HOME ਗਾਰ ਨਾਲ ਭਰੀ ਟਰਾਲੀ ਦੇ ਪਿੱਛੇ ਕੈਂਟਰ ਗੱਡੀ ਵੱਜਣ ਨਾਲ ਟਰਾਲੀ ਪਲਟੀ...

ਗਾਰ ਨਾਲ ਭਰੀ ਟਰਾਲੀ ਦੇ ਪਿੱਛੇ ਕੈਂਟਰ ਗੱਡੀ ਵੱਜਣ ਨਾਲ ਟਰਾਲੀ ਪਲਟੀ ਟਰੈਕਟਰ ਚਾਲਕ ਫੱਟੜ

31
ਫੋਟੋ ਕੈਪਸ਼ਨ :ਨੈਸ਼ਨਲ ਹਾਈਵੇ ਦੇ ਵਿਚਕਾਰ ਪਲਟੀ ਟਰਾਲੀ ਅਤੇ ਨੁਕਸਾਨੀ ਗਈ ਅਤੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਕੈਂਟਰ ਗੱਡੀ ਦੀਆਂ ਤਸਵੀਰਾਂ ਦਾ ਦ੍ਰਿਸ

ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਸੜਕ ਤੇ ਡਿੱਗੀ ਗਾਰ ਸਾਫ ਕਰਵਾਉਣ ਉਪਰੰਤ ਆਵਾਜਾਈ ਹੋਈ ਬਹਾਲ, ਕੈੰਟਰ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ 

