ਆਪ’ ਦੇ ਲੀਡਰਾਂ ਨੂੰ ਮੂੰਹ ਨਹੀਂ ਲਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



