HOME ਬੀ.ਐਸ.ਪੀ. ਸਪੋਰਟਸ ਵਰਲਡ ਵਾਈਡ ਦੇ ਆਗੂਆਂ ਨੇ ਹਲਕਾ ਫਗਵਾੜਾ ਦੀ ਟੀਮ ਨਾਲ...

ਬੀ.ਐਸ.ਪੀ. ਸਪੋਰਟਸ ਵਰਲਡ ਵਾਈਡ ਦੇ ਆਗੂਆਂ ਨੇ ਹਲਕਾ ਫਗਵਾੜਾ ਦੀ ਟੀਮ ਨਾਲ ” ਪੰਜਾਬ ਸੰਭਾਲੋ ਮੁਹਿੰਮ ” ਤਹਿਤ ਕੀਤੀ ਮੀਟਿੰਗ

2

ਮਿਸ਼ਨ 2027 ਨੂੰ ਸਫ਼ਲ ਬਣਾਉਣ ਲਈ ਬੀ.ਐਸ.ਪੀ.ਵਰਲਡ ਵਾਈਡ ਸਪੋਰਟਸ ਦੀ ਪੂਰੀ ਟੀਮ ਹਰ ਸੰਭਵ ਮੱਦਦ ਕਰੇਗੀ – ਹਰਜਿੰਦਰ ਕੁਮਾਰ/ ਬੰਗੜ

ਫਗਵਾੜਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬੀ.ਐਸ.ਪੀ. ਸਪੋਰਟਸ ਵਰਲਡ ਵਾਈਡ ਦੇ ਸੀਨੀਅਰ ਆਗੂਆਂ ਹਰਜਿੰਦਰ ਕੁਮਾਰ ਖੋਥੜਾਂ ਯੂ.ਐਸ.ਏ., ਮਦਨ ਬੰਗੜ ਅਕਾਲਗੜ੍ਹ ਇਟਲੀ ਅਤੇ ਪਾਲ ਚੰਦ ਦੁੱਗ ਇਟਲੀ ਨੇ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਆਗੂਆਂ ਨਾਲ ਪੰਜਾਬ ਸੰਭਾਲੋ ਮੁਹਿੰਮ ਅਤੇ ਮਿਸ਼ਨ 2027 ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਮੀਟਿੰਗ ਸਥਾਨਕ ਹੋਟਲ ਵਿਖੇ ਕੀਤੀ। ਮੀਟਿੰਗ ਦੌਰਾਨ ਬਸਪਾ ਪੰਜਾਬ ਵਲੋਂ ਸੂਬਾ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਅਗਵਾਈ ਵਿੱਚ ਚੱਲ ਰਹੀ ਪੰਜਾਬ ਸੰਭਾਲੋ ਮੁਹਿੰਮ ਨੂੰ ਹਰ ਘਰ ਅਤੇ ਹਰ ਵਰਗ ਤੱਕ ਲੈ ਕੇ ਜਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਿਸ਼ਨ 2027 ਪੰਜਾਬ ਅੰਦਰ ਬਸਪਾ ਨੂੰ ਸਤਾ ਵਿੱਚ ਭਾਗੀਦਾਰੀ ਬਣਾਉਣ ਲਈ ਡੂੰਘੀਆਂ ਵਿਚਾਰਾ ਕੀਤੀਆਂ ਗਈਆ। ਬੀ.ਐਸ.ਪੀ. ਵਰਲਡ ਵਾਈਡ ਸਪੋਰਟਸ ਦੇ ਸੀਨੀਅਰ ਆਗੂ ਹਰਜਿੰਦਰ ਕੁਮਾਰ ਖੋਥੜਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ ਬਸਪਾ ਉਮੀਦਵਾਰ ਨੂੰ ਜਿਤਾਉਣ ਲਈ ਸਾਰੇ ਆਗੂਆਂ ਤੇ ਵਰਕਰਾਂ ਨੂੰ ਹੁਣ ਤੋਂ ਹੀ ਹਰ ਪਿੰਡ ਅਤੇ ਸ਼ਹਿਰ ਦੇ ਮੁਹੱਲਿਆ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਨ ਸੰਪਰਕ ਮੁਹਿੰਮ ਚਲਾਉਣੀ ਚਾਹੀਦੀ ਅਤੇ ਹਰ ਵਰਗ ਨੂੰ ਪਾਰਟੀ ਨਾਲ ਜੋੜਨ ਚਾਹੀਦਾ ਹੈ। ਉਨ੍ਹਾ ਨੇ ਕਿਹਾ ਕਿ 2027 ਵਿੱਚ ਫਗਵਾੜਾ ਵਿਧਾਨ ਸਭਾ ਤੋਂ ਬਸਪਾ ਉਮੀਦਵਾਰ ਨੂੰ ਜਿਤਾਉਣ ਲਈ ਬੀ.ਐਸ.ਪੀ.ਵਰਲਡ ਵਾਈਡ ਸਪੋਰਟਸ ਦੀ ਪੂਰੀ ਟੀਮ ਹਰ ਸੰਭਵ ਮੱਦਦ ਕਰੇਗੀ। ਇਸ ਮੌਕੇ ਮਦਨ ਬੰਗੜ ਨੇ ਕਿਹਾ ਕਿ ਮਿਸ਼ਨ 2027 ਨੂੰ ਸਫ਼ਲ ਬਣਾਉਣ ਲਈ ਪਾਰਟੀ ਦੇ ਹਰ ਵਰਕਰ ਤੇ ਲੀਡਰ ਨੂੰ ਪੂਰੀ ਇਮਾਨਦਾਰੀ ਨਾਲ ਪਾਰਟੀ ਨੂੰ ਬੂਥ ਲੈਵਲ ਤੇ ਮਜਬੂਤ ਕਰਨਾ ਚਾਹੀਦਾ ਹੈ ਅਤੇ ਆਉਣ ਵਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਉਮੀਦਵਾਰਾਂ ਦਾ ਤਨ, ਮਨ ਅਤੇ ਧਨ ਨਾਲ ਸਾਥ ਦੇ ਕੇ ਉਨ੍ਹਾ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰਨਾ ਚਾਹੀਦਾ ਹੈ। ਬੰਗੜ ਨੇ ਕਿਹਾ ਕਿ ਬੀ.ਐਸ.ਪੀ. ਵਰਲਡ ਵਾਈਡ ਸਪੋਰਟਸ ਦੀ ਪੂਰੀ ਟੀਮ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਇਸ ਮੌਕੇ ਵਿਧਾਨ ਸਭਾ ਦੀ ਟੀਮ ਵਲੋਂ ਹਰਜਿੰਦਰ ਖੋਥੜਾਂ, ਮਦਨ ਬੰਗੜ ਅਕਾਲਗੜ੍ਹ ਅਤੇ ਪਾਲ ਚੰਦ ਦੁੱਗ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਮਾ.ਹਰਭਜਨ ਸਿੰਘ ਬਲਾਲੋਂ ਨੇ ਬੀ.ਐਸ.ਪੀ. ਵਰਲਡ ਵਾਈਡ ਸਪੋਰਟਸ ਦੀ ਪੂਰੀ ਟੀਮ ਦਾ ਦਿਲ ਦੀਆ ਗਹਿਰਾਈਆ ਤੋਂ ਧੰਨਵਾਦ ਕੀਤਾ ਜਿੰਨਾ ਨੇ ਹਲਕਾ ਫਗਵਾੜਾ ਦੇ ਆਗੂਆਂ ਨਾਲ ਮੀਟਿੰਗ ਕਰਕੇ ਪਾਰਟੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਮਿਸ਼ਨ 2027 ਨੂੰ ਸਫ਼ਲ ਬਣਾਉਣ ਲਈ ਆਪਣਾ ਵਡਮੁੱਲਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਬਸਪਾ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ, ਫਗਵਾੜਾ ਦੇ ਇੰਚਾਰਜ ਲੇਖਰਾਜ ਜਮਾਲਪੁਰ, ਹਲਕਾ ਪ੍ਰਧਾਨ ਚੁਰੰਜੀ ਲਾਲ ਕਾਲਾ ਕੌਂਸਲਰ, ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ, ਪਰਮਜੀਤ ਖਲਵਾੜਾ ਸੀਨੀਅਰ ਆਗੂ, ਇੰਜੀਨੀਅਰ ਪ੍ਰਦੀਪ ਮੱਲ, ਸਤਪਾਲ ਵਿਰਕ, ਅਮਰਜੀਤ ਖੁੱਤਣ, ਹਰਭਜਨ ਖਲਵਾੜਾ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ, ਬੰਟੀ ਮੋਰੋਵਾਲੀਆ, ਮਨੀ ਅੰਬੇਡਕਰ, ਸੁਰਿੰਦਰ ਕਲੇਰ, ਰਾਮ ਮੂਰਤੀ ਖੇੜਾ, ਬੀ.ਕੇ.ਰੱਤੂ ਤੋਂ ਇਲਾਵਾ ਹੋਰ ਸਾਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੋ ਰੋਜ਼ਾ ਮੇਲਾ ਕਰਵਾਇਆ ਗਿਆ
Next articleਢਾਡੀ ਜਗਦੀਸ ਸਿੰਘ ਵਡਾਲਾ ਦੇ ਜਥੇ ਵੱਲੋ ਵੱਖ ਵੱਖ ਗੁਰੂ ਘਰਾਂ ਚ ਢਾਡੀ ਵਾਰਾਂ ਸੁਣਾਈਆਂ ਗਈਆਂ