(ਸਮਾਜ ਵੀਕਲੀ)
ਭਾਰਤ ਲੂਣ-ਤੇਲ ਨੂੰ ਤਰਸੇ,
ਇੰਡੀਆ ਮੁਰਗੇ, ਬੱਕਰੇ ਚੱਬੇ।
ਇੰਡੀਆ ਨਿੱਤ ਦਿਨ ਸ਼ਾਈਨ ਹੋ ਰਿਹਾ,
ਭਾਰਤ ਦੇ ਮੂੰਹ ਵਧਦੇ ਧੱਬੇ।
ਇੰਡੀਆ “ਜਯ ਹੋ, ਜਯ ਹੋ” ਕਰਦਾ,
ਭਾਰਤ ਮਾਰੇ ਲੱਲੇ-ਭੱਬੇ।
ਇੰਡੀਆ ਝੂਮੇ ਬੈਂਡ, ਰਾਕ ‘ਤੇ,
ਭਾਰਤ ਬੱਸ ਖੜਕਾਵੇ ਡੱਬੇ।
ਭਾਰਤ ਝੂਰੇ ਮਿਲੇ ਨਾ ਰੇਤਾ,
ਇੰਡੀਆ ਹਾਈਵੇ, ਪੁਲ਼ ਤੱਕ ਦੱਬੇ।
ਭਾਰਤ ਦੇ ਵਿੱਸਵੇ ਵੀ ਵਿਕ ਗਏ
ਤੇ ਇੰਡੀਆ ਕਬਜ਼ਾਏ ਮੁਰੱਬੇ।
ਭਾਰਤ ਵੱਸਣ ਮਾਸੂਮ, ਨਿਮਾਣੇ,
ਇੰਡੀਆ ਵਿੱਚ ਚਲਾਕ ਤੇ ਕੱਬੇ।
ਇੰਡੀਆ ਦੇ ਵਿੱਚ ਪੈਕੇਜ਼ ਮਿਲਦੇ,
ਭਾਰਤ ਪਿਆ ਦਿਹਾੜੀ ਲੱਭੇ।
ਭਾਰਤ ਵਿੱਚ ਧਰਨੇ, ਹੜਤਾਲਾਂ
ਤੇ ਇੰਡੀਆ ਘਪਲਿਆਂ ਦੇ ਥੱਬੇ।
ਇੰਡੀਆ ਜ਼ਰਵਾਣਿਆਂ ਦੀ ਚੱਕੀ
ਤੇ ਭਾਰਤ ਪਿਸ ਰਿਹਾ ਏ ਗੱਭੇ।
ਭਾਰਤ ਧੱਕੇ ਖਾਵੇ ਦਫ਼ਤਰੀਂ,
ਇੰਡੀਆ ਯੂ.ਐਨ.ਓ ਵਿੱਚ ਫੱਬੇ।
ਬੱਸ ਕਰ ਰੋਮੀਆਂ ਪਿੰਡ ਘੜਾਮੇਂ,
ਪੀੜਾਂ, ਦਰਦ ਛੇੜ ਨਾ ਸੱਭੇ।
ਰੋਮੀ ਘੜਾਮੇਂ ਵਾਲਾ।
7717380107