ਨਵਾਂਸ਼ਹਿਰ /ਕਾਠਗੜ੍ਹ    (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਟੌਂਸਾ  ਦੇ ਸੈਂਟਰੀਏਂਟ ਫੈਕਟਰੀ ਸਾਹਮਣੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ  ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ   ਸੈਂਟਰੀਏਂਟ ਫੈਕਟਰੀ ਸਾਮਣੇ,ਟੌਂਸਾ ਕੋਲ  ਐਕਸੀਡੈਂਟ ਹੋਇਆ ਹੈ ਤਾਂ ਉਹਨਾਂ ਨੇ ਤਰੁੰਤ ਜਾ ਕੇ ਦੇਖਿਆ ਕਿ  ਮੌਕੇ ‘ਤੇ ਪਹੁੰਚ ਕੇ  ਇੱਕ ਕੈਂਟਰ ਗੱਡੀ ਜਿਸ ਦਾ ਨੰਬਰ ਐਚ ਪੀ 72ਬੀ 7349 ਜਿਸ ਨੂੰ ਵਿਪਨ ਕੁਮਾਰ ਪੁੱਤਰ ਰਾਜ ਕੁਮਾਰ, ਵਾਸੀ ਸ਼ਕੁੰਤਲਾ ਨਿਵਾਸ, ਕਸੁਮਪਟੀ, ਸ਼ਿਮਲਾ, ਹਿਮਾਚਲ ਪ੍ਰਦੇਸ਼  ਚਲਾ ਰਿਹਾ ਸੀ ਜੋ ਕੇ ਬਲਾਚੌਰ ਸਾਇਡ ਤੋਂ ਚੰਡੀਗੜ੍ਹ ਜਾ ਰਿਹਾ ਸੀ ਜਦੋਂ ਇਹ ਕੈਂਟਰ ਉਪਰੋਕਤ ਸਥਾਨ ਤੇ ਪਹੁੰਚੀਆਂ ਤਾਂ  ਇਸ ਅੱਗੇ  ਜਾ ਰਹੇ ਟ੍ਰੈਕਟਰ ਟਰਾਲੀ ਜਿਸ ਨੂੰ ਸੁਖਵਿੰਦਰ ਸਿੰਘ ਪੁੱਤਰ ਹਰੀ ਸਿੰਘ, ਵਾਸੀ ਰਾਈਪੁਰ ਮਾਜਰਾ ਚਲਾ ਰਿਹਾ ਸੀ  ਜੋ ਕਿ ਟਰੈਕਟਰ ਟਰਾਲੀ ਵਿੱਚ ਸ੍ਰੀਆਂਸ਼ ਪੇਪਰ ਮਿੱਲ ਦੀ ਗਾਰ(ਦਲਦਲ ) ਭਰੀ ਹੋਈ ਸੀ ਅਤੇ ਕੈਂਟਰ ਚਾਲਕ ਨੇ ਟਰਾਲੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਟਰਾਲੀ ਪਲਟ ਗਈ ਅਤੇ ਟ੍ਰੈਕਟਰ ਸਵਾਰ ਜ਼ਖ਼ਮੀ ਹੋ ਗਿਆ। ਜਿਸ ਨੂੰ ਉਸਦੇ ਪਰਿਵਾਰਿਕ ਮੈਂਬਰਾਂ ਦੁਬਾਰਾ ਪ੍ਰਾਈਵੇਟ ਵਹੀਕਲ ਵਿੱਚ ਪਾ ਕੇ ਇਲਾਜ਼ ਲਈ ਹਸਪਤਾਲ ਪਹੁੰਚਾਇਆ ਗਿਆ ।ਅਤੇ ਟਰਾਲੀ ਪਲਟਨ ਨਾਲ ਟਰਾਲੀ ਵਿੱਚ ਲੱਦੀ ਗਾਰ (ਦਲਦਲ ) ਸੜਕ ਤੇ ਖਿੱਲਰ ਗਈ ਜਿਸ ਨਾਲ ਆਵਾਜਾਈ ਬੰਦ ਹੋ ਗਈ ਐਸ ਐਸ ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਟਰਾਲੀ ਨੂੰ ਸਿੱਧਾ ਕਰਵਾਇਆ ਅਤੇ  ਆਵਾਜਾਈ ਕੱਟ ਤੋਂ ਦੂਸਰੇ ਵਾਸਤੇ ਨੂੰ ਚਾਲੂ ਕਰਵਾਈਆਂ ਅਤੇ ਫਿਰ ਮੋਕੇ ਤੇ ਫਾਈਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਪਾਣੀ ਨਾਲ ਸਾਰੀ ਗਾਰ ਸਾਫ ਕਰਕੇ ਆਵਾਜਾਈ ਨੂੰ ਸੁਚਾਰੂ ਨਾਲ ਬਹਾਲ ਕਰਵਾਈਆਂ ਅਤੇ ਹਾਦਸੇ ਵਿੱਚ ਕੈਂਟਰ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਗਈ ਇਸ ਹਾਦਸੇ ਸਬੰਧੀ ਚੌਕੀ ਆਸਰੋਂ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੀ ਏ ਯੂ -ਕੇ ਵੀ ਕੇ ਸ਼ਹੀਦ ਭਗਤ ਸਿੰਘ ਨਗਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਵਿੱਚ ਫਾਸਫੋਰਸ ਦੀ ਬਹੁਤੀ ਵਰਤੋਂ ਨੂੰ ਠੱਲ੍ਹ ਪਾਉਣ ਲਈ ‘ਖੇਤ ਬਚਾਓ ਅਭਿਆਨ’ ਤਹਿਤ ਵਿਸ਼ੇਸ਼ ਪਹਿਲਕਦਮੀ
Next articleਪੀ ਏ ਯੂ -ਕੇ ਵੀ ਕੇ ਸ਼ਹੀਦ ਭਗਤ ਸਿੰਘ ਨਗਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਵਿੱਚ ਫਾਸਫੋਰਸ ਦੀ ਬਹੁਤੀ ਵਰਤੋਂ ਨੂੰ ਠੱਲ੍ਹ ਪਾਉਣ ਲਈ ‘ਖੇਤ ਬਚਾਓ ਅਭਿਆਨ’ ਤਹਿਤ ਵਿਸ਼ੇਸ਼ ਪਹਿਲਕਦਮੀ