HOME ਢਾਡੀ ਜਗਦੀਸ ਸਿੰਘ ਵਡਾਲਾ ਦੇ ਜਥੇ ਵੱਲੋ ਵੱਖ ਵੱਖ ਗੁਰੂ ਘਰਾਂ ਚ...

ਢਾਡੀ ਜਗਦੀਸ ਸਿੰਘ ਵਡਾਲਾ ਦੇ ਜਥੇ ਵੱਲੋ ਵੱਖ ਵੱਖ ਗੁਰੂ ਘਰਾਂ ਚ ਢਾਡੀ ਵਾਰਾਂ ਸੁਣਾਈਆਂ ਗਈਆਂ

9

ਵੈਨਕੂਵਰ, (ਸਮਾਜ ਵੀਕਲੀ)   (ਮਲਕੀਤ ਸਿੰਘ)- ਮਾਝੇ ਦੀ ਧਰਤੀ ਨਾਲ ਸਬੰਧਤ ਭਾਈ ਜਗਦੀਸ ਸਿੰਘ ਵਡਾਲਾ (ਹਜ਼ੂਰੀ ਢਾਡੀ ਸ੍ਰੀ ਅਕਾਲ ਤਖ਼ਤ ਸਹਿਬ )ਦਾ ਢਾਡੀ ਜਥਾ ਅੱਜ ਕੱਲ ਕਨੇਡਾ ਦੌਰੇ ਦੌਰਾਨ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਚ ਸੁਸ਼ੋਭਤ ਵੱਖ ਵੱਖ ਗੁਰੂ ਘਰਾਂ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਨਿਹਾਲ ਕਰਨ ਦੀਆਂ ਸੇਵਾਵਾਂ ਨਿਭਾ ਰਿਹਾ ਹੈ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਚ ਸਥਿਤ ਗੁ ਦੂਖ ਨਿਵਾਰਨ ਸਹਿਬ ਵਿਖੇ ਗੱਲਬਾਤ ਕਰਦਿਆਂ ਭਾਈ ਜਗਦੀਸ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਕਨੇਡਾ ਦੇ ਵੱਖ ਵੱਖ ਗੁਰੂ ਘਰਾਂ ਚ ਸਿੱਖ ਇਤਿਹਾਸ ਨਾਲ ਸੰਬੰਧਿਤ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨ ਦੀ ਸੇਵਾ ਨਿਭਾ ਰਹੇ ਹਨ ਕਨੇਡਾ ਦੇ ਪੰਜਾਬੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਉਨਾਂ ਨੇ ਕਿਹਾ ਕਿ ਇੱਥੇ ਪੰਜਾਬੀਆਂ ਵੱਲੋਂ ਕੀਤੀ ਜਾਂਦੀ ਸਖਤ ਮਿਹਨਤ ਸਦਕਾ ਛੋਹੀਆਂ ਬੁਲੰਦੀਆਂ ਸੱਚਮੁੱਚ ਹੀ ਸਲਾਹਉਣ ਯੋਗ ਹਨ| ਇਸ ਮੌਕੇ ਤੇ ਉਹਨਾਂ ਦੇ ਨਾਲ ਭਾਈ ਗੁਰਮੇਲ ਸਿੰਘ ਪ੍ਰਿੰਗੜੀ ,ਭਾਈ ਸੁਖਦੇਵ ਸਿੰਘ ਬੱਲ ,ਭਾਈ ਬਲਜੀਤ ਸਿੰਘ ਮਹੱਦੀਪੁਰ ਭਾਈ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀ.ਐਸ.ਪੀ. ਸਪੋਰਟਸ ਵਰਲਡ ਵਾਈਡ ਦੇ ਆਗੂਆਂ ਨੇ ਹਲਕਾ ਫਗਵਾੜਾ ਦੀ ਟੀਮ ਨਾਲ ” ਪੰਜਾਬ ਸੰਭਾਲੋ ਮੁਹਿੰਮ ” ਤਹਿਤ ਕੀਤੀ ਮੀਟਿੰਗ
Next articleਚੜ੍ਹਦੀ ਕਲਾ ਐਸੋਸੀਏਸ਼ਨ ਦੇ ਸਮਾਜ ਭਲਾਈ ਕਾਰਜਾਂ ਦੀ ਬੀਸੀ ਵਿਧਾਨ ਸਭਾ ਚ ਸ਼ਲਾਘਾ