HOME ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੋ ਰੋਜ਼ਾ...

ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੋ ਰੋਜ਼ਾ ਮੇਲਾ ਕਰਵਾਇਆ ਗਿਆ

2

ਬੰਗਾ  (ਸਮਾਜ ਵੀਕਲੀ)  ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਵੱਖ – ਵੱਖ ਵਿਸ਼ਿਆ ਨਾਲ ਸਬੰਧਿਤ ਦੋ ਰੋਜਾ ਮੇਲਾ ਲਗਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਵਿੰਦਰ ਕੌਰ ਨੇ ਆਪਣੀ ਦੇਖ ਰੇਖ ‘ਚ ਸਮੂਹ ਅਧਿਆਪਕਾ ਦੇ ਸਹਿਯੋਗ ਨਾਲ ਇਸ ਮੇਲੇ ਦਾ ਸੰਚਾਲਨ ਕੀਤਾ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਸ਼੍ਰੀ ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਸਨ । ਪ੍ਰਿੰਸੀਪਲ ਨੇ ਦੱਸਿਆ ਕਿ ਮੇਲੇ ‘ਚ ਪ੍ਰਯੋਗੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਅਤੇ ਕਰੋ ਤੇ ਸਿੱਖੋ ਦੇ ਸਿਧਾਂਤ ਦੀ ਵਟਤੋਂ ਕਰਕੇ ਵਿਗਿਆਨ , ਸਮਾਜਿਕ ਸਿੱਖਿਆ , ਅੰਗਰੇਜੀ, ਗਣਿਤ, ਕਾਮਰਸ, ਆਰਟਸ,, ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ਿਆਂ ਨਾਲ ਸਬੰਧਿਤ ਚਾਰਟ, ਮਾਡਲ, ਵਰਕਿੰਗ ਮਾਡਲ ਪ੍ਰਾਜੈਕਟ, ਨਕਸ਼ੇ ਤੇ ਗਲੋਬ ਦੀ ਪ੍ਰਦਰਸ਼ਨੀ ਲਗਾਈ ਗਈ। ਸਮੂਹ ਬੱਚਿਆ ਨੇ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਅਤੇ ਆਪਣੀ ਪ੍ਰਤਿਬਾ ਦਾ ਪ੍ਰਦਰਸ਼ਨ ਕੀਤਾ। ਸ੍ਰੀ ਝੱਲੀ ਵਲੌਂ ਸਾਰੇ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ ਗਿਆ ਅਤੇ ਬੱਚਿਆਂ ਦੀ ਵਧੀਆ ਕਾਰਗੁਜਾਰੀ ਤੋਂ ਖੁਸ਼ ਹੋ ਕੇ ਸਕੂਲ ਦੇ ਵਿਕਾਸ ਲਈ 5100/-ਰੁ. ਦੀ ਰਾਸ਼ੀ ਪ੍ਰਿੰਸੀਪਲ ਨੂੰ ਭੇਟ ਕੀਤੀ ਗਈ। ਇਸ ਮੌਕੇ ਸ਼੍ਰੀ ਝੱਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਤਰਾਂ ਦੇ ਸਿੱਖਿਆਤਮਕ ਮੇਲਿਆ ਦਾ ਅਯੋਜਿਨ ਕਰਕੇ ਬੱਚਿਆਂ ਵਿੱਚ ਆਤਮ ਨਿਰਭਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਪ੍ਰਿੰਸੀਪਲ ਵਲੋਂ ਸ਼੍ਰੀ ਕਿਰਪਾਲ ਸਿੰਘ ਝੱਲੀ ਸਮਾਜ ਸੇਵੀ ਦਾ ਇਸ ਦਿਆਨਤਦਾਰ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਡਵੋਕੇਟ ਜਗਤਾਰ ਸਿੰਘ ਮੁਲਤਾਨੀ ਸਾਬਕਾ ਮੰਤਰੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ
Next articleਬੀ.ਐਸ.ਪੀ. ਸਪੋਰਟਸ ਵਰਲਡ ਵਾਈਡ ਦੇ ਆਗੂਆਂ ਨੇ ਹਲਕਾ ਫਗਵਾੜਾ ਦੀ ਟੀਮ ਨਾਲ ” ਪੰਜਾਬ ਸੰਭਾਲੋ ਮੁਹਿੰਮ ” ਤਹਿਤ ਕੀਤੀ ਮੀਟਿੰਗ